ਅਮਰੀਕਾ ਦਾ ਵੀਜ਼ਾ ਦਿਵਾਉਣ ਬਹਾਨੇ ਠੱਗੇ ਲੱਖਾਂ ਰੁਪਏ, ਮਾਮਲਾ ਦਰਜ

Saturday, Jun 29, 2024 - 04:24 AM (IST)

ਅਮਰੀਕਾ ਦਾ ਵੀਜ਼ਾ ਦਿਵਾਉਣ ਬਹਾਨੇ ਠੱਗੇ ਲੱਖਾਂ ਰੁਪਏ, ਮਾਮਲਾ ਦਰਜ

ਖਰੜ : ਅਮਰੀਕਾ ਭੇਜਣ ਦੇ ਨਾਂ ’ਤੇ ਖਰੜ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ ’ਤੇ ਸਿਟੀ ਪੁਲਸ ਨੇ ਪਰਮਿੰਦਰ ਸਿੰਘ ਉਰਫ਼ ਰਵੀ ਸਰਪੰਚ ਲਹਿਰਾ ਸੰਗਰੂਰ ਵਾਸੀ ਵਿਅਕਤੀ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ’ਚ ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਨੇ 2022 ’ਚ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਮਾਰਚ, 2022 ’ਚ ਸੋਸ਼ਲ ਮੀਡੀਆ ’ਤੇ ਰਵੀ ਸਰਪੰਚ ਨਾਂ ਦੀ ਪ੍ਰੋਫਾਈਲ ਆਈ.ਡੀ. ਰਾਹੀਂ ਪਰਮਿੰਦਰ ਸਿੰਘ ਦੇ ਸੰਪਰਕ ’ਚ ਆਈ ਸੀ। ਉਹ ਆਪਣੀ ਬੇਟੀ ਨੂੰ ਅਮਰੀਕਾ ਭੇਜਣਾ ਚਾਹੁੰਦਾ ਸੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਉਸ ਦੀ ਧੀ ਨੂੰ ਅਮਰੀਕਾ ਦਾ ਵੀਜ਼ਾ, ਟਿਕਟ, ਬੋਰਡਿੰਗ ਪਾਸ ਅਤੇ ਯੂ.ਐੱਸ.ਏ. ਅੰਬੈਸੀ ਤੋਂ ਇੰਟਰਵਿਊ ਕਲੀਅਰ ਕਰਵਾ ਦੇਵੇਗਾ। ਜਿਸ ਦੇ ਬਦਲੇ ਉਸ ਤੋਂ 7.50 ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਦੀ ਗੱਲ ’ਤੇ ਵਿਸ਼ਵਾਸ ਕਰਦਿਆਂ ਮੁਲਜ਼ਮ ਦੇ ਕਹਿਣ ’ਤੇ ਉਸ ਨੇ ਬੇਟੀ ਨਾਲ ਸਬੰਧਤ ਸਾਰੇ ਜ਼ਰੂਰੀ ਦਸਤਾਵੇਜ਼ ਦੇ ਦਿੱਤੇ।

ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਕੈਨੇਡਾ 'ਚ ਸੜਕ ਹਾਦਸੇ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਅੰਬੈਸੀ ਦੇ ਦਫ਼ਤਰ ਲੈ ਗਿਆ ਜਿੱਥੇ ਮੁਲਜ਼ਮ ਉਸ ਦੀ ਬੇਟੀ ਨੂੰ ਲੈ ਕੇ ਅੰਦਰ ਚਲਾ ਗਿਆ ਪਰ ਬੇਟੀ ਨੂੰ ਦਫ਼ਤਰ ’ਚ ਬਿਠਾਉਣ ਤੋਂ ਬਾਅਦ ਉਹ ਇਕ ਕਮਰੇ ਦੇ ਅੰਦਰ ਚਲਾ ਗਿਆ ਅਤੇ ਵਾਪਸ ਆ ਕੇ ਕਿਹਾ ਕਿ ਦੁਬਾਰਾ ਆਉਣਾ ਪਵੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਉਨ੍ਹਾਂ ਤੋਂ 7.50 ਲੱਖ ਰੁਪਏ ਆਪਣੇ ਖਾਤੇ ’ਚ ਟਰਾਂਸਫਰ ਕਰਵਾ ਲਏ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਮਈ, ਜੂਨ ਅਤੇ ਅਗਸਤ ਮਹੀਨੇ ’ਚ ਉਕਤ ਰਕਮ ਮੁਲਜ਼ਮ ਵੱਲੋਂ ਦਿੱਤੇ ਖਾਤੇ ’ਚ ਟਰਾਂਸਫਰ ਕੀਤੀ ਪਰ ਇਸ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਉਸ ਦੀ ਲੜਕੀ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 406, 420 ਅਤੇ 24 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਏਅਰਪੋਰਟ ਹਾਦਸਾ: ਕੇਂਦਰੀ ਮੰਤਰੀ ਦਾ ਐਲਾਨ, ਰੱਦ ਹੋਈਆਂ ਉਡਾਣਾਂ ਦੇ ਸਾਰੇ ਪੈਸੇ ਯਾਤਰੀਆਂ ਨੂੰ ਮਿਲਣਗੇ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News