ਲਹਿਰਗਾਗਾ ਹਲਕੇ ’ਚ ਈ.ਵੀ.ਐਮ. ਮਸ਼ੀਨ ਖ਼ਰਾਬ ਪੈਣ ਕਰਕੇ ਅੱਕੇ ਵੋਟਰਾਂ ਨੇ ਕੀਤੀ ਨਾਅਰੇਬਾਜ਼ੀ

Sunday, Feb 20, 2022 - 10:04 AM (IST)

ਲਹਿਰਗਾਗਾ ਹਲਕੇ ’ਚ ਈ.ਵੀ.ਐਮ. ਮਸ਼ੀਨ ਖ਼ਰਾਬ ਪੈਣ ਕਰਕੇ ਅੱਕੇ ਵੋਟਰਾਂ ਨੇ ਕੀਤੀ ਨਾਅਰੇਬਾਜ਼ੀ

ਸੰਗਰੂਰ/ਲਹਿਰਾਗਾਗਾ (ਵਿਜੈ ਕੁਮਾਰ ਸਿੰਗਲਾ,ਗਰਗ ) : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਹਿਰਗਾਗਾ ਵਿਖੇ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਲਹਿਰਾਗਾਗਾ ਵਿਖੇ ਵਾਰਡ ਨੰਬਰ 1 ’ਤੇ ਬੂਥ ਨੰਬਰ 27 ਵਿਖੇ ਅੱਜ ਸਵੇਰੇ ਈ.ਵੀ.ਐੱਮ ਮਸ਼ੀਨ ਵਿੱਚ ਨੁਕਸ ਪੈਣ ਕਰਕੇ ਵੋਟਾਂ ਦਾ ਕੰਮ ਲਗਪਗ ਡੇਢ ਘੰਟਾ ਪਛੜ ਗਿਆ। ਪੋਲਿੰਗ ਬੂਥ ’ਤੇ ਪੁੱਜੇ ਵੋਟਰਾਂ ਵੱਲੋਂ ਅੱਕ ਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਤੁਰੰਤ ਵੋਟਾਂ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਬੇਸ਼ੱਕ ਵੋਟਾਂ ਪਵਾਉਣ ਲਈ ਪੁੱਜੇ ਅਧਿਕਾਰੀਆਂ ਵੱਲੋਂ ਤਿੱਨ ਈ.ਵੀ.ਐਮ. ਮਸ਼ੀਨਾਂ ਲਿਆਂਦੀਆਂ ਗਈਆਂ। ਤੀਜੀ ਈ.ਵੀ.ਐੱਮ ਮਸ਼ੀਨ ਚੈੱਕ ਕਰਨ ’ਤੇ ਸਹੀ ਹੋਣ ਕਰਕੇ ਵੋਟਾਂ ਪਾਉਣ ਦਾ ਕੰਮ ਸਾਢੇ ਨੌਂ ਵਜੇ ਸ਼ੁਰੂ ਹੋਇਆ।

ਇਹ ਵੀ ਪੜ੍ਹੋ : ਭੋਗਪੁਰ ਪੋਲਿੰਗ ਬੂਥ ਨੰਬਰ 24 'ਤੇ ਈ. ਵੀ.ਐਮ .'ਚ ਖ਼ਰਾਬੀ ਕਾਰਨ ਪੋਲਿੰਗ ਰੁਕੀ

ਇਸ ਮੌਕੇ ਸਿਟੀ ਇੰਚਾਰਜ ਜਾਗਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪੁਲਸ ਪਾਰਟੀ ਨਾਲ ਪੁੱਜੇ। ਈਵੀਐਮ ਮਸ਼ੀਨਾਂ ਵਿੱਚ ਨੁਕਸ ਪਾਏ ਜਾਣ ਕਰਕੇ ਵੋਟਰਾਂ ਅੰਦਰ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਮੀਆਂ ਲਾਇਨ ਲੱਗੀ ਰਹੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News