ਲਾਕ ਡਾਊਨ ''ਚ ਮਿਲੀ ਢਿੱਲ, 35 ਫੀਸਦੀ ਪਰਵਾਸੀਆਂ ਦਾ ਘਰ ਵਾਪਸੀ ਤੋਂ ਇਨਕਾਰ

05/08/2020 1:44:24 PM

ਮੋਹਾਲੀ (ਰਾਣਾ) : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਪੌਣੇ ਦੋ ਮਹੀਨੇ ਪਹਿਲਾਂ ਮੋਹਾਲੀ 'ਚ ਫਸੇ ਪਰਵਾਸੀ ਮਜ਼ਦੂਰ ਪਹਿਲਾਂ ਆਪਣੇ ਰਾਜਾਂ 'ਚ ਪਰਤਣ ਲਈ ਤਿਆਰ ਸਨ। ਉਨ੍ਹਾਂ ਨੇ ਜਾਣ ਲਈ ਪ੍ਰਸ਼ਾਸਨ ਦੀ ਵੈੱਬਸਾਈਟ 'ਤੇ ਰਜਿਸਟ੍ਰੇਸ਼ਨ ਤੱਕ ਕਰਵਾ ਦਿੱਤੀ ਸੀ ਪਰ ਇਸ ਦੌਰਾਨ ਕਰਫਿਊ 'ਚ ਢਿੱਲ ਹੋਈ ਅਤੇ ਲੋਕਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ, ਜਿਸ ਦਾ ਨਤੀਜਾ ਯੂ. ਪੀ. ਲਈ ਰਵਾਨਾ ਹੋਈ ਪਹਿਲੀ ਟ੍ਰੇਨ ਦੇ ਮੌਕੇ ਦੇਖਣ ਨੂੰ ਮਿਲਿਆ। ਜਦੋਂ ਰਜਿਸਟ੍ਰੇਸ਼ਨ ਕਰਵਾਉਣ ਵਾਲੇ 35 ਫੀਸਦੀ ਲੋਕਾਂ ਨੇ ਵਾਪਸ ਜਾਣ ਤੋਂ ਮਨਾ ਕਰ ਦਿੱਤਾ, ਜਿਸ ਦੇ ਬਾਅਦ ਵੇਟਿੰਗ 'ਚ ਰੱਖੇ ਗਏ ਲੋਕਾਂ ਨੂੰ ਰਵਾਨਾ ਕੀਤਾ ਗਿਆ। ਉੱਥੇ ਹੀ ਮੋਹਾਲੀ ਦੇ ਡੀ. ਸੀ. ਗਿਰੀਸ਼ ਦਿਆਲਨ ਨੇ ਕਿਹਾ ਕਿ ਲੋਕਾਂ ਦਾ ਆਪਣੇ ਰਾਜਾਂ 'ਚ ਵਾਪਸ ਨਾ ਜਾਣਾ ਇੱਕ ਸ਼ੁਭ ਸੰਕੇਤ ਹੈ । ਉਨ੍ਹਾਂ ਨੇ ਉਮੀਦ ਜਤਾਈ ਕਿ ਜਲਦੀ ਹੀ ਹਾਲਾਤਾਂ 'ਚ ਸੁਧਾਰ ਹੋਵੇਗਾ । 
ਪੰਜਾਬ ਛੱਡਣਾ ਕਿਸੇ ਲਈ ਜ਼ਰੂਰੀ ਨਹੀਂ
ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ 'ਚੋਂ 35 ਫੀਸਦੀ ਘੱਟ ਲੋਕ ਮੋਹਾਲੀ ਵਲੋਂ ਰਵਾਨਾ ਹੋਏ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਵਾਨਗੀ ਯੋਜਨਾ ਤੋਂ ਇੱਕ ਦਿਨ ਪਹਿਲਾਂ 88 ਲੋਕਾਂ ਵਲੋਂ ਸੰਪਰਕ ਕੀਤਾ ਗਿਆ, ਜਦੋਂ ਕਿ 25 ਫੀਸਦੀ ਨੇ ਜਾਣ ਤੋਂ ਮਨਾ ਕਰ ਦਿੱਤਾ। 40 ਫੀਸਦੀ ਲੋਕ ਰਜਿਸਟ੍ਰੇਸ਼ਨ ਤੋਂ ਬਾਅਦ ਵੀ ਰੇਲਵੇ ਸਟੇਸ਼ਨ 'ਤੇ ਨਹੀਂ ਗਏ। ਇਸ ਲਈ ਪ੍ਰਸ਼ਾਸਨ ਨੇ ਵੇਟਿੰਗ ਸੂਚੀ 'ਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ। 

 


Babita

Content Editor

Related News