ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਸੈਰ ਕਰ ਕੇ ਘਰ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਦਰਦਨਾਕ ਮੌਤ
Sunday, Apr 23, 2023 - 02:02 PM (IST)
ਚੰਡੀਗੜ੍ਹ (ਸੁਸ਼ੀਲ) : ਸ਼ਿਵਾਲਿਕ ਗਾਰਡਨ ਕੋਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਜ਼ਖ਼ਮੀ ਹੋਈ ਚੰਡੀਗੜ੍ਹ ਪੁਲਸ ਦੀ ਮਹਿਲਾ ਕਾਂਸਟੇਬਲ ਸ਼ਾਰਦਾ ਨੇ ਇਕ ਹਫ਼ਤੇ ਬਾਅਦ ਇਲਾਜ ਦੌਰਾਨ ਪੀ. ਜੀ. ਆਈ. ਵਿਚ ਦਮ ਤੋੜ ਦਿੱਤਾ। ਮਹਿਲਾ ਕਾਂਸਟੇਬਲ ਦੀ ਮੌਤ ਤੋਂ ਬਾਅਦ ਮਨੀਮਾਜਰਾ ਥਾਣਾ ਪੁਲਸ ਨੇ ਦਰਜ ਐੱਫ਼. ਆਈ. ਆਰ. ਵਿਚ ਗੈਰ-ਇਰਾਦਤਨ ਕਤਲ ਦੀ ਧਾਰਾ ਜੋੜ ਦਿੱਤੀ ਹੈ। ਉੱਥੇ ਹੀ ਪੀ. ਜੀ. ਆਈ. ਵਿਚ ਮ੍ਰਿਤਕ ਮਹਿਲਾ ਕਾਂਸਟੇਬਲ ਸ਼ਾਰਦਾ ਦੇ 9 ਸਾਲਾ ਬੇਟੇ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਜਥੇਦਾਰ ਨਾਲ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕੀਤੀ ਮੁਲਾਕਾਤ, ਕੀਤੀ ਖ਼ਾਸ ਅਪੀਲ
ਜ਼ਿਕਰਯੋਗ ਹੈ ਕਿ ਸ਼ਿਵਾਲਿਕ ਗਾਰਡਨ ਵਿਚ 15 ਅਪ੍ਰੈਲ ਨੂੰ ਬੱਚਿਆਂ ਦੇ ਨਾਲ ਸੈਰ ਕਰਨ ਤੋਂ ਬਾਅਦ ਮਹਿਲਾ ਕਾਂਸਟੇਬਲ ਸ਼ਾਰਦਾ ਸਕੂਟਰ ’ਤੇ ਘਰ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਆਲਟੋ ਚਾਲਕ ਆਇਆ ਅਤੇ ਉਸ ਨੇ ਐਕਟਿਵਾ ਸਵਾਰ ਮਹਿਲਾ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ ਤੇ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਨੇ ਮਹਿਲਾ ਕਾਂਸਟੇਬਲ ਸ਼ਾਰਦਾ ਤੇ ਉਸਦੇ ਮੁੰਡੇ ਨੂੰ ਪੀ. ਜੀ. ਆਈ. ਅਤੇ ਕੁੜੀ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ। ਕੁੜੀ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਮਨੀਮਾਜਰਾ ਥਾਣਾ ਪੁਲਸ ਨੇ ਕਾਰ ਚਾਲਕ ਸਮਾਧੀ ਗੇਟ ਨਿਵਾਸੀ ਰਾਜਕੁਮਾਰ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਮਾਨਸਾ ਦੇ ਜਗਤਾਰ ਸਿੰਘ ਦੀ ਮਹਾਰਾਸ਼ਟਰ ’ਚ ਮੌਤ, ਪੰਜ ਧੀਆਂ ਦਾ ਪਿਓ ਸੀ ਮ੍ਰਿਤਕ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।