ਚਿੱਟਾ ਵੇਚਣ ਤੋਂ ਇਨਕਾਰ ਕਰਨ ਦੀ ਸਜ਼ਾ, ਮਕਾਨ ਮਾਲਕਣ ਨੇ ਬਜ਼ੁਰਗ ਜਨਾਨੀ ਨੂੰ ਨਗਨ ਹਾਲਤ ’ਚ ਘਰੋਂ ਕੱਢਿਆ!
Monday, Sep 19, 2022 - 11:11 AM (IST)
ਅੰਮ੍ਰਿਤਸਰ (ਸਾਗਰ, ਸੰਜੀਵ) - ਚਿੱਟਾ ਵੇਚਣ ਤੋਂ ਇਨਕਾਰ ਕਰਨ ’ਤੇ ਇਕ ਬਜ਼ੁਰਗ ਜਨਾਨੀ ਨੂੰ ਮਕਾਨ ਮਾਲਕਣ ਵੱਲੋਂ ਅੱਧੀ ਰਾਤ ਨੂੰ ਨਗਨ ਹਾਲਤ ’ਚ ਘਰੋਂ ਬਾਹਰ ਕੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਬਜ਼ੁਰਗ ਨੇ ਥਾਣਾ ਮੋਹਕਮਪੁਰਾ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ, ਜਦਕਿ ਪੁਲਸ ਦਾ ਕਹਿਣਾ ਹੈ ਕਿ ਨਸ਼ੇ ਸਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਦੇਰ ਰਾਤ ਬਜ਼ੁਰਗ ਜਨਾਨੀ ਦਾ ਮਕਾਨ ਮਾਲਕਣ ਨਾਲ ਲੜਾਈ ਹੋ ਗਈ, ਜਿਸ ਸੰਬੰਧੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਵਾਇਰਲ ਵੀਡੀਓ ’ਚ ਕੀ ਕਹਿ ਰਹੀ ਹੈ ਬਜ਼ੁਰਗ ਜਨਾਨੀ
ਅੱਧੀ ਰਾਤ ਨੂੰ ਨਗਨ ਹਾਲਤ ’ਚ ਘਰੋਂ ਕੱਢੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਬਜ਼ੁਰਗ ਦਾ ਦੋਸ਼ ਹੈ ਕਿ ਮਕਾਨ ਮਾਲਕਣ ਉਸ ’ਤੇ ਚਿੱਟਾ ਵੇਚਣ ਦਾ ਦਬਾਅ ਪਾ ਰਹੀ ਸੀ, ਜਦ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਮਕਾਨ ਮਾਲਕਣ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਨਗਨ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਦੇਰ ਰਾਤ ਘਰੋਂ ਥਾਣਾ ਮੋਹਕਮਪੁਰਾ ਪਹੁੰਚੀ ਅਤੇ ਦਰਵਾਜ਼ਾ ਖੜਕਾਇਆ। ਪੁਲਸ ਦੇ ਆਉਣ ’ਤੇ ਉਸ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਥਾਣਾ ਮੋਹਕਮਪੁਰਾ ਦੀ ਪੁਲਸ ਕਾਰਵਾਈ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ
ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਬਜ਼ੁਰਗ ਜਨਾਨੀ ਵੱਲੋਂ ਨਸ਼ੇ ਸੰਬੰਧੀ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ, ਜਿਸ ’ਚ ਅਜਿਹਾ ਕੁਝ ਨਹੀਂ ਮਿਲਿਆ। ਫਿਲਹਾਲ ਪੁਲਸ ਬਜ਼ੁਰਗ ਜਨਾਨੀ ਦੀ ਕੁੱਟਮਾਰ ਦੇ ਦੋਸ਼ ’ਚ ਘਰੋਂ ਕੱਢੇ ਜਾਣ ਦੀ ਸ਼ਿਕਾਇਤ ’ਤੇ ਕਾਰਵਾਈ ਕਰ ਰਹੀ ਹੈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਜ਼ੁਰਗ ਦੇ ਮੁੰਡੇ ਰਾਜਾ ਖ਼ਿਲਾਫ਼ ਲੁੱਟ-ਖੋਹ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਕਾਨ ਮਾਲਕ ਅਤੇ ਬਜ਼ੁਰਗ ਵਿਚਾਲੇ ਕੀ ਝਗੜਾ ਹੋਇਆ ਸੀ। ਝਗੜੇ ਦੇ ਪਿੱਛੇ ਕੀ ਕਾਰਨ ਸਨ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ
ਇਹ ਕਹਿਣਾ ਹੈ ਏ. ਡੀ. ਸੀ. ਪੀ. ਦਾ?
ਏ. ਡੀ. ਸੀ. ਪੀ. ਅਭਿਮਨਿਊ ਰਾਣਾ ਦਾ ਕਹਿਣਾ ਹੈ ਕਿ ਬਜ਼ੁਰਗ ਜਨਾਨੀ ਵੱਲੋਂ ਚਿੱਟਾ ਵੇਚਣ ਦੇ ਇਲਜ਼ਾਮ ਲਾਏ ਗਏ ਹਨ, ਜਿਸ ਦੀ ਜਾਂਚ ਵਿਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਦੇਰ ਰਾਤ ਕਿਰਾਏਦਾਰ ਅਤੇ ਮਕਾਨ ਮਾਲਕ ਵਿਚਕਾਰ ਹੋਏ ਝਗੜੇ ਸਬੰਧੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।