ਮਹਿਲਾ ਦਿਵਸ ''ਤੇ ਇਨਸਾਨੀਅਤ ਸ਼ਰਮਸਾਰ, ਛੱਪੜ ''ਚੋਂ ਮਿਲੀ ਬੱਚੀ ਦੀ ਲਾਸ਼

Friday, Mar 08, 2019 - 06:39 PM (IST)

ਮਹਿਲਾ ਦਿਵਸ ''ਤੇ ਇਨਸਾਨੀਅਤ ਸ਼ਰਮਸਾਰ, ਛੱਪੜ ''ਚੋਂ ਮਿਲੀ ਬੱਚੀ ਦੀ ਲਾਸ਼

ਗਿੱਦੜਬਾਹਾ (ਕੁਲਭੂਸ਼ਨ) : ਅੱਜ ਦੇ ਦਿਨ ਨੂੰ ਜਿੱਥੇ ਪੂਰੇ ਵਿਸ਼ਵ ਵਿਚ 8 ਮਾਰਚ ਨੂੰ 'ਅੰਤਰਰਾਸ਼ਟਰੀ ਮਹਿਲਾ ਦਿਵਸ' ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ, ਉੱਥੇ ਹੀ ਗਿੱਦੜਬਾਹਾ ਦੇ ਨੇੜਲੇ ਪਿੰਡ ਮਧੀਰ 'ਚ ਇਕ ਦਿਲ ਕੰਬਾਅ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ  ਇਕ ਨਵਜੰਮੀ ਬੱਚੀ ਨੂੰ ਰਜਬਾਹੇ (ਜੈਤੋ ਰਜਬਾਹਾ) ਵਿਚ ਸੁੱਟ ਦਿੱਤਾ ਗਿਆ। ਇਸ ਸੰਬੰਧੀ ਪਿੰਡ ਮਧੀਰ ਵਿਖੇ ਵਣ ਵਿਭਾਗ ਦੀ ਨਰਸਰੀ ਵਿਚ ਮਜਦੂਰੀ ਦਾ ਕੰਮ ਕਰਨ ਵਾਲੀ ਮਹਿਲਾ ਸੰਤਰੋ ਜਦੋਂ ਰਜਬਾਹੇ ਵੱਲ ਗਈ ਤਾਂ ਉਸਨੇ ਬੱਚੀ ਦੀ ਲਾਸ਼ ਨੂੰ ਪਾਣੀ 'ਚ ਤੈਰਦਿਆਂ ਦੇਖਿਆ ਤਾਂ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦਿੱਤੀ। ਜਿਸ 'ਤੇ ਪਿੰਡ ਦੇ ਕਾਰਜਕਾਰੀ ਸਰਪੰਚ ਗੁਰਅਵਤਾਰ ਸਿੰਘ ਸਮੇਤ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਦਸ਼ਮੇਸ਼ ਵੈਲਫੇਅਰ ਕਲੱਬ ਮਧੀਰ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਇਸ ਸੰਬੰਧੀ ਥਾਣਾ ਕੋਟਭਾਈ ਪੁਲਸ ਨੂੰ ਸੂਚਨਾ ਦਿੱਤੀ ਗਈ। 
ਇਸ ਸੰਬੰਧੀ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਮਧੀਰ ਦੀ ਸਰਪੰਚ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Gurminder Singh

Content Editor

Related News