ਲੁਧਿਆਣਾ : ''ਕਰਫਿਊ'' ਦੌਰਾਨ ਜ਼ਰੂਰੀ ਵਸਤਾਂ ਦੀ ਪਈ ਥੋੜ, ਵਿਧਾਇਕ ਲੱਖਾ ਨੇ ਵੰਡਿਆ ਰਾਸ਼ਨ

Wednesday, Mar 25, 2020 - 02:19 PM (IST)

ਲੁਧਿਆਣਾ : ''ਕਰਫਿਊ'' ਦੌਰਾਨ ਜ਼ਰੂਰੀ ਵਸਤਾਂ ਦੀ ਪਈ ਥੋੜ, ਵਿਧਾਇਕ ਲੱਖਾ ਨੇ ਵੰਡਿਆ ਰਾਸ਼ਨ

ਲੁਧਿਆਣਾ (ਗਰਗ, ਵਿਪਨ, ਹਿਤੇਸ਼) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਪੂਰੇ ਪੰਜਾਬ 'ਚ ਇਸ ਸਮੇਂ ਕਰਫਿਊ ਲਾਇਆ ਗਿਆ ਹੈ ਅਤੇ ਵੱਖ-ਵੱਖ ਸ਼ਹਿਰਾਂ 'ਚ ਕਰਫਿਊ ਦੌਰਾਨ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ, ਸਗੋਂ ਜ਼ਿਲਾ ਪ੍ਰਸ਼ਾਸਨਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੁਧਿਆਣਾ ਸ਼ਹਿਰ ਦੇ ਕਈ ਇਲਾਕਿਆਂ 'ਚ ਜ਼ਰੂਰੀ ਵਸਤਾਂ ਦੀ ਥੋੜ ਪੈ ਗਈ ਹੈ ਅਤੇ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ।

PunjabKesari
ਸਮਰਾਲਾ 'ਚ ਲੋਕਾਂ ਨੂੰ ਨਹੀਂ ਮਿਲਿਆ ਰਾਸ਼ਨ
ਸਥਾਨਕ ਪ੍ਰਸਾਸ਼ਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੁੱਧਵਾਰ ਨੂੰ ਤੈਅ ਪ੍ਰੋਗਰਾਮ ਮੁਤਾਬਕ ਰਾਸ਼ਨ, ਸਬਜ਼ੀਆਂ ਅਤੇ ਦੁੱਧ ਦੀ ਹੋਮ ਡਲਿਵਰੀ ਦੇਣ 'ਚ ਅਸਫ਼ਲ ਰਿਹਾ। ਲੋਕ ਸਵੇਰੇ 6 ਵਜੇ ਤੋਂ ਹੀ ਆਪਣੇ ਘਰਾਂ ਦੇ ਬਾਹਰ ਜ਼ਰੂਰੀ ਵਸਤਾਂ ਦੀ ਸਪਲਾਈ ਹੋਣ ਦੀ ਉਡੀਕ ਕਰਦੇ ਰਹੇ, ਪਰ ਜਦੋਂ ਕੋਈ ਵੀ ਨਹੀਂ ਪੁੱਜਾ ਤਾਂ ਸ਼ਹਿਰ 'ਚ ਬੇਚੈਨੀ ਫੈਲ ਗਈ। ਮੀਡੀਆਂ ਮੁਲਾਜ਼ਮਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਲੋਕਾਂ ਰਾਹੀ ਜ਼ਰੂਰੀ ਵਸਤਾਂ ਦੀ ਥੁੜ ਪੈਦਾ ਹੋਣ ਦੀਆਂ ਸੂਚਨਾਵਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਹਾਲਾਤ ਵੇਖੇ ਗਏ ਕਿ ਪ੍ਰਸਾਸ਼ਨ ਵੱਲੋਂ ਘਰ-ਘਰ ਜ਼ਰੂਰੀ ਵਸਤਾਂ ਅਤੇ ਦਵਾਈਆਂ ਪਹੁੰਚਾਉਣ ਦੇ ਇੰਤਜ਼ਾਮ ਨਾਕਾਫੀ ਸਨ। ਕੁਝ ਥੋੜੇ-ਬਹੁਤ ਇਲਾਕਿਆਂ 'ਚ ਰਾਸ਼ਨ ਆਦਿ ਲੈ ਕੇ ਕੁਝ ਵੈਂਡਰ ਗੱਡੀ ਲੈ ਕੇ ਪੁੱਜੇ ਵੀ ਪਰ ਉਨ੍ਹਾਂ ਇਲਾਕਿਆਂ ਵਿਚ ਵੀ ਲੋਕਾਂ ਨੂੰ ਪੂਰਾ ਸਮਾਨ ਮੁਹੱਈਆ ਨਹੀਂ ਹੋ ਸਕਿਆ।

PunjabKesari
ਵਿਧਾਇਕ ਲਖਬੀਰ ਸਿੰਘ ਲੱਖਾ ਨੇ ਦਿਖਾਈ ਦਰਿਆਦਿਲੀ

ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾਂ ਨੇ ਇਸ ਮੁਸ਼ਕਲ ਘੜੀ ਦੌਰਾਨ ਦਰਿਆਦਿਲੀ ਦਿਖਾਉਂਦੇ ਹੋਏ ਰੋਜ਼ ਦੀ ਰੋਟੀ ਕਮਾ ਕੇ ਖਾਣ ਵਾਲੇ  ਗਰੀਬ ਤੇ ਲੋੜਵੰਦਾਂ  ਪਰਿਵਾਰਾਂ ਨੂੰ ਘਰ-ਘਰ ਜਾ ਕੇ ਖੁਦ ਰਾਸ਼ਨ ਵੰਡਿਆ  ਗਿਆ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਲੋਕ ਮਜ਼ਾਕ ਨਾ ਸਮਝਣ ਅਤੇ ਸੀਰੀਅਸ ਹੋਣ। ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ, ਸਿਵਲ ਤੇ ਪੁਲਸ ਪ੍ਰਸ਼ਾਸਨ ਕਰੋਨਾ ਵਾਇਰਸ ਦੇ ਮਾੜ੍ਹੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਜਿਸ ਦੀ ਰੋਕਥਾਮ ਲਈ ਸਾਨੂੰ ਸਾਰਿਆਂ ਨੂੰ ਸਾਥ ਦੀ ਲੋੜ ਹੈ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੋਲੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਆਟੇ ਦੀ ਥੈਲੀ, ਚਾਹ-ਪੱਤੀ, ਖੰਡ, ਚੌਲ, ਸਰੋਂ ਦਾ ਤੇਲ, ਹਲਦੀ, ਮਿਰਚਾਂ ਅਤੇ ਦਾਲਾਂ ਆਦਿ ਰਾਸ਼ਨ ਭੇਜਣ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਹ ਸਭ ਕੁੱਝ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾ ਰਿਹਾ ਹੈ। 


author

Babita

Content Editor

Related News