ਸਰਕਾਰੀ ਬੱਸਾਂ ਦੀ ਘਾਟ,  ਸਰਕਾਰ ਨੂੰ ਹੋ ਰਿਹੈ ਲੱਖਾਂ ਦਾ ਨੁਕਸਾਨ

Saturday, Dec 11, 2021 - 05:23 PM (IST)

ਜਲੰਧਰ–ਜਿੱਥੇ ਪੰਜਾਬ ਸਰਕਾਰ ਨੂੰ ਬੱਸਾਂ ਦੀ ਹੜ੍ਤਾਲ ਨਾਲ ਲੱਖਾਂ ਰੁਪਇਆ ਦਾ ਨੁਕਸਾਨ ਝੇਲਣਾ ਪੈ ਰਿਹਾ ਹੈ ਉੱਥੇ ਹੀ ਬੱਸਾਂ ਦੀ ਕਮੀ ਨੇ ਵੀ ਪੰਜਾਬ ਸਰਕਾਰ ਨੂੰ ਚਿੰਤਾ ’ਚ ਪੈ ਦਿੱਤਾ ਹੈ। ਅਨੇਕਾਂ ਯਤਨਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਟਰਾਂਸਪੋਰਟ ਮਾਫ਼ੀਆ ਸਾਹਮਣੇ ਝੁੱਕੀ ਹੋਈ ਨਜ਼ਰ ਆ ਰਹੀ ਹੈ। ਬੱਸਾਂ ਦੀ ਕਮੀ ਦੇ ਚੱਲਿਦਆਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀ. ਆਰ. ਟੀ. ਸੀ. ਦੇ ਮਨਜ਼ੂਰਸ਼ੁਦਾ ਫਲੀਟ ’ਚ 1100 ਤੋਂ ਜ਼ਿਆਦਾ ਬੱਸਾਂ ਦਾ ਟੋਟਾ ਹੈ ਜਿਸ ਦੇ ਚੱਲਦਿਆਂ ਸਰਕਾਰ ਟਰਾਂਸਪੋਰਟ ਆਪਣੇ ਹੀ ਰੂਟ ’ਤੇ ਬੱਸਾਂ ਨਾ ਚਲਾਉਣ ਕਰਕੇ 40 ਲਖ ਰੁਪਏ ਪ੍ਰਤੀ ਮਹੀਨਾ ਟਿਕਟ ਦੀ ਵਿਕਰੀ ਦਾ ਨੁਕਸਾਨ ਭੁਗਤਣਾ ਪੈ ਰਿਹਾ ਹੈ। 

ਪੰਜਾਬ ਸਰਕਾਰ ਕੋਲ 842 ਨਵੀਂਆਂ ਬੱਸਾਂ ਆਉਣ ਵਾਲੀਆਂ ਹਨ । ਜਦੋਂ ਤੱਕ ਸਰਕਾਰ ਇਹ ਨਵੀਆਂ ਬੱਸਾਂ ਲੈ ਕੇ ਆਵੇਗੀ ਉਦੋਂ ਤੱਕ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ 300 ਬੱਸਾਂ ਖ਼ਰਾਬ ਹੋ ਜਾਣੀਆਂ ਹਨ। ਸਰਕਾਰ ਠੇਕਾ, ਬੱਸ ਕਰਮਚਾਰੀਆਂ ਦੀ ਚਲ ਰਹੀ ਹੜਤਾਲ ਤੋਂ ਜ਼ਿਆਦਾਤਰ ਬੱਸਾਂ ਬੰਦ ਪਈਆਂ ਹਨ, ਉਸਦਾ ਨੁਕਸਾਨ ਅਲੱਗ ਤੋਂ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਬੱਸ ਫਲੀਟ ’ਚ ਪਨਬਸ ਅਤੇ ਪੰਜਾਬ ਰੋਡਵੇਜ ਦੇ ਕੋਲ ਬੱਸਾਂ ਦੀ ਮਨਜ਼ੂਰੀ ਫਲੀਟ 2407 ਬੱਸਾਂ ਦਾ ਹੈ ਪਰ ਬੱਸਾਂ ਦੀ ਸੰਖਿਆ ਸਿਰਫ 1600 ਹੈ। ਅਜਿਹੇ ਹੀ ਪੀ. ਆਰ. ਟੀ. ਸੀ. ਦਾ ਮਨਜ਼ੂਰੀਸ਼ੁਦਾ ਫਲੀਟ 1150 ਬੱਸਾਂ ਦਾ ਹੈ ਪਰ ਉਸਦੇ ਕੋਲ 700 ਬੱਸਾਂ ਹੀ ਹਨ। ਮਾੜੇ ਹਾਲਾਤਾਂ ਵਾਲੀਆਂ ਬੱਸਾਂ ਵੀ ਪ੍ਰਤਿਦਿਨ 200 ਕਿਲੋਮੀਟਰ ਦਾ ਸਫ਼ਰ ਕਰਦੀਆਂ ਹਨ ਜਦਕਿ ਨਵੀਆਂ ਅਤੇ ਕੁਝ ਪੁਰਾਣੀਆਂ ਬੱਸਾਂ 300 ਤੋਂ 400  ਕਿਲੋਮੀਟਰ ਦਾ ਸਫ਼ਰ ਪ੍ਰਤੀਦਿਨ ਕਰਦੀਆਂ ਹਨ। ਸਰਕਾਰੀ ਬੱਸਾਂ ’ਚ 1250 ਬੱਸਾਂ ਦੀ ਘਾਟ ਹੈ।

ਲੰਬੇ ਰੂਟ ਵਾਲੇ ਰਸਤਿਆਂ ’ਤੇ ਸਰਕਾਰ ਬੱਸਾਂ ਚਲਾਉਣ ’ਚ ਨਾਕਾਮ ਹਨ। ਡੇਢ ਸਾਲ ’ਚ ਪੰਜਾਬ ਸਰਕਾਰ ਬੱਸਾਂ ਦੀ ਕਮੀ ਦੀ ਚਲੱਦਿਆਂ ਆਪਣੀ ਆਮਦਨ ’ਚੋਂ ਘਾਟਾ ਖਾ ਰਹੀ ਹੈ ਅਤੇ ਲੋਕਾਂ ਨੂੰ ਟਰਾਂਸਪੋਰਟ ਸਹਲੂਤਾਂ ਵੀ ਨਹੀਂ ਦੇ ਰਹੀਆਂ ਹਨ। ਪੰਜਾਬ ਦੀਆਂ 400 ਤੋਂ ਜ਼ਿਆਦਾ ਬੱਸਾਂ ਖ਼ਰਾਬ ਹਨ। ਇਕ ਬੱਸ ਦੀ ਉਮਰ 7 ਸਾਲ ਅਤੇ ਸੱਤ ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਹੁਣ ਪੰਜਾਬ ਸਰਕਾਰ ਵੱਡੇ ਬੱਸ ਅੱਡਿਆਂ ਦੇ ਨਾਂ ’ਤੇ ਬੈਂਕਾਂ ਤੋਂ ਲੋਨ ਲੈ ਕੇ 800 ਤੋਂ ਵੱਧ ਬੱਸਾਂ ਹੋਰ ਲੈ ਰਹੀ ਹੈ। ਜਦੋਂ ਤੱਕ ਸਰਕਾਰ ਨਵੀਂਆਂ ਬੱਸਾਂ ਲੈ ਕੇ ਆਵੇਗੀ ਉਦੋਂ ਤੱਕ ਪਨਬਸ ਦੀਆਂ 300 ਬੱਸਾਂ ਜਨਵਰੀ ’ਚ ਕੰਡਮ ਹੋ ਕੇ ਬੰਦ ਹੋ ਜਾਣਗੀਆਂ। ਪੰਜਾਬ ਟਰਾਂਸਪੋਰਟ ਵਿਭਾਗ ਦੇ ਮੰਤਰੀ ਅਮਰਿੰਦਰ ਸਿੰਘ ਰਾਜਾ ਵਾੜਿੰਗ ਦਾ ਕਹਿਣਾ ਹੈ ਕਿ ਸਰਕਾਰ ਟਰਾਂਸਪੋਰਟ ਦੀ ਆਮਦਨ ਵਧਾਉਣ ’ਚ ਲੱਗੀ ਹੋਈ ਹੈ ਅਤੇ ਜਲਦੀ ਹੀ ਨਵੀਆਂ ਬੱਸਾਂ ਆਉਣ ਨਾਲ ਲੋਕ ਵੀ ਇਨ੍ਹਾਂ ਦੀ ਸਹੂਲਤਾਂ ਦਾ ਫਾਇਦਾ ਲੈ ਸਕਣਗੇ।
 


Anuradha

Content Editor

Related News