ਸਬਜ਼ਬਾਗ ਵਿਖਾ ਕੇ ਮਾਰੀ ਲੱਖਾਂ ਦੀ ਠੱਗੀ, ਪਿਓ-ਪੁੱਤ ਸਣੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ

Saturday, Jan 07, 2023 - 10:28 PM (IST)

ਸਬਜ਼ਬਾਗ ਵਿਖਾ ਕੇ ਮਾਰੀ ਲੱਖਾਂ ਦੀ ਠੱਗੀ, ਪਿਓ-ਪੁੱਤ ਸਣੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਲੁਧਿਆਣਾ ਦੇ ਇਕ ਵਪਾਰੀ ਦੀ ਸ਼ਿਕਾਇਤ 'ਤੇ ਉਸ ਤੋਂ ਨਕਦ ਪੈਸੇ ਲੈ ਕੇ ਉਸ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਕਰਨ ਦਾ ਸਬਜ਼ਬਾਗ਼ ਵਿਖਾ ਕੇ ਕਈ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਸ ਨੂੰ ਪ੍ਰਾਪਤ ਸ਼ਿਕਾਇਤ ’ਚ ਨਵੀਨ ਅਗਰਵਾਲ ਪੁੱਤਰ ਸੁਰਿੰਦਰ ਅਗਰਵਾਲ ਵਾਸੀ ਮਕਾਨ ਨੰਬਰ 1313 ਫੇਜ਼-2 ਦੁੱਗਰੀ ਲੁਧਿਆਣਾ ਨੇ ਦੱਸਿਆ ਕਿ ਉਸ ਨੂੰ ਗੁਰਦੇਵ ਸਿੰਘ ਪੁੱਤਰ ਕਸ਼ਮੀਰ ਚੰਦ ਵਾਸੀ ਨਾਭਾ ਨੇ ਅੰਮ੍ਰਿਤ ਅਗਰਵਾਲ ਅਤੇ ਉਸ ਦੇ ਪੁੱਤਰ ਮਨੀਸ਼ ਅਗਰਵਾਲ ਵਾਸੀ ਹਿੱਲ ਵਿਊ ਐਨਕਲੇਵ ਢਕੋਲੀ ਨਾਲ ਮਿਲਵਾਇਆ ਸੀ।

ਇਹ ਵੀ ਪੜ੍ਹੋ : ਟੌਫੀ ਦੇਣ ਬਹਾਨੇ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਮੁਲਜ਼ਮ ਕਾਬੂ

ਉਸ ਨੇ ਦੱਸਿਆ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਨੇ ਉਸ ਨੂੰ ਜ਼ੀਰਕਪੁਰ ਬੁਲਾ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਨਕਦ ਪੈਸੇ ਦੇ ਦੇਵੇ ਅਤੇ ਉਹ ਉਸ ਦੇ ਖਾਤੇ 'ਚ ਪੈਸੇ ਪਾ ਦੇਣਗੇ। ਉਹ ਜਦ ਜ਼ੀਰਕਪੁਰ ਦੀਆਂ ਛੱਤ ਲਾਈਟਾਂ ’ਤੇ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਨੂੰ ਮਿਲਣ ਲਈ ਆਇਆ ਤਾਂ ਕਾਰ ਵਿੱਚ ਦੋ ਔਰਤਾਂ ਬੈਠੀਆਂ ਸਨ। ਜਿਨ੍ਹਾਂ ਨੂੰ ਉਸ ਨੇ ਅਪਣੀ ਪਤਨੀ ਅਤੇ ਆਪਣੀ ਨੂੰਹ ਵਜੋਂ ਮਿਲਵਾਇਆ।

ਇਹ ਵੀ ਪੜ੍ਹੋ : ਅਗਲੇ 24 ਘੰਟੇ ਹੋਰ ਕਹਿਰ ਢਾਹੇਗੀ ਠੰਡ, ਉੱਤਰ ਭਾਰਤ ’ਚ ਰੈੱਡ ਅਲਰਟ ਜਾਰੀ

ਨਵੀਨ ਅਗਰਵਾਲ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ 28 ਲੱਖ ਰੁਪਏ ਨਕਦ ਦੇ ਦਿੱਤੇ ਅਤੇ ਆਪਣੀ ਆਰ.ਟੀ.ਜੀ.ਐੱਸ ਕਰਵਾਉਣ ਲਈ ਉਨ੍ਹਾਂ ਦੀ ਕਾਰ ਪਿੱਛੇ ਚੱਲ ਪਿਆ। ਉਸ ਨੇ ਦੱਸਿਆ ਕਿ ਅੰਮ੍ਰਿਤ ਅਗਰਵਾਲ ਨੇ ਉਨ੍ਹਾਂ ਪੈਸਿਆਂ ’ਚੋਂ 21 ਲੱਖ ਰੁਪਏ ਆਪਣੇ ਖਾਤੇ 'ਚ ਜਮ੍ਹਾਂ ਕਰਵਾ ਲਏ ਅਤੇ ਉਸ ਨੂੰ 27 ਲੱਖ 67 ਹਜ਼ਾਰ 732 ਦਾ ਚੈੱਕ ਦੇ ਦਿੱਤਾ।

ਇਹ ਵੀ ਪੜ੍ਹੋ : CBI ਦੀ ਵੱਡੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ 'ਚ ਇਨਕਮ ਟੈਕਸ ਅਧਿਕਾਰੀ ਤੇ ਸੀ.ਏ ਗ੍ਰਿਫ਼ਤਾਰ

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬੈਂਕ 'ਚ ਚੈੱਕ ਪੇਸ਼ ਕੀਤਾ ਤਾਂ ਚੈੱਕ ਫੇਲ੍ਹ ਹੋ ਗਿਆ ਅਤੇ ਜਦ ਉਸ ਨੇ ਇਸ ਸਬੰਧੀ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅਪਣੇ ਫੋਨ ਬੰਦ ਕਰ ਲਏ ਅਤੇ ਉਸ ਦਿਨ ਅਪਣੇ ਘਰ ਤੋਂ ਫ਼ਰਾਰ ਹੋ ਗਏ। ਉਸ ਨੇ ਦੋਸ਼ ਲਾਇਆ ਕਿ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਅਤੇ ਉਸ ਨੂੰ ਮਿਲਵਾਉਣ ਵਾਲੇ ਗੁਰਦੇਵ ਸਿੰਘ ਨੇ ਸਾਜਿਸ਼ ਤਹਿਤ ਉਨ੍ਹਾਂ ਨਾਲ ਠੱਗੀ ਮਾਰੀ ਹੈ। ਉਸ ਵਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇਣ ਤੇ ਉਸ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਜ਼ੀਰਕਪੁਰ ਪੁਲਸ ਨੇ ਅੰਮ੍ਰਿਤ ਅਗਰਵਾਲ ਅਤੇ ਮਨੀਸ਼ ਅਗਰਵਾਲ ਅਤੇ ਗੁਰਦੇਵ ਸਿੰਘ ਵਾਸੀ ਨਾਭਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Mandeep Singh

Content Editor

Related News