ਜ਼ਮੀਨੀ ਵਿਵਾਦ ਭਖਿਆ, ਮਾਮਲਾ ਪਹੁੰਚਿਆ ਥਾਣੇ

Monday, Jan 15, 2018 - 07:33 AM (IST)

ਬੀੜ ਸਾਹਿਬ,   (ਰਾਜਿੰਦਰ)-  ਪਿੰਡ ਢੰਡ ਵਿਖੇ ਆਪਸੀ ਜ਼ਮੀਨੀ ਵਿਵਾਦ ਦਾ ਮਾਮਲਾ ਭਖ ਗਿਆ ਹੈ, ਜਿਸ ਕਾਰਨ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਥਾਣੇ 'ਚ ਦਿੱਤੀਆਂ ਗਈਆਂ। ਇਸ ਸਬੰਧੀ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਭਗ 40 ਸਾਲ ਪਹਿਲਾਂ ਮਕਾਨ ਬਣਾਇਆ ਗਿਆ ਸੀ, ਜਿਸ ਵਿਚ ਸਰਕਾਰੀ ਟਰਾਂਸਫਾਰਮਰ ਅਤੇ ਕਰੀਬ 8-9 ਰੁੱਖ ਵੀ ਲੱਗੇ ਹੋਏ ਹਨ। ਉਨ੍ਹਾਂ ਦੇ ਮਕਾਨ ਕੋਲ ਦੀ ਇਕ ਰਾਹ ਲੰਘਦਾ ਹੈ ਜੋ ਪਹਿਲਾਂ ਦਾ ਬਣਿਆ ਹੋਇਆ ਹੈ, ਜਿਸ ਉਪਰ ਪਿਛਲੇ 20 ਸਾਲ ਤੋਂ ਸਰਕਾਰੀ ਇੱਟਾਂ ਵੀ ਲੱਗੀਆਂ ਹੋਈਆਂ ਹਨ ਪਰ ਹੁਣ ਜਦੋਂ ਉਹ ਆਪਣੇ ਮਕਾਨ ਢਾਹ ਕੇ ਉਨ੍ਹਾਂ ਉਪਰ ਲੈਂਟਰ ਪਾਉਣ ਲੱਗੇ ਸੀ ਤਾਂ ਮਨਜੀਤ ਸਿੰਘ ਪੁੱਤਰ ਠਾਕਰ ਸਿੰਘ ਵੱਲੋਂ ਉਨ੍ਹਾਂ 'ਤੇ ਦਰਖਾਸਤ ਦੇ ਕੇ ਕੰਮ ਰੋਕਿਆ ਗਿਆ ਹੈ, ਜੋ ਕਿ ਸਰਾਸਰ ਗਲਤ ਹੈ ਕਿਉਂਕਿ ਇਹ ਮਕਾਨ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਪਹਿਲਾਂ ਹੀ ਘਰ ਦੀ ਵੰਡ ਕਰ ਕੇ ਬਣਾਏ ਗਏ ਸਨ ਪਰ ਪਤਾ ਨਹੀਂ ਇਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਨਜੀਤ ਸਿੰਘ ਨੇ ਉਨ੍ਹਾਂ ਦੇ ਤਾਏ ਸਰਬਜੀਤ ਕੋਲੋਂ ਇਕ ਕਿੱਲਾ ਜ਼ਮੀਨ ਲੈ ਲਈ ਹੈ। ਉਕਤ ਲੋਕ ਇਹ ਬਹਾਨਾ ਲਾ ਰਹੇ ਹਨ ਕਿ ਉਨ੍ਹਾਂ ਦੀ ਜ਼ਮੀਨ ਦੀ ਪੈਮਾਇਸ਼ ਪੂਰੀ ਨਹੀਂ ਹੁੰਦੀ, ਇਸ ਲਈ ਪੈਮਾਇਸ਼ ਪੂਰੀ ਕਰਨ ਲਈ ਉਨ੍ਹਾਂ ਦੇ ਮਕਾਨ ਢਾਹੁਣੇ ਜ਼ਰੂਰੀ ਹਨ। 
ਇਸ ਸਬੰਧੀ ਜਦੋਂ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਉਸ ਦਾ ਉਕਤ ਵਿਅਕਤੀਆਂ ਨਾਲ 2002 'ਚ ਰਾਜ਼ੀਨਾਮਾ ਹੋਇਆ ਸੀ, ਜਿਸ 'ਤੇ ਉਕਤ ਵਿਅਕਤੀਆਂ ਵੱਲੋਂ ਸਾਨੂੰ ਜਗ੍ਹਾ ਛੱਡਣ ਦੀ ਗੱਲ ਕੀਤੀ ਗਈ ਸੀ। ਇਸ ਸਬੰਧ 'ਚ ਐੱਸ. ਐੱਚ. ਓ. ਬਲਜਿੰਦਰ ਸਿੰਘ ਥਾਣਾ ਸਰਾਏ ਅਮਾਨਤ ਖਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਅਤੇ ਇਸ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 


Related News