ਗੋਰੇ-ਚਿੱਟੇ ਹੋਣ ਲਈ ਚਿਹਰੇ ''ਤੇ ਕਰੀਮਾਂ ਲਾਉਣ ਵਾਲੀਆਂ ਔਰਤਾਂ ਜ਼ਰੂਰ ਪੜ੍ਹਨ ਇਹ ਖਬਰ

10/06/2015 2:43:39 PM

ਪਟਿਆਲਾ-ਭਾਵੇਂ ਔਰਤ ਹੋਵੇ ਜਾਂ ਮਰਦ, ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ ਅਤੇ ਸੋਹਣੇ ਬਣਨ ਲਈ ਉਹ ਤਰ੍ਹਾਂ-ਤਰ੍ਹਾਂ ਦੇ ਕੰਮ ਵੀ ਕਰ ਜਾਂਦਾ ਹੈ ਪਰ ਇਸ ਮਾਮਲੇ ''ਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਹਰ ਔਰਤ ਖੁਦ ਨੂੰ ਗੋਰੀ-ਚਿੱਟੀ ਬਣਾਉਣ ਲਈ ਚਿਹਰੇ ''ਤੇ ਕਈ ਬਿਊਟੀ ਕਰੀਮਾਂ ਦੀ ਇਸਤੇਮਾਲ ਕਰਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਕਰੀਮਾਂ ਕਾਰਨ ਤੁਸੀਂ ਨਸ਼ੇੜੀ ਵੀ ਬਣ ਸਕਦੇ ਹੋ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ ਇਹ ਬਿਊਟੀ ਕਰੀਮਾਂ ਵਿਅਕਤੀ ਨੂੰ ਨਸ਼ੇ ਦਾ ਆਦਿ ਬਣਾ ਦਿੰਦੀਆਂ ਹਨ।
ਇਹ ਦਾਅਵਾ ਪੀ. ਜੀ. ਆਈ. ਚੰਡੀਗੜ੍ਹ ਦੇ ਸਕਿੱਨ ਵਿਭਾਗ ਦੇ ਪ੍ਰੋਫੈਸਰ ਡਾ. ਦਵਿੰਦਰ ਪ੍ਰਸਾਦ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਕੰਪਨੀਆਂ ਚਿਹਰੇ ''ਤੇ ਲਗਾਈਆਂ ਜਾਣ ਵਾਲੀਆਂ ਬਿਊਟੀ ਕਰੀਮਾਂ ''ਚ ਬਿਨ੍ਹਾਂ ਲੋੜ ਦੇ ਸਟੇਰਾਇਡ ਦਾ ਇਸਤੇਮਾਲ ਕਰ ਰਹੀਆਂ ਹਨ, ਜਿਸ ਤੋਂ ਆਮ ਜਨਤਾ ਅਣਜਾਣ ਹੈ। ਹੌਲੀ-ਹੌਲੀ ਸਕਿੱਨ ਸਟੇਰਾਇਡ ਦੀ ਆਦਿ ਹੋ ਜਾਂਦੀ ਹੈ ਅਤੇ ਇਹ ਇਕ ਤਰ੍ਹਾਂ ਦਾ ਨਸ਼ਾ ਹੀ ਹੁੰਦਾ ਹੈ।      
ਡਾ. ਪ੍ਰਸਾਦ ਮੁਤਾਬਕ 1951 ਤੋਂ ਪਹਿਲਾਂ ਸਕਿੱਨ ਵਿਭਾਗ ਮਰੀਜਾਂ ''ਤੇ ਸਟੇਰਾਇਡ ਦਾ ਇਸਤੇਮਾਲ ਨਹੀਂ ਕਰਦੇ ਸਨ ਅਤੇ 1951 ''ਚ ਹੀ ਪਹਿਲੀ ਵਾਰ ਚਿਹਰੇ ਦੇ ਖਾਸ ਸਕਿੱਨ ਸਮੱਸਿਆ ਨੂੰ ਲੈ ਕੇ ਸਟੇਰਾਇਡ ਦਾ ਇਸਤੇਮਾਲ ਕੀਤਾ ਗਿਆ ਸੀ। ਡਾ. ਪ੍ਰਸਾਦ ਮੁਤਾਬਕ ਬਿਊਟੀ ਕਰੀਮਾਂ ''ਚ ਸਟੇਰਾਇਡ ਦੀ ਵਰਤੋਂ ਕੰਪਨੀਆਂ ਦੀ ਪ੍ਰੀ-ਪਲਾਂਡ ਗੇਮ ਹੈ। ਜਦੋਂ ਉਪਭੋਗਤਾ ਕਰੀਮ ਨੂੰ ਲਗਾਉਣਾ ਛੱਡ ਦਿੰਦਾ ਹੈ, ਉਸ ਸਮੇਂ ਤੱਕ ਉਹ ਇਸ ਦਾ ਆਦਿ ਹੋ ਚੁੱਕਾ ਹੁੰਦਾ ਹੈ। ਫਿਲਹਾਲ ਡਾ. ਪ੍ਰਸਾਦ ਦਾ ਕਹਿਣਾ ਹੈ ਕਿ ਕੋਈ ਵੀ ਬਿਊਟੀ ਕਰੀਮ ਲਗਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News