ਹੌਜ਼ਰੀ ਦੇ ਪੱਲੇਦਾਰ ਨੂੰ ਲੰਗਰ ਖਾਣਾ ਪਿਆ ਮਹਿੰਗਾ, ਬੈਂਕ ਜਾ ਕੇ ਵੇਖਿਆ ਤਾਂ ਉੱਡੇ ਹੋਸ਼

Friday, Dec 09, 2022 - 02:58 AM (IST)

ਹੌਜ਼ਰੀ ਦੇ ਪੱਲੇਦਾਰ ਨੂੰ ਲੰਗਰ ਖਾਣਾ ਪਿਆ ਮਹਿੰਗਾ, ਬੈਂਕ ਜਾ ਕੇ ਵੇਖਿਆ ਤਾਂ ਉੱਡੇ ਹੋਸ਼

ਲੁਧਿਆਣਾ (ਰਾਜ) : ਹੌਜ਼ਰੀ ਦੀ ਪੱਲੇਦਾਰੀ ਕਰਨ ਵਾਲੇ ਨੌਜਵਾਨ ਨੂੰ ਲੰਗਰ ਖਾਣਾ ਮਹਿੰਗਾ ਪੈ ਗਿਆ। ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਜਾਂਦੇ ਸਮੇਂ ਰਸਤੇ ਵਿਚ ਰੁਕ ਕੇ ਉਹ ਲੰਗਰ ਖਾਣ ਲੱਗ ਗਿਆ। ਇਸੇ ਦੌਰਾਨ ਕਿਸੇ ਨੇ ਉਸ ਦੀ ਜੇਬ ’ਚੋਂ 40 ਹਜ਼ਾਰ ਰੁਪਏ ਕੱਢ ਲਏ। ਜਦੋਂ ਉਹ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਪੁੱਜਾ ਤਾਂ ਉਸ ਨੂੰ ਚੋਰੀ ਦਾ ਪਤਾ ਲੱਗਾ। ਉਹ ਵਾਪਸ ਲੰਗਰ ਵਾਲੀ ਜਗ੍ਹਾ ’ਤੇ ਆਇਆ ਪਰ ਉਸ ਨੂੰ ਉਥੇ ਕੁਝ ਨਹੀਂ ਮਿਲਿਆ। ਹਾਲਾਂਕਿ ਇਹ ਮਾਮਲਾ ਡਵੀਜ਼ਨ ਨੰ. 4 ਦੇ ਤਹਿਤ ਆਉਂਦਾ ਹੈ। ਹਾਲ ਦੀ ਘੜੀ ਪੀੜਤ ਨੇ ਕੋਈ ਪੁਲਸ਼ ਸ਼ਿਕਾਇਤ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਗੁਰੂ ਨਗਰੀ 'ਚ ਚੱਲ ਰਹੇ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼, ਥਾਈਲੈਂਡ ਤੋਂ ਲਿਆਂਦੀਆਂ ਕੁੜੀਆਂ ਸਣੇ ਮੈਨੇਜਰ ਕਾਬੂ

ਜਾਣਕਾਰੀ ਦਿੰਦੇ ਹੋਏ ਸ਼ਿੰਟੂ ਨੇ ਦੱਸਿਆ ਕਿ ਉਹ ਹਜ਼ੂਰੀ ਰੋਡ ’ਤੇ ਕਿਰਾਏ ’ਤੇ ਰਹਿੰਦਾ ਹੈ। ਉਹ ਮਾਧੋਪੁਰੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਹੌਜ਼ਰੀ ਦੇ ਬੋਰੀ ਭਰਨ ਅਤੇ ਪੱਲੇਦਾਰੀ ਕਰਦਾ ਹੈ। ਉਸ ਦਾ ਸੀਜ਼ਨ ਚੰਗਾ ਲੱਗਾ ਸੀ ਅਤੇ ਉਸ ਨੇ 40 ਹਜ਼ਾਰ ਰੁਪਏ ਕਮਾਏ ਸਨ। ਪਿੰਡ ਵਿਚ ਉਸ ਦੇ ਪਰਿਵਾਰ ਨੂੰ ਪੈਸਿਆਂ ਦੀ ਲੋੜ ਸੀ। ਇਸ ਲਈ ਉਹ ਕੈਸ਼ ਸੁੰਦਰ ਨਗਰ ਬੈਂਕ ’ਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਰਸਤੇ ’ਚ ਲੰਗਰ ਲੱਗਾ ਹੋਇਆ ਸੀ। ਉਸ ਨੇ ਸੋਚਿਆ ਕਿ ਬੈਂਕ ਜਾਣ ਤੋਂ ਪਹਿਲਾਂ ਉਹ ਲੰਗਰ ਖਾ ਲਵੇ, ਪੈਸੇ ਬਾਅਦ ’ਚ ਜਮ੍ਹਾ ਕਰਵਾ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ - ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ 'ਚ ਲਗਾਈ ਪਟੀਸ਼ਨ, ਮਾਮਲੇ 'ਚ ਕੇਂਦਰ ਨੂੰ ਬਣਾਇਆ ਜਾਵੇਗਾ ਪਾਰਟੀ

ਇਸ ਲਈ ਰਸਤੇ ’ਚ ਰੁਕ ਕੇ ਲੰਗਰ ਖਾਣ ਲੱਗ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਲੰਗਰ ਉਸ ਨੂੰ ਇੰਨਾ ਮਹਿੰਗਾ ਪੈ ਜਾਵੇਗਾ। ਜਦੋਂ ਉਹ ਲੰਗਰ ਖਾਣ ਤੋਂ ਬਾਅਦ ਬੈਂਕ ਪੁੱਜਾ ਤਾਂ ਉਸ ਦੀ ਜੇਬ ’ਚ ਪੈਸੇ ਨਹੀਂ ਸਨ, ਜੋ ਕਿਸੇ ਵਿਅਕਤੀ ਨੇ ਉਸ ਦੀ ਜੇਬ ’ਚੋਂ ਚੋਰੀ ਕਰ ਲਏ। ਉਸ ਨੇ ਲੰਗਰ ਵਾਲੀ ਜਗ੍ਹਾ ’ਤੇ ਜਾ ਕੇ ਪੁੱਛਗਿੱਛ ਕੀਤੀ ਪਰ ਕਿਸੇ ਨੂੰ ਕੁਝ ਨਹੀਂ ਪਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

Anmol Tagra

Content Editor

Related News