ਕੋਰੋਨਾ ਕਾਲ ਤੋਂ ਬਾਅਦ ਕੈਨੇਡਾ ’ਚ ਵਧੀ ਰੋਜ਼ਗਾਰ ਦਰ, ਵਰਕਰਾਂ ਦੀ ਡਿਮਾਂਡ ’ਚ ਹੋਇਆ ਵਾਧਾ
Friday, Jun 24, 2022 - 10:46 PM (IST)
ਚੰਡੀਗੜ੍ਹ : ਕੋਰੋਨਾ ਕਾਲ ਤੋਂ ਬਾਅਦ ਕੈਨੇਡਾ ਵਿਚ ਰੋਜ਼ਗਾਰ ਦਰ ਵੱਧ ਗਈ ਹੈ। ਇਸ ਕਾਰਣ ਕੈਨੇਡਾ ਵਿਚ ਵਰਕਰਾਂ ਦੀ ਡਿਮਾਂਡ ਵਿਚ ਤੇਜ਼ੀ ਆਈ ਹੈ। ਇਥੋਂ ਦੀ ਆਬਾਦੀ ਲਗਾਤਾਰ ਵੱਧਦੀ ਔਸਤ ਉਮਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਸ ਸਮੇਂ ਕੈਨੇਡਾ ਵਿਚ ਔਸਤ ਮੱਧ ਉਮਰ 41.1 ਸਾਲ ਪਹੁੰਚ ਗਈ ਹੈ। ਸਾਲ 2000 ਵਿਚ ਇਹ 36.8 ਸੀ। ਦੂਜੇ ਵਾਸੇ ਕੈਨੇਡਾ ਦੀ ਅਰਥਵਿਵਸਥਾ ’ਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਵੱਧਦੀ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਕੰਮ ਕਰਨ ਵਾਲਿਆਂ ਦੀ ਲੋੜ ਹੈ ਜੋ ਕਿ ਪ੍ਰਵਾਸੀਆਂ ਤੋਂ ਹੀ ਪੂਰੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਲਗਭਗ 8.5 ਲੱਖ ਪੰਜਾਬੀ ਰਹਿੰਦੇ ਹਨ ਅਤੇ ਹਰ ਸਾਲ ਔਸਤਨ 20 ਹਜ਼ਾਰ ਪੰਜਾਬੀਆਂ ਨੂੰ ਪੀ. ਆਰ. ਮਿਲਦੀ ਹੈ। ਮਾਰਚ 2021 ਵਿਚ ਕੈਨੇਡਾ ਵਿਚ ਕੋਵਿਡ 19 ਪੀਕ ’ਤੇ ਸੀ। ਉਸ ਸਮੇਂ ਵੀ ਕਈ ਸੈਕਟਰਸ ਅਜਿਹੇ ਸਨ ਜਿੱਥੇ ਵਰਕਰਾਂ ਅਤੇ ਪ੍ਰੋਫੈਸ਼ਨਲਸ ਦੀ ਮੰਗ ਸੀ। ਕੁੱਲ ਆਸਾਮੀਆਂ 6.32 ਲੱਖ ਤੋਂ ਵੱਧ ਸਨ। ਕੋਵਿਡ ਦਾ ਪ੍ਰਭਾਵ ਘੱਟ ਹੋਣ ਨਾਲ ਸਾਰੇ ਸੈਕਟਰਾਂ ਵਿਚ ਮੰਗ ਹੋਰ ਵਧੀ ਹੈ, ਮਾਰਚ 2022 ਤਕ ਆਸਾਮੀਆਂ 60 ਫੀਸਦੀ ਵੱਧ ਕੇ 10 ਲੱਖ 12,900 ਦਾ ਅੰਕੜਾ ਪਾਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ ਵੱਜੀ ਲੱਖਾਂ ਰੁਪਏ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਮਈ ਵਿਚ 40 ਹਜ਼ਾਰ ਨੌਕਰੀਆਂ
ਸਟੈਟਿਕਸ ਕੈਨੇਡਾ ਮੁਤਾਬਕ ਇਕੱਲੇ ਮਈ ਵਿਚ 40 ਹਜ਼ਾਰ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ। 1976 ਤੋਂ ਬਾਅਦ ਇਹ ਪਹਿਲੀ ਹੈ ਜਦੋਂ ਬੇਰੁਜ਼ਗਾਰੀ ਦਰ 5.1 ਫੀਸਦੀ ਦੇ ਨਿਊਨਤਮ ਦਰ ’ਤੇ ਆ ਗਈ ਹੈ। 2020-21 ਵਿਚ ਇਹ 11 ਫੀਸਦੀ ਤੱਕ ਪਹੁੰਚ ਗਈ ਸੀ। ਸਟੈਟਿਕਸ ਕੈਨੇਡਾ ਦੀ ਡਾਇਰੈਕਟਰ ਮਿਸ਼ੇਲ ਸਲੇਟਰ ਅਨੁਸਾਰ ਕੈਨੇਡਾ ਵਿਚ ਇਸ ਸਮੇਂ ਲੇਬਰ ਦੀ ਵੀ ਭਾਰੀ ਕਮੀ ਹੈ, ਜੋ ਪ੍ਰਵਾਸੀਆਂ ਰਾਹੀਂ ਹੀ ਪੂਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
10 ਸੈਕਟਰਸ ਜਿਥੇ ਪ੍ਰਵਾਸੀਆਂ ਦਾ ਵਧੇਰੇ ਯੋਗਦਾਨ
ਲਾਇਸੈਂਸ ਪ੍ਰਾਪਤ ਨਰਸਾਂ ਅਤੇ ਡਾਕਟਰ, ਫੂਡ ਬੇਵਰੇਜ ਅਤੇ ਹੋਰ ਫੂਡ ਪ੍ਰੋਸੈਸਿੰਗ ਲੇਬਰ, ਹੋਮ ਸਪੋਰਟ ਵਰਕ, ਹਾਊਸ ਕੀਪਰ, ਡਰਾਈਵਰ , ਹੋਮ ਡਿਲਿਵਰੀ ਵਰਕਰ, ਘਰ ਵਿਚ ਕੇਅਰ ਟੇਕਰ ਦਾ ਕੰਮ ਕਰਨ ਵਾਲੇ, ਇਲੈਕਟ੍ਰੀਸ਼ੀਅਨ, ਪਲੰਬਰ, ਰਿਟੇਲ ਸਟਰੋਸ ਵਰਕਰ ਆਦਿ ਅਜਿਹੇ ਸੈਕਟਰ ਹਨ ਜਿੱਥੇ ਪ੍ਰਵਾਸੀ ਵਧੇਰੇ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ’ਤੇ ਰਾਜਾ ਵੜਿੰਗ, ਵਿਜੀਲੈਂਸ ਕਰ ਸਕਦੀ ਹੈ ਜਾਂਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।