ਲਖੀਮਪੁਰ ਖੀਰੀ ਦੇ ਚੱਕਰ ’ਚ ‘ਲਾਵਾਰਿਸ’ ਹੋਇਆ ਪੰਜਾਬ, ਰਹਿ ਗਏ ਸਿਰਫ਼ 2 ਮਹੀਨੇ

Friday, Oct 08, 2021 - 09:04 AM (IST)

ਲੁਧਿਆਣਾ (ਪੰਜਾਬ ਕੇਸਰੀ ਟੀਮ) - ਪੰਜਾਬ ਦੀ ਵਾਗਡੋਰ ਸੰਭਾਲਿਆਂ ਅਜੇ ਚਰਨਜੀਤ ਸਿੰਘ ਚੰਨੀ ਨੂੰ ਲਗਭਗ 15 ਦਿਨ ਹੋਏ ਹਨ। ਵਾਗਡੋਰ ਸੰਭਾਲਣ ਤੋਂ ਬਾਅਦ ਚੰਨੀ ਲਗਾਤਾਰ ਅਜਿਹੇ ਕਦਮ ਚੁੱਕ ਰਹੇ ਸਨ, ਜਿਸ ਨਾਲ ਪੰਜਾਬ ਦੀ ਜਨਤਾ ਨੂੰ ਲੱਗ ਰਿਹਾ ਸੀ ਕਿ ਇਕ ਵੱਡੀ ਤਬਦੀਲੀ ਹੋਵੇਗੀ ਪਰ ਲਖੀਮਪੁਰ ਖੀਰੀ ਕਾਂਡ ਨੇ ਕਾਂਗਰਸ ਦੇ ਧਿਆਨ ’ਚੋਂ ਪੰਜਾਬ ਦਾ ਨਕਸ਼ਾ ਹੀ ਹਟਾ ਦਿੱਤਾ ਹੈ। ਪੰਜਾਬ ਨੂੰ ਇਕ ਪਾਸੇ ਕਰ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਚੰਨੀ ਅਤੇ ਹੋਰ ਨੇਤਾ, ਸਭ ਯੂ. ਪੀ. ਵੱਲ ਕੂਚ ਕਰ ਚੁੱਕੇ ਹਨ। ਇਸ ਦਰਮਿਆਨ ਪੰਜਾਬ ਇਕ ਵਾਰ ਮੁੜ ‘ਲਾਵਾਰਿਸ ਮੋਡ’ ’ਤੇ ਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਨਰਾਤਿਆਂ ਦੇ ਪਹਿਲੇ ਦਿਨ ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ 20,000 ਸ਼ਰਧਾਲੂਆਂ ਨੇ ਟੇਕਿਆ ਮੱਥਾ

ਦੂਜੇ ਪਾਸੇ ਮੁੱਖ ਮੰਤਰੀ ਚੰਨੀ ਦੇ ਨਜ਼ਦੀਕੀ ਅਤੇ ਉਪ-ਮੁੱਖ ਮੰਤਰੀ ਪੰਜਾਬ ਸੁਖਜਿੰਦਰ ਰੰਧਾਵਾ ਨੇ ਪੁਲਸ ਅਫ਼ਸਰਾਂ ਲਈ ਗੋਲਫ ਖੇਡਣ ’ਤੇ ਰੋਕ ਲਾ ਦਿੱਤੀ ਪਰ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਗੋਲਫ ਦੀ ਖੇਡ ਬੰਦ ਹੋਣ ਤੋਂ ਬਾਅਦ ਲੋਕਾਂ ਦੇ ਕੰਮ ਸ਼ੁਰੂ ਹੋਏ ਹਨ ਜਾਂ ਨਹੀਂ। ਪੂਰੀ ਦੀ ਪੂਰੀ ਪੰਜਾਬ ਸਰਕਾਰ ਲਖੀਮਪੁਰ ਖੀਰੀ ਨੂੰ ਹੀ ਕੈਸ਼ ਕਰਨ ’ਚ ਲੱਗ ਗਈ ਹੈ। ਇਕ ਕਹਾਵਤ ਹੈ ਕਿ ‘ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ ਅਤੇ ਇਹ ਪੂਰੀ ਤਰ੍ਹਾਂ ਪੰਜਾਬ ’ਤੇ ਫਿੱਟ ਬੈਠਦੀ ਹੈ। ਸੱਤਾ ਸੰਭਾਲਣ ਤੋਂ ਬਾਅਦ ਚੰਨੀ ਕਦੇ ਦਿੱਲੀ, ਕਦੇ ਚੰਡੀਗੜ੍ਹ ਅਤੇ ਹੁਣ ਲਖੀਮਪੁਰ ਖੀਰੀ ਪਹੁੰਚ ਗਏ ਹਨ। ਇਸ ਤੋਂ ਬਾਅਦ ਉਹ ਆਪਣੇ ਬੇਟੇ ਦੇ ਵਿਆਹ ਵਿਚ ਰੁੱਝ ਜਾਣਗੇ, ਜਿੱਥੋਂ ਉਨ੍ਹਾਂ ਦੇ ਫ੍ਰੀ ਹੁੰਦਿਆਂ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ ਅਤੇ ਸਰਕਾਰੀ ਦਫ਼ਤਰਾਂ ਵਿਚ ਛੁੱਟੀਆਂ ਦਾ ਆਲਮ ਰਹੇਗਾ। 

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਅਜਿਹੇ ਸਮੇਂ ਸੂਬੇ ਦੇ ਵਿਕਾਸ ਲਈ ਪੈਂਡਿੰਗ ਪਏ ਫੰਡ ਜੋ ਖ਼ਰਚ ਨਹੀਂ ਹੋਏ ਜਾਂ ਰੁਕੇ ਹੋਏ ਵਿਕਾਸ ਕਾਰਜ, ਸਰਕਾਰੀ ਦਫ਼ਤਰਾਂ ਵਿਚ ਫ਼ਸੀਆਂ ਹੋਈਆਂ ਫਾਈਲਾਂ ਅਤੇ ਲੋਕਾਂ ਦੇ ਰੁਕੇ ਹੋਏ ਕੰਮ ਕਿਵੇਂ ਹੋਣਗੇ? ਇਹ ਕੋਈ ਨਹੀਂ ਜਾਣਦਾ। ਜਿੱਥੋਂ ਤਕ ਲਖੀਮਪੁਰ ਖੀਰੀ ਦਾ ਮਾਮਲਾ ਹੈ ਤਾਂ ਉਸ ਮੋਰਚੇ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਜੁਟਾਏ ਜਾ ਸਕਦੇ ਸਨ ਪਰ ਹੈਰਾਨੀ ਹੈ ਕਿ ਚੰਨੀ ਵੀ ਉੱਥੇ ਪਹੁੰਚ ਗਏ। ਸੂਬੇ ਦੀ ਚੰਨੀ ਸਰਕਾਰ ਕੋਲ ਜੋ 3 ਮਹੀਨਿਆਂ ਦਾ ਸਮਾਂ ਸੀ, ਉਹ ਹੁਣ ਲਗਭਗ 2 ਮਹੀਨੇ ਦਾ ਰਹਿ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ


rajwinder kaur

Content Editor

Related News