ਸਾਦ ਮੁਰਾਦਾ ਪੰਜਾਬ : ਪਿਤਾ ਦੀ ਤੂੰਬੀ ਵਿਰਾਸਤ ਨੂੰ ਢੋਲਕੀ ਨਾਲ ਸੰਭਾਲਣ ਵਾਲੇ ‘ਕਰਤਾਰ ਚੰਦ ਯਮਲਾ’

Tuesday, May 19, 2020 - 11:30 AM (IST)

ਪੰਜਾਬੀ ਸੰਗੀਤ ਜਗਤ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਦੇਣ ਸਦੀਵੀ ਅਤੇ ਬਹੁਕੀਮਤੀ ਹੈ। ਉਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕ ਮਨਾਂ 'ਚ ਡੂੰਘੇ ਵਸੇ ਹੋਏ ਹਨ। ਪੰਜਾਬੀਆਂ ਦੇ ਧਾਰਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਅੱਜ ਵੀ ਉਨ੍ਹਾਂ ਦੇ ਗੀਤਾਂ ਨਾਲ ਹੀ ਹੁੰਦੀ ਹੈ। ਉਨ੍ਹਾਂ ਦੇ ਜਾਣ ਨਾਲ ਤੂੰਬੀ ਦੇ ਇਕ ਯੁੱਗ ਦਾ ਅਜਿਹਾ ਅੰਤ ਹੋਇਆ ਕਿ ਤੂੰਬੀ ਅੱਜ ਤੱਕ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ।

ਉਨ੍ਹਾਂ ਦੀ ਤੂੰਬੀ ਨਾਲ ਵਜਦੀ ਢੋਲਕੀ ਬਾਰੇ ਬਹੁਤ ਘੱਟ ਸਰੋਤਿਆਂ ਨੂੰ ਪਤਾ ਹੋਵੇਗਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤੂੰਬੀ ਨਾਲ ਵਜਦੀ ਢੋਲਕੀ ਦੇ ਵਾਦਕ ਉਨ੍ਹਾਂ ਦੇ ਵੱਡੇ ਸਪੁੱਤਰ ਕਰਤਾਰ ਚੰਦ ਯਮਲਾ ਸਨ। ਸਪੁੱਤਰ ਨੇ ਪਿਤਾ ਦੀ ਮੌਤ ਉਪਰੰਤ ਵਿਰਾਸਤ ਨੂੰ ਬਤੌਰ ਢੋਲਕ ਮਾਸਟਰ ਸੰਭਾਲਣ ਦਾ ਹੰਭਲਾ ਮਾਰਦਿਆਂ ਪੰਜਾਬੀ ਸੰਗੀਤ ਜਗਤ 'ਚ ਚੰਗਾ ਨਾਮਣਾ ਖੱਟਿਆ। ਪੰਜਾਬੀ ਸੰਗੀਤ ਜਗਤ 'ਚ ਕਰਤਾਰ ਚੰਦ ਯਮਲਾ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ਼ ਨਹੀਂ ਸੀ। ਪਿਤਾ ਦੀ ਤੂੰਬੀ ਵਾਂਗ ਹੀ ਕਰਤਾਰ ਚੰਦ ਦੀ ਢੋਲਕੀ ਦੀਆਂ ਧੁਨਾਂ ਨੇ ਸੰਗੀਤਕ ਬਾਗ ਨੂੰ ਲੰਬਾ ਸਮਾ ਮਹਿਕਾਈ ਰੱਖਿਆ।

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਵੈਕਸੀਨ ਦਾ ਅਮਰੀਕਾ ਵਿਚ ਬਾਂਦਰਾਂ 'ਤੇ ਹੋਇਆ ਸਫਲ ਪ੍ਰੀਖਣ (ਵੀਡੀਓ)

23 ਮਾਰਚ 1952 ਨੂੰ ਮਾਤਾ ਸ੍ਰੀ ਮਤੀ ਰਾਮ ਰੱਖੀ ਅਤੇ ਪਿਤਾ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਘਰ ਜਨਮੇ ਕਰਤਾਰ ਚੰਦ ਨੂੰ ਸੰਗੀਤ ਦੀ ਗੁੜਤੀ ਤਾਂ ਬਚਪਨ ਵਿਚ ਹੀ ਮਿਲ ਗਈ ਸੀ। ਕਰਤਾਰ ਚੰਦ ਉਸਤਾਦ ਯਮਲਾ ਜੱਟ ਦੇ ਵੱਡੇ ਸਪੁੱਤਰ ਸਨ। ਘਰ ਵਿਚਲੇ ਸੰਗੀਤਕ ਮਾਹੌਲ ਦੀ ਬਦੌਲਤ ਉਨ੍ਹਾਂ ਢੋਲਕੀ ਵਜਾਉਣ ਦੀ ਕਲਾ ਸੱਤ ਅੱਠ ਵਰ੍ਹਿਆਂ ਦੀ ਉਮਰ ਵਿਚ ਹੀ ਸਿੱਖ ਲਈ ਸੀ। ਪਿਤਾ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਦਿਨ ਰਾਤ ਢੋਲਕੀ ਵਜਾਉਣ ਦਾ ਅਜਿਹਾ ਰਿਆਜ਼ ਕਰਵਾਇਆ ਕਿ ਕਰਤਾਰ ਚੰਦ ਦੀ ਢੋਲਕੀ ਸਰੋਤਿਆਂ ਦੇ ਮਨਾਂ 'ਚ ਡੂੰਘੀ ਵਸ ਗਈ। ਉਸਤਾਦ ਪਿਤਾ ਦੇ ਚੰਡੇ ਕਰਤਾਰ ਚੰਦ ਯਮਲਾ ਨੂੰ ਹਜ਼ਾਰਾਂ ਪ੍ਰੋਗਰਾਮਾਂ 'ਚ ਢੋਲਕੀ ਵਜਾਉਣ ਦਾ ਮਾਣ ਪ੍ਰਾਪਤ ਹੋਇਆ।

PunjabKesari

ਬਚਪਨ ਤੋਂ ਸ਼ੁਰੂ ਹੋਇਆ ਢੋਲਕੀ ਵਜਾਉਣ ਦਾ ਸ਼ੌਂਕ ਸਾਹਾਂ ਦੀ ਤੰਦ ਨਾਲ ਨਿਭਿਆ। ਕਤਰਾਰ ਚੰਦ ਯਮਲਾ ਨੇ ਪਿਤਾ ਨਾਲ ਢੋਲਕੀ ਵਜਾਈ। ਪਿਤਾ ਤੋਂ ਬਾਅਦ ਉਨ੍ਹਾਂ ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕਰਤਾਰ ਰਮਲਾ, ਪਾਲੀ ਦੇਤਵਾਲੀਆ ਅਤੇ ਜਸਵੰਤ ਸੰਦੀਲਾ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਹੋਰ ਗਾਇਕਾਂ ਨਾਲ ਬਤੌਰ ਢੋਲਕ ਮਾਸਟਰ ਕੰਮ ਕੀਤਾ। ਕਰਤਾਰ ਚੰਦ ਦੇ ਸਪੁੱਤਰ ਪੰਜਾਬੀ ਗਾਇਕ ਸੁਰੇਸ਼ ਯਮਲਾ ਨੇ ਦੱਸਿਆ ਕਿ ਕਰਤਾਰ ਚੰਦ ਯਮਲਾ ਇਨ੍ਹੀਂ ਦਿਨੀਂ ਲੁਧਿਆਣਾ ਵਿਖੇ ਹੀ ਪਰਿਵਾਰ ਨਾਲ ਰਹਿ ਰਹੇ ਸਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਜਿਗਰ ਦੀ ਬੀਮਾਰੀ ਤੋਂ ਪੀੜਤ ਸਨ। ਬੀਤੀ 21 ਅਪ੍ਰੈਲ ਨੂੰ ਇਸ ਨਾਮੁਰਾਦ ਬੀਮਾਰੀ ਨੇ ਅਜਿਹਾ ਧਾਵਾ ਬੋਲਿਆ ਕਿ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਸਾਹਾਂ ਦੀ ਪੂੰਜੀ ਸਮੇਟਦਿਆਂ ਉਨ੍ਹਾਂ ਕਦੇ ਨਾ ਵਾਪਸ ਪਰਤਣ ਵਾਲੀ ਮੰਜ਼ਿਲ ਵੱਲ ਚਾਲੇ ਪਾ ਲਏ।

ਪੜ੍ਹੋ ਇਹ ਵੀ ਖਬਰ - ਅਮਰੀਕੀ ਕੰਪਨੀ ਨੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦਾ ਕੀਤਾ ਦਾਅਵਾ (ਵੀਡੀਓ)

ਪੜ੍ਹੋ ਇਹ ਵੀ ਖਬਰ - ਪੁਰਾਤਨ ਸਮੇਂ ਨੂੰ ਯਾਦ ਕਰਦਿਆਂ ਆਓ ਜਾਣਦੇ ਹਾਂ ‘ਭਾਰਤ ਤੋਂ ਵਿਦੇਸ਼ਾਂ ਵੱਲ ਦੇ ਪ੍ਰਵਾਸ’ ਨੂੰ

PunjabKesari

ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤੂੰਬੀ ਤੋਂ ਬਾਅਦ ਕਰਤਾਰ ਯਮਲੇ ਦੀ ਸ਼ਾਂਤ ਹੋਈ ਢੋਲਕੀ ਨੇ ਪੰਜਾਬੀ ਸੰਗੀਤ ਜਗਤ ਦੇ ਬਾਗ ਨੂੰ ਵੀਰਾਨ ਕਰਕੇ ਰੱਖ ਦਿੱਤਾ ਹੈ। ਯਮਲਾ ਪਰਿਵਾਰ ਦੀ ਸੰਗੀਤਕ ਵਿਰਾਸਤ ਦੀ ਸੰਭਾਲ ਲਈ ਯਮਲਾ ਜੱਟ ਦੇ ਪੋਤਰੇ ਸੁਰੇਸ਼ ਯਮਲਾ ਅਤੇ ਪੜ ਪੋਤਰੇ ਵਿਜੇ ਯਮਲਾ ਆਪਣੀ ਪੂਰੀ ਵਾਹ ਲਗਾ ਰਹੇ ਹਨ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ


rajwinder kaur

Content Editor

Related News