ਮਜ਼ਦੂਰ ਦੀ ਧੀ ‘ਜੋਤ’ ਦੇ ਸੁਰਾਂ ਨੇ ਇੰਟਰਨੈੱਟ ’ਤੇ ਮਚਾਇਆ ਧਮਾਲ, ਵੇਖੋ ਵੀਡੀਓ

Thursday, Jul 29, 2021 - 06:11 PM (IST)

ਮੋਗਾ (ਵਿਪਨ ਓਂਕਾਰਾ): ਹੁਨਰ ਅਮੀਰੀ ਦਾ ਮੁਹਤਾਜ ਨਹੀਂ ਹੁੰਦਾ। ਇਸ ਦਾ ਵੱਡਾ ਉਦਾਹਰਣ ਛੋਟੇ ਜਿਹੇ ਪਿੰਡ ਮਨਾਵਾਂ ਦੀ ਜੋਤ ਗਿੱਲ (20) ਦੇ ਰੂਪ ਵਿਚ ਸਾਹਮਣੇ ਆਇਆ ਹੈ।ਜੋਤ ਨੂੰ ਸੰਗੀਤ ਪੁਰਖ਼ਾਂ ਤੋਂ ਵਿਰਾਸਤ ’ਚ ਮਿਲਿਆ ਹੈ। ਮਜ਼ਦੂਰ ਪਰਿਵਾਰ ’ਚ ਜਨਮੀ ਜੋਤ ਦੀ ਜਾਦੁਈ ਆਵਾਜ਼ ਦਾ ਹਰ ਕੋਈ ਮੁਰੀਦ ਬਣ ਗਿਆ ਹੈ।ਨੇੜੇ-ਤੇੜੇ ਦੇ ਕਈ ਪਿੰਡਾਂ ’ਚ ਵਿਸ਼ੇਸ਼ ਮੌਕੇ ’ਤੇ ਲੋਕ ਉਸ ਨੂੰ ਸੱਦਾ ਦਿੰਦੇ ਹਨ।ਕੁੱਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਆਉਣ ਦੇ ਬਾਅਦ ਉਸ ਦਾ ਆਵਾਜ਼ ਦਾ ਜਾਦੂ ਹੁਣ ਇੰਟਰਨੈੱਟ ਮੀਡੀਆ ਦੇ ਜ਼ਰੀਏ ਪੂਰੇ ਪੰਜਾਬ ’ਚ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪਿੰਡ ਘੁੰਮਣ ਕਲਾਂ ਵਿਖੇ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

PunjabKesari

ਸਿਰਫ਼ ਪੰਜਾਬੀ ਲੋਕ ਗਾਇਕੀ ਹੀ ਨਹੀਂ ਸਗੋਂ ਸੂਫ਼ੀ ਅਤੇ ਸ਼ਾਸਤਰੀ ਸੰਗੀਤ ’ਤੇ ਵੀ ਜੋਤ ਦੀ ਪੂਰੀ ਪਕੜ ਹੈ। ਉਸ ਦੇ ਸੰਗੀਤ ਗੁਰੂ ਖ਼ੁਦ ਉਸ ਦੇ ਪਿਤਾ ਜੱਗਾ ਗਿੱਲ ਹੈ। ਉਹ ਗੀਤ ਲਿਖ਼ਦੇ ਹਨ ਅਤੇ ਉਨ੍ਹਾਂ ਨੂੰ ਸੁਰ ਜੋਤ ਦਿੰਦੀ ਹੈ। ਹਾਲ ਹੀ ’ਚ ਬਣੀ ਫ਼ਿਲਮਕਾਰ ਰਵੀ ਪੁੰਜ ਦੀ ਪੰਜਾਬੀ  ਫ਼ਿਲਮ ਲੰਕਾ ਦੇ ਲਈ ਜੋਤ ਦੇ ਬੋਲ ਪਿਤਾ ਨੇ ਲਿਖੇ ਹਨ, ਜਦਕਿ ਸੁਰ ਜੋਤ ਦੇ ਹਨ। ਇਹ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ।ਸਰੋਤਿਆਂ ਦੀ ਘਾਟ ’ਚ ਭਲੇ ਹੀ ਜੋਤ ਗਿੱਲ ਦਾ ਇੰਟਰਨੈੱਟ ਮੀਡੀਆ ’ਤੇ ਪ੍ਰਵੇਸ਼ ਕੁਝ ਦਿਨ ਪਹਿਲਾਂ ਹੀ ਹੋਇਆ ਹੋਵੇ ਪਰ ਮਨਾਵਾਂ ਅਤੇ ਉਸ ਦੇ ਨੇੜੇ ਤੋੜੇ ਦੇ ਦਰਜਨਾਂ ਪਿੰਡ ਜੋਤ ਦੀ ਗਾਇਕੀ ਦੇ ਮੁਰੀਦ ਹਨ। ਆਰਥਿਕ ਰੂਪ ਤੋਂ ਕਮਜ਼ੋਰ ਹੋਣ ਕਾਰਨ ਪਰਿਵਾਰ ਦੇ ਰਹਿਣ ਲਾਇਕ ਘਰ ਵਧੀਆ ਨਹੀਂ ਹੈ ਪਰ ਪਰਿਵਾਰ ’ਚ ਸੰਗੀਤ ਦੀ ਖ਼ੁਸ਼ਹਾਲੀ ਇਸ ਕਦਰ ਹੈ ਕਿ ਉਸ ਟੂੱਟੇ-ਭੱਜੇ ਘਰ ’ਚ ਵੀ ਜਦੋਂ ਸ਼ਾਮ ਨੂੰ ਸੰਗੀਤ ਦੇ ਸੁਰ ਗੂੰਜਦੇ ਹਨ ਤਾਂ ਨੇੜੇ-ਤੇੜੇ ਦੇ ਲੋਕ ਦੌੜੇ ਆਉਂਦੇ ਹਨ।

ਇਹ ਵੀ ਪੜ੍ਹੋ :ਖੇਤਾਂ 'ਚ ਕੰਮ ਕਰ ਰਹੇ ਪਿੰਡ ਮੱਤੜ ਹਿਠਾੜ ਦੇ ਨੌਜਵਾਨ ਦੀ ਸੱਪ ਲੜਨ ਨਾਲ ਮੌਤ

PunjabKesari

ਆਰਥਿਕ ਰੂਪ ਤੋਂ ਬੇਹੱਦ ਕਮਜ਼ੋਰ ਹੋਣ ਦੇ ਕਾਰਨ ਜੋਤ ਨੂੰ ਕਿਤੇ ਵੱਡਾ ਮੰਚ ਨਹੀਂ ਮਿਲ ਸਕਿਆ ਹੈ। ਕੁੱਝ ਦਿਨ ਪਹਿਲਾਂ ਕਿਸੇ ਦੀ ਪਹਿਲ ’ਤੇ ਉਸ ਨੇ ਇੰਸਟਾਗ੍ਰਾਮ ’ਤੇ ਆਪਣਾ ਅਕਾਉਂਟ ਬਣਾਇਆ ਹੈ।ਇੰਸਟਾਗ੍ਰਾਮ ਦੇ ਅਪਲੋਡ ਕੀਤੇ ਗਏ ਉਸ ਦੇ ਪੋਸਟ ਹੁਣ ਵਟਸਐਪ ਗਰੁੱਪਾਂ ’ਚ ਖੂਬ ਵਾਇਰਲ ਹੋ ਰਹੇ ਹਨ। ਜੋਤ ਦੀ ਆਵਾਜ਼ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਗਾਇਕਾ ਨੇਹਾ ਕੱਕੜ ਨੂੰ ਆਪਣਾ ਆਦਰਸ਼ ਮੰਨਣ ਵਾਲੀ ਜੋਤ ਭਾਰਤੀ ਸੰਗੀਤ ਦੇ ਆਕਾਸ਼ ਵਿਚ ਉਨ੍ਹਾਂ ਵਾਂਗ ਹੀ ਉਭਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : 8 ਮਹੀਨੇ ਦੀ ਗਰਭਵਤੀ ਨੂੰ ਪਹਿਲਾਂ ਪਤੀ ਤੇ ਫ਼ਿਰ ਪ੍ਰੇਮੀ ਨੇ ਦਿੱਤਾ ਧੋਖਾ, ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ

PunjabKesari


Shyna

Content Editor

Related News