ਲਖਬੀਰ ਸਿੰਘ ਕਤਲਕਾਂਡ : ‘ਸਿਟ’ ਨੇ ਮ੍ਰਿਤਕ ਦੇ ਪਰਿਵਾਰ ਕੋਲੋਂ ਕੀਤੀ ਪੁੱਛਗਿੱਛ

10/24/2021 10:40:24 AM

ਝਬਾਲ (ਨਰਿੰਦਰ): ਪਿਛਲੇ ਦਿਨੀਂ ਦਿੱਲੀ ਵਿਖੇ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵਲੋਂ ਬੇਅਦਬੀ ਦੇ ਦੋਸ਼ ਲਗਾਉਂਦਿਆਂ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦੇ ਲਖਬੀਰ ਸਿੰਘ ਨਾਮਕ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪੰਜਾਬ ਸਰਕਾਰ ਵਲੋਂ ਉਕਤ ਕਤਲ ਦੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਇਕ ਤਿੰਨ ਮੈਂਬਰੀ ਉੱਚ ਪੱਧਰੀ ਸਿੱਟ ਦਾ ਗਠਨ ਏ.ਡੀ.ਜੀ.ਪੀ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ ਹੈ, ਜਿਸ ਵਿਚ ਡੀ.ਆਈ.ਜੀ ਫਿਰੋਜ਼ਪੁਰ ਰੇਂਜ਼ ਇੰਦਰਬੀਰ ਸਿੰਘ ਅਤੇ ਐੱਸ.ਐੱਸ.ਪੀ ਤਰਨਤਾਰਨ ਐੱਚ.ਐੱਸ ਵਿਰਕ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਬਠਿੰਡਾ ਗੈਂਗਵਾਰ ਮਾਮਲੇ ’ਚ ਐਕਸ਼ਨ ’ਚ ਪੁਲਸ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਉਕਤ ਸਿੱਟ ਵਲੋਂ ਜਾਂਚ ਨੂੰ ਤੇਜ਼ ਕਰਦਿਆਂ ਏ.ਡੀ.ਜੀ.ਪੀ ਵਰਿੰਦਰ ਕੁਮਾਰ ਅਤੇ ਐੱਸ.ਐੱਸ.ਪੀ ਤਰਨਤਾਰਨ ਐੱਚ.ਐੱਸ ਵਿਰਕ ਪੁਲਸ ਪਾਰਟੀ ਨਾਲ ਲਖਬੀਰ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਪੁੱਛ-ਪੜਤਾਲ ਕੀਤੀ ਗਈ। ਇਸ ਮੌਕੇ ਏ.ਡੀ.ਜੀ.ਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਲਖਬੀਰ ਸਿੰਘ ਕਤਲ ਕੇਸ ਵਿਚ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਬੜੀ ਜਲਦੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਮ੍ਰਿਤਕ ਲਖਬੀਰ ਕੌਰ ਦੀ ਭੈਣ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ ਅਤੇ ਸਾਰਾ ਮਾਮਲਾ ਸਾਫ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ  ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ


Shyna

Content Editor

Related News