ਪੁਰਾਣੀ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਲਲਾਰੀ ਦਾ ਕਤਲ

Sunday, Jan 10, 2021 - 12:57 AM (IST)

ਪੁਰਾਣੀ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਲਲਾਰੀ ਦਾ ਕਤਲ

ਪਟਿਆਲਾ,(ਬਲਜਿੰਦਰ)- ਸ਼ਹਿਰ ਦੇ ਅਨਾਰਦਾਣਾ ਚੌਕ ’ਚ ਮਾਸਟਰ ਤਾਰਾ ਸਿੰਘ ਪਾਰਕ ’ਚ ਦੇਰ ਸ਼ਾਮ ਇੱਕ ਲਲਾਰੀ ਦਾ ਤੇਜ਼ਧਾਰ ਹੱਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਜੀਤ ਮੁਹੰਮਦ ਉਰਫ ਪਿੰਟਾ ਉਮਰ 42 ਸਾਲ ਦੇ ਰੂਪ ’ਚ ਹੋਈ। ਜਾਣਕਾਰੀ ਮੁਤਾਬਕ ਮਜੀਤ ਮੁਹੰਮਦ ਪਾਰਕ ’ਚ ਬੈਠਾ ਅੱਗ ਸੇਕ ਰਿਹਾ ਸੀ, ਤਾਂ ਲੱਗਭੱਗ ਚਾਰ-ਪੰਜ ਵਿਅਕਤੀ ਆਏ ਅਤੇ ਉਸ ’ਤੇ ਹਮਲਾ ਕਰ ਦਿੱਤਾ। ਪਿੰਟਾ ਦੇ ਪੇਟ ’ਚ ਤੇਜ਼ਧਾਰ ਹਥਿਆਰ ਮਾਰੇ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਡਾਕਟਰਾਂ ਨੇ ਪਿੰਟਾ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਮਜੀਤ ਮੁਹੰਮਦ ਦਾ ਕੰਧ ਨੂੰ ਲੈ ਕੇ ਗੁਆਂਢੀਆਂ ਨਾਲ ਝਗੜਾ ਚਲਦਾ ਸੀ ਅਤੇ ਮਾਮਲਾ ਕਈ ਵਾਰ ਪੁਲਸ ਕੋਲ ਵੀ ਗਿਆ ਸੀ ਅਤੇ ਪਰਿਵਾਰ ਨੇ ਪੁਲਸ ’ਤੇ ਪਹਿਲਾਂ ਕਾਰਵਾਈ ਨਾ ਕਰਨ ਦਾ ਵੀ ਦੋਸ਼ ਲਾਇਆ ਹੈ। ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਮੌਰਚਰੀ ਭੇਜ ਦਿੱਤਾ ਅਤੇ ਮੌਕੇ ’ਤੇ ਫੌਰੈਂਸਿਕ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਮਾਹਿਰਾਂ ਦੀ ਟੀਮ ਵਲੋਂ ਮੌਕੇ ਤੋਂ ਖੂਨ ਦੇ ਸੈਂਪਲ ਲਏ ਗਏ।


author

Bharat Thapa

Content Editor

Related News