ਜੰਗਲ-ਪਾਣੀ ਗਏ ਪਰਵਾਸੀ ਮਜ਼ਦੂਰ ਨਾਲ ਵਾਪਰੀ ਦਿਲ ਝੰਜੋੜ ਦੇਣ ਵਾਲੀ ਘਟਨਾ (ਵੀਡੀਓ)

Tuesday, Nov 12, 2019 - 10:22 AM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਜਗਰਾਓਂ 'ਚ ਮਨੁੱਖਤਾ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜੰਗਲ-ਪਾਣੀ ਗਏ ਪਰਵਾਸੀ ਮਜ਼ਦੂਰ 'ਤੇ ਅਣਮਨੁੱਖੀ ਤਸ਼ੱਦਦ ਕੀਤੇ ਗਏ। ਜਾਣਕਾਰੀ ਮੁਤਾਬਕ ਹਸਪਤਾਲ 'ਚ ਦਾਖਲ ਪੀੜਤ ਪਰਵਾਸੀ ਖੇਤ ਮਜ਼ਦੂਰ ਨੇ ਦੱਸਿਆ ਕਿ ਉਸ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਜਿਸ ਜਿਮੀਂਦਾਰ ਕੋਲ ਕੰਮ ਕਰਦਾ ਸੀ, ਉਸੇ ਦੀ ਜ਼ਮੀਨ 'ਤੇ ਜੰਗਲ-ਪਾਣੀ ਚਲਾ ਗਿਆ ਸੀ।

ਆਮ ਇਨਸਾਨ ਦੀ ਇਕ ਰੋਜ਼ਾਨਾ ਹਰਕਤ ਜਿਮੀਂਦਾਰ ਨੂੰ ਇੰਨੀ ਨਾਗਵਾਰ ਲੱਗੀ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਜ਼ਦੂਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਇਆ। ਫਿਰ ਇਕ ਸਮਾਜ ਸੇਵੀ ਵਲੋਂ ਪਹਿਲ ਕਦਮੀ ਕਰਕੇ ਮਜ਼ਦੂਰ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਇਸ ਘਟਨਾ ਨੇ ਇਹ ਗੱਲ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਗਰੀਬ ਹੋਣਾ ਸਭ ਤੋਂ ਵੱਡਾ ਗੁਨਾਹ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਕਿਉਂਕਿ ਇਨਸਾਨ ਨੂੰ ਮਨੁੱਖੀ ਜ਼ਿੰਦਗੀ ਦੀ ਮਹੱਤਤਾ ਨੂੰ ਜਾਨਣ ਅਤੇ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।
 


author

Babita

Content Editor

Related News