ਬਠਿੰਡਾ ਦੇ ਮਹਿਰਾਜ ਪਿੰਡ ਦੀ ਰੈਲੀ ਤੋਂ ਦੇਖੋ ਕੀ ਬੋਲੇ ਲੱਖਾ ਸਿਧਾਣਾ (ਵੀਡੀਓ)

Tuesday, Feb 23, 2021 - 07:45 PM (IST)

ਬਠਿੰਡਾ ਦੇ ਮਹਿਰਾਜ ਪਿੰਡ ਦੀ ਰੈਲੀ ਤੋਂ ਦੇਖੋ ਕੀ ਬੋਲੇ ਲੱਖਾ ਸਿਧਾਣਾ (ਵੀਡੀਓ)

ਬਠਿੰਡਾ- 23 ਫਰਵਰੀ ਦਿਨ ਮੰਗਲਵਾਰ ਨੂੰ ਲੱਖਾ ਸਿਧਾਣਾ ਜ਼ਿਲ੍ਹੇ ਬਠਿੰਡੇ 'ਚ ਹੋਣ ਵਾਲੀ ਮਹਿਰਾਜ ਪਿੰਡ ਦੀ ਰੈਲੀ ਵਿੱਚ ਪਹੁੰਚਿਆ ਅਤੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਲੱਖੇ ਦੁਆਰਾ ਸੋਸ਼ਲ ਮੀਡੀਆ 'ਤੇ ਲਾਏ ਇਕ ਸੁਨੇਹੇ 'ਤੇ ਮਹਿਰਾਜ ਪਿੰਡ 'ਚ ਹਜ਼ਾਰਾਂ ਦਾ ਇੱਕਠ ਹੋਇਆ । ਲੱਖੇ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਤਰ੍ਹਾਂ ਹੋਏ ਹਜ਼ਾਰਾਂ ਦੇ ਇੱਕਠ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ। ਉਨ੍ਹਾਂ ਦਿੱਲੀ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਬੇਸ਼ੱਕ ਦਿੱਲੀ ਸਰਕਾਰ ਪੰਜਾਬ ਦੇ ਲੋਕਾਂ 'ਤੇ ਇਨਾਮ ਰੱਖ ਰਹੀ ਹੈ ਅਤੇ ਜੇਲ੍ਹਾਂ 'ਚ ਭੇਜ ਰਹੀ ਹੈ ਪਰ ਇਹ ਪੰਜਾਬ ਦੇ ਲੋਕ ਹੁੱਣ ਨਹੀਂ ਰੁੱਕਣਗੇ। ਇਹ ਲੋਕ ਹੁਣ ਜਾਗ ਚੁੱਕੇ ਹਨ ਅਤੇ ਇਹ ਹੁੱਣ ਜਾਲਮ ਸਰਕਾਰਾਂ ਦੇ ਜੁਲਮ ਨਹੀਂ ਸਹਿਣਗੇ। ਉਨ੍ਹਾਂ ਕਿਹਾ ਕਿ ਨਿਜ ਦੀ ਲੜਾਈ 'ਤੇ ਲੋਕ ਪਿੱਛੇ ਹਟ ਜਾਂਦੇ ਹਨ ਪਰ ਇਹ ਸਾਡੀ ਹੋਂਦ ਅਤੇ ਵਜੂਦ ਦੀ ਲੜਾਈ ਹੈ ਇਸ ਲੜਾਈ 'ਚ ਪੰਜਾਬ ਅਤੇ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਇਤਿਹਾਸ ਸਿਰਫ ਉਨ੍ਹਾਂ ਕੋਮਾਂ ਦਾ ਲਿਖਿਆ ਜਾਂਦਾ ਹੈ ਜਿਹੜਿਆਂ ਕਿ ਜਾਲਮ ਸਰਕਾਰਾਂ ਨਾਲ ਟਕਰਾਉਂਦੀਆਂ ਹਨ ਤਲੀਆਂ ਚੱਟਣ ਵਾਲਿਆਂ ਦਾ ਕਦੇ ਇਤਿਹਾਸ ਨਹੀਂ ਲਿੱਖਿਆ ਜਾਂਦਾ। 

ਜ਼ਿਕਰਯੋਗ ਹੈ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਵਰਗੇ ਨੌਜਵਾਨਾਂ ਤੋਂ ਕਿਨਾਰਾ ਕਰ ਲਿਆ ਗਿਆ ਸੀ। ਇਸੇ ਕਾਰਨ ਲੱਖੇ ਦੇ ਸਮਰਥਕਾਂ ਵੱਲੋਂ ਉਸ ਦੇ ਹੱਕ ਵਿੱਚ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਉਕਤ ਰੋਸ ਰੈਲੀ ਕੱਢੀ ਗਈ। ਜਿਸ 'ਚ ਹਜ਼ਾਰਾਂ ਹੀ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਲੱਖੇ ਦਾ ਭਾਸ਼ਣ ਵੀ ਸੁਣਿਆਂ । ਗਣਤੰਤਰ ਦਿਵਸ ਮੌਕੇ ਹੋਈ ਘਟਨਾ ਤੋਂ ਬਾਅਦ ਲੱਖੇ 'ਤੇ ਦਿੱਲੀ ਪੁਲਸ ਵੱਲੋਂ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਲੱਖਾ ਸਿਧਾਣਾ ਨੇ ਦਿੱਲੀ ਪੁਲਸ ਨੂੰ ਸੋਸ਼ਲ ਮੀਡੀਆ ਉੱਪਰ ਚੁਣੌਤੀ ਵੀ ਦਿੱਤੀ ਸੀ ਕਿ ਉਹ 23 ਫ਼ਰਵਰੀ ਨੂੰ ਬਠਿੰਡਾ ਦੇ ਮਹਿਰਾਜ ’ਚ ਰੈਲੀ ਕਰਨ ਵਾਲਾ ਹੈ। ਪੁਲਸ ਉਸ ਨੂੰ ਗ੍ਰਿਫ਼ਤਾਰ ਕਰਕੇ ਵਿਖਾਏ। 


author

Bharat Thapa

Content Editor

Related News