ਇਕ ਲੱਖ ਤੋਂ ਜ਼ਿਆਦਾ ਆਬਾਦੀ ਲਈ ਰਾਹਤ ਭਰੀ ਖ਼ਬਰ, ਸਤੰਬਰ ’ਚ ਚਾਲੂ ਹੋ ਜਾਵੇਗਾ ਲੱਧੇਵਾਲੀ ਫਲਾਈਓਵਰ

Thursday, Jun 29, 2023 - 12:47 PM (IST)

ਇਕ ਲੱਖ ਤੋਂ ਜ਼ਿਆਦਾ ਆਬਾਦੀ ਲਈ ਰਾਹਤ ਭਰੀ ਖ਼ਬਰ, ਸਤੰਬਰ ’ਚ ਚਾਲੂ ਹੋ ਜਾਵੇਗਾ ਲੱਧੇਵਾਲੀ ਫਲਾਈਓਵਰ

ਜਲੰਧਰ (ਜ. ਬ.)–ਜਲੰਧਰ-ਅੰਮ੍ਰਿਤਸਰ ਹਾਈਵੇਅ ਨਾਲ ਲੱਗਦੇ ਲੱਧੇਵਾਲੀ ਫਾਟਕ ’ਤੇ 23.5 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ 450 ਮੀਟਰ ਲੰਬੇ ਫਲਾਈਓਵਰ ਦਾ ਕੰਮ 80 ਫ਼ੀਸਦੀ ਪੂਰਾ ਹੋ ਚੁੱਕਾ ਹੈ। ਰੇਲਵੇ ਵੱਲੋਂ ਫਾਟਕ ਦੇ ਉੱਪਰ ਤਿਆਰ ਕੀਤੇ ਜਾ ਰਹੇ ਬੋਇੰਗਬ੍ਰਿਜ ਭਾਵ ਧਨੁਸ਼ ਆਕਾਰ ਦੇ ਬ੍ਰਿਜ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਲੋਕ ਨਿਰਮਾਣ ਵਿਭਾਗ ਇਸ ਕੰਮ ਨੂੰ ਪੂਰਾ ਕਰਨ ਵਿਚ ਤੇਜ਼ੀ ਲਿਆ ਰਿਹਾ ਹੈ। ਲੱਧੇਵਾਲੀ ਫਾਟਕ ’ਤੇ ਤਿਆਰ ਹੋ ਰਹੇ ਫਲਾਈਓਵਰ ਨਾਲ 20 ਤੋਂ ਜ਼ਿਆਦਾ ਕਾਲੋਨੀਆਂ ਦੇ 1 ਲੱਖ ਤੋਂ ਵੱਧ ਲੋਕਾਂ ਨੂੰ ਵੱਡੀ ਰਾਹਤ ਮਿਲ ਜਾਵੇਗੀ। ਲੋਕ ਨਿਰਮਾਣ ਵਿਭਾਗ ਦੇ ਐੱਸ. ਡੀ. ਓ. ਵਿਸ਼ਾਲ ਜੰਗਰਾਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅਗਸਤ ਮਹੀਨੇ ਵਿਚ ਫਲਾਈਓਵਰ ਦੀਆਂ ਦੋਵੇਂ ਲੇਨਾਂ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਸਤੰਬਰ ਮਹੀਨੇ ਵਿਚ ਰੇਲਵੇ ਓਵਰਬ੍ਰਿਜ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ।

ਸਰਵਿਸ ਰੋਡ ਵੀ ਕੀਤੀ ਜਾ ਰਹੀ ਹੈ ਤਿਆਰ
ਫਲਾਈਓਵਰ ਦੇ ਦੋਵਾਂ ਪਾਸੇ 15 ਫੁੱਟ ਦੀ ਸਰਵਿਸ ਰੋਡ ਵੀ ਤਿਆਰ ਕੀਤੀ ਜਾ ਰਹੀ ਹੈ। ਜਿਹੜੇ ਇਲਾਕਾ ਵਾਸੀਆਂ ਦੇ ਘਰ ਫਲਾਈਓਵਰ ਦੇ ਬਿਲਕੁਲ ਨੇੜੇ ਹਨ, ਉਨ੍ਹਾਂ ਦੇ ਅੱਗੇ ਡਰੇਨ ਸਿਸਟਮ ਦੇ ਨਾਲ ਹੀ ਸਰਵਿਸ ਰੋਡ ਵੀ ਤਿਆਰ ਕਰਵਾ ਦਿੱਤੀ ਗਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਸਰਵਿਸ ਰੋਡ ਦੇ ਕਿਨਾਰੇ ਬਣੀ ਡਰੇਨ ਵਿਚ ਵੱਡੀਆਂ ਪਾਈਪਾਂ ਪਾਈਆਂ ਗਈਆਂ ਹਨ ਤਾਂ ਜੋ ਬਰਸਾਤੀ ਸੀਜ਼ਨ ਵਿਚ ਪਾਣੀ ਰੋਡ ’ਤੇ ਜਮ੍ਹਾ ਨਾ ਹੋ ਸਕੇ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਪੈਦਾ ਨਾ ਹੋਵੇ। ਫਲਾਈਓਵਰ ਦੇ ਇਕ ਪਾਸੇ ਜਿੱਥੇ ਵਿਭਾਗ ਨੇ ਜ਼ਮੀਨ ਐਕਵਾਇਰ ਕੀਤੀ ਹੈ, ਉਥੇ ਵੀ ਰੋਡ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਅਜ਼ਹਾ ਦਾ ਤਿਉਹਾਰ, ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤੀਆਂ ਮੁਬਾਰਕਾਂ

ਕੋਟ ਰਾਮਦਾਸ ਅਤੇ ਰਾਮਾ ਮੰਡੀ ਰੋਡ ਦੀ ਕਰਨੀ ਪੈ ਰਹੀ ਵਰਤੋਂ
ਇਸ ਸਮੇਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਕੋਟ ਰਾਮਦਾਸ ਦੇ ਫਾਟਕ ਤੋਂ ਆ ਰਹੀ ਹੈ ਕਿਉਂਕਿ ਸਵੇਰ ਅਤੇ ਸ਼ਾਮ ਦੇ ਸਮੇਂ ਜਾਮ ਨਾਲ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ ਅਤੇ ਸਥਾਨਕ ਲੋਕ ਇਸ ਗੱਲ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹਨ। ਉਥੇ ਹੀ, ਜਿਨ੍ਹਾਂ ਲੋਕਾਂ ਕੋਲ ਹੈਵੀ ਵ੍ਹੀਕਲ ਹਨ, ਉਨ੍ਹਾਂ ਨੂੰ ਰਾਮਾ ਮੰਡੀ ਤੋਂ ਭਾਵ 5 ਤੋਂ 6 ਕਿਲੋਮੀਟਰ ਦਾ ਵਾਧੂ ਸਫ਼ਰ ਹਰ ਰੋਜ਼ ਕਰਨਾ ਪੈ ਰਿਹਾ ਹੈ।

ਲੋਕਾਂ ਦੀ ਪ੍ਰਸ਼ਾਸਨ ਤੋਂ ਸ਼ਿਕਾਇਤ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਲੱਧੇਵਾਲੀ ਫਾਟਕ ’ਤੇ ਰੇਲਵੇ ਓਵਰਬ੍ਰਿਜ ਤਿਆਰ ਕੀਤਾ ਜਾ ਰਿਹਾ ਹੈ, ਉਦੋਂ ਤੋਂ ਸਾਰੀ ਟਰੈਫਿਕ ਮੁਹੱਲਿਆਂ ਵਿਚੋਂ ਹੋ ਕੇ ਲੰਘ ਰਹੀ ਹੈ। ਕੋਟ ਰਾਮਦਾਸ ਫਾਟਕ ਕੋਲ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਹੁੰਦਾ, ਜਦਕਿ ਫਲਾਈਓਵਰ ਤਿਆਰ ਕਰਨ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਸੀ ਕਿ ਟਰੈਫਿਕ ਮੁਲਾਜ਼ਮ ਹਰ ਸਮੇਂ ਮੌਕੇ ’ਤੇ ਮੌਜੂਦ ਰਹਿਣਗੇ ਅਤੇ ਹੈਵੀ ਵ੍ਹੀਕਲਜ਼ ਨੂੰ ਰਾਮਾ ਮੰਡੀ ਵੱਲ ਸ਼ਿਫਟ ਕਰਨਗੇ ਪਰ ਕੋਈ ਮੁਲਾਜ਼ਮ ਤਾਇਨਾਤ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News