ਮੋਗਾ : ਸੀਰੇ ਵਾਲੀ ਟੈਂਕੀ ਸਾਫ ਕਰਦੇ 3 ਮਜ਼ਦੂਰਾਂ ਦੀ ਮੌਤ, 2 ਸਕੇ ਭਰਾ

Monday, Apr 06, 2020 - 03:27 PM (IST)

ਮੋਗਾ : ਸੀਰੇ ਵਾਲੀ ਟੈਂਕੀ ਸਾਫ ਕਰਦੇ 3 ਮਜ਼ਦੂਰਾਂ ਦੀ ਮੌਤ, 2 ਸਕੇ ਭਰਾ

ਮੋਗਾ (ਗੋਪੀ) : ਇੱਥੋਂ ਦੇ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਚੀਮਾ ਨੇੜਿਓਂ ਬੇਹੱਦ ਹੀ ਦੁੱਖਦਾਈ ਘਟਨਾ ਪ੍ਰਾਪਤ ਹੋਈ ਹੈ। ਪੰਜਾਬ 'ਚ ਲੱਗੇ ਕਰਫਿਊ ਦੌਰਾਨ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਚੀਮਾ ਪਿੰਡ ਕੋਲ ਫੀਡ ਫੈਕਟਰੀ 'ਚ ਬਣੇ ਟੈਂਕਰ ਦੀ ਸਫਾਈ ਕਰਨ ਗਏ 3 ਮਜ਼ਦੂਰਾਂ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ। ਮੌਕੇ 'ਤੇ ਪੁੱਜੇ ਐੱਸ. ਪੀ. ਡੀ. ਪਰਮਾਰ ਨੇ ਦੱਸਿਆ ਕਿ ਅੱਜ ਸਵੇਰੇ ਫੀਡ ਫੈਕਟਰੀ ਦੇ ਟੈਂਕੀ ਦੀ ਸਫਾਈ ਕਰਨ ਲਈ ਇਕ ਮਜ਼ਦੂਰ ਸਫਾਈ ਕਰਨ ਲਈ ਗਿਆ, ਉੱਥੇ ਗੈਸ ਚੜ੍ਹਣ ਕਾਰਨ ਉਹ ਟੈਂਕਰ ਦੇ ਵਿੱਚ ਹੀ ਰਹਿ ਗਿਆ। ਜਦੋਂ ਦੋਵੇਂ ਮਜ਼ਦੂਰ ਉਸ ਨੂੰ ਬਚਾਉਣ ਲਈ ਗਏ ਤਾਂ ਉਹ ਵੀ ਟੈਂਕੀ 'ਚ ਹੀ ਰਹਿ ਗਏ ਅਤੇ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਫੈਕਟਰੀ 'ਚ 4-5 ਮਜ਼ਦੂਰ ਹੀ ਕੰਮ ਕਰ ਰਹੇ ਹਨ।  ਇਸ ਦੌਰਾਨ ਐੱਸ. ਪੀ. ਡੀ. ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਤਿੰਨਾਂ ਮਜ਼ਦੂਰਾਂ ਕੋਲ ਕਰਫਿਊ 'ਚ ਕੰਮ ਕਰਨ ਲਈ ਪਰਮਿਸ਼ਨ ਸੀ। ਉੱਥੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ► ਫਗਵਾੜਾ: ਕੋਰੋਨਾ ਦੇ ਡਰ ਕਰਕੇ ਔਰਤ ਨੇ ਕੀਤੀ ਖੁਦਕੁਸ਼ੀ

PunjabKesari

ਦੂਜੇ ਪਾਸੇ ਫੈਕਟਰੀ ਦੇ ਮੁਨੀਮ ਨੇ ਦੱਸਿਆ ਕਿ ਫੈਕਟਰੀ 'ਚ ਸੀਰੇ ਦਾ ਟੈਂਕਰ ਸੀ ਅਤੇ ਮਜ਼ਦੂਰ ਉਸ ਦੀ ਸਫਾਈ ਕਰ ਰਹੇ ਹਨ। ਗੈਸ ਚੜ੍ਹਣ ਕਾਰਨ ਉਨ੍ਹਾਂ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ 'ਚੋਂ ਦੋ ਖੋਸਾ ਕੋਟਲਾ ਪਿੰਡ ਨਾਲ ਸਬੰਧਿਤ ਸਕੇ ਭਰਾ ਦੱਸੇ ਜਾ ਰਹੇ ਹਨ ਜਦਕਿ ਤੀਜਾ ਮਜ਼ਦੂਰ ਪਿੰਡ ਨਸੀਰਪੁਰ ਜਾਨੀਆ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ ►  ਵਿਆਹੇ ਬੰਦੇ ਦੀ ਸ਼ਰਮਨਾਕ ਕਰਤੂਤ, ਬਹਾਨੇ ਨਾਲ ਕੋਲ ਬੁਲਾ ਨਾਬਾਲਗ ਨਾਲ ਅਸ਼ਲੀਲ ਹਰਕਤਾਂ  ► 'ਕੋਰੋਨਾ' ਦੇ ਸ਼ੱਕ 'ਚ ਪਤੀ ਨੇ ਗਰਭਵਤੀ ਪਤਨੀ ਨੂੰ ਘਰੋਂ ਕੱਢਿਆ
 


author

Anuradha

Content Editor

Related News