ਖੰਨਾ 'ਚ ਵਾਪਰਿਆ ਦਰਦਨਾਕ ਹਾਦਸਾ, ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਮਜ਼ਦੂਰ ਦੀ ਮੌਤ

Thursday, Jan 05, 2023 - 10:02 AM (IST)

ਖੰਨਾ (ਵਿਪਨ) : ਖੰਨਾ ਜੀ. ਟੀ. ਰੋਡ 'ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਮਲਬੇ ਹੇਠਾਂ ਆਉਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ 2 ਔਰਤਾਂ ਸਮੇਤ 3 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮੌਕੇ 'ਤੇ ਕੰਮ ਕਰ ਰਹੇ ਮਜ਼ਦੂਰ ਰਾਜੂ ਅਤੇ ਕ੍ਰਿਸ਼ਨ ਨੇ ਦੱਸਿਆ ਕਿ ਉਹ ਇਮਾਰਤ ਦਾ ਨਿਰਮਾਣ ਕਰ ਰਹੇ ਸਨ ਅਤੇ ਮਾਲਕਾਂ ਦੇ ਕਹਿਣ 'ਤੇ ਜ਼ਮੀਨ ਦੀ ਖ਼ੁਦਾਈ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪੁਲਸ ਮੁਲਾਜ਼ਮ ਦੀ ਆਟੋ ਚਾਲਕ ਨਾਲ ਗੁੰਡਾਗਰਦੀ, ਵਿਅਕਤੀ ਨੇ ਬਣਾ ਲਈ ਵੀਡੀਓ

ਇਸ ਦੌਰਾਨ ਅਚਾਨਕ 14 ਫੁੱਟ ਦੀ ਕੰਧ ਉਨ੍ਹਾਂ 'ਤੇ ਡਿੱਗ ਗਈ। ਇਸ ਦੌਰਾਨ ਭਾਰੀ ਮਲਬੇ ਹੇਠਾਂ ਦੱਬਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਕੇਸ਼ ਮੁੰਨੀ (32) ਵਾਸੀ ਇਕੋਲਾਹਾ ਦੇ ਤੌਰ 'ਤੇ ਕੀਤੀ ਗਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਵਿਪਨ ਮੁੰਨੀ (50) ਵਾਸੀ ਇਕੋਲਾਹਾ, ਨਿਭਾ ਦੇਵੀ (48) ਪਤੀ ਵਿਪਨ ਮੁੰਨੀ ਵਾਸੀ ਇਕੋਲਾਹਾ, ਮੰਜੀਤਾ ਕੁਮਾਰੀ ਪਰਤੀ ਕੁੰਦਰ ਮੁੰਨੀ ਵਾਸੀ ਇਕੋਲਾਹਾ ਦੇ ਤੌਰ 'ਤੇ ਹੋਈ ਹੈ। ਹਾਦਸੇ ਦੌਰਾਨ ਜ਼ਖਮੀ ਹੋਏ ਬਾਕੀ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਕਿਹਾ-ਨਿਰਮਾਣ ਕਾਰਜਾਂ ਲਈ ਨਹੀਂ ਮਿਲ ਰਹੀ ਬੱਜਰੀ

ਪੁਲਸ ਨੇ ਮ੍ਰਿਤਕ ਮੁਕੇਸ਼ ਮੁੰਨੀ ਦੀ ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭੇਜ ਦਿੱਤਾ ਹੈ ਅਤੇ ਜ਼ਖਮੀਆਂ ਦਾ ਇਲਾਜ ਜਾਰੀ ਹੈ। ਇਸ ਸਬੰਧੀ ਡੀ. ਐੱਸ. ਪੀ. ਵਿਲੀਅਮ ਜੈਜੀ ਅਤੇ ਐੱਸ. ਐੱਚ. ਓ. ਸੰਦੀਪ ਕੁਮਾਰ ਸਮੇਤ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਦੇਰ ਰਾਤ ਜ਼ਖਮੀ ਲੋਕਾਂ ਦਾ ਹਾਲ-ਚਾਲ ਪੁੱਛਿਆ। ਅਧਿਕਾਰੀਆਂ ਨੇ ਦੱਸਿਆ ਕਿ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News