ਕੁਵੈਤ ਤੋਂ ਵਤਨ ਪਰਤੇ 162 ਭਾਰਤੀਆਂ ਨੇ ਰੋ-ਰੋ ਸੁਣਾਇਆ ਦੁਖੜਾ
Wednesday, Jul 08, 2020 - 06:15 PM (IST)
ਅਜਨਾਲਾ (ਰਾਜਵਿੰਦਰ ਹੁੰਦਲ): ਪੰਜਾਬ ਤੋਂ ਵਿਦੇਸ਼ਾਂ 'ਚ ਪੈਸੇ ਕਮਾਉਣ ਗਏ ਲੱਖਾਂ ਹੀ ਨੌਜਵਾਨ ਕੋਰੋਨਾ ਕਰਕੇ ਉੱਥੇ ਫਸੇ ਹੋਏ ਹਨ, ਜਿਨ੍ਹਾਂ ਦੀਆਂ ਵੀਡੀਓ ਰੋਜ਼ਾਨਾ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਹਨ ਜੋ ਲਗਾਤਾਰ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਆਪਣੇ ਹਾਲ ਦੱਸਦੇ ਹੋਏ ਅਪੀਲ ਕਰਦੇ ਨਜ਼ਰ ਆਉਂਦੇ ਹਨ ਕਿ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਉਹ ਆਪਣੇ ਘਰ ਵਾਪਸ ਆ ਸਕਣ।
ਇਹ ਵੀ ਪੜ੍ਹੋ: ਢੀਂਡਸਾ ਦੇ ਕਦਮ ਨਾਲ ਟਕਸਾਲੀ ਦਲ ਦਾ ਭਵਿੱਖ ਖਤਰੇ 'ਚ
ਕੁਵੈਤ 'ਚ ਪੰਜਾਬੀਆਂ ਵਲੋਂ ਬਣਾਈ ਸੰਸਥਾ ਭਗਤ ਸਿੰਘ ਯੂਥ ਕਲੱਬ ਅਤੇ ਪੰਜਾਬ ਸਟੀਲ ਫੈਕ੍ਟ੍ਰੀ ਦੇ ਸੁਰਜੀਤ ਸਿੰਘ ਨੇ ਪਹਿਲ ਕਦਮੀ ਕਰਦੇ ਹੋਏ ਸੰਦੀਪ ਭਾਟੀਆ ਦੇ ਜਰੀਏ ਪੰਜਾਬ ਸਰਕਾਰ ਕਾਂਗਰਸ ਦੇ ਐੱਮ.ਪੀ. ਮੁਨੀਸ਼ ਤਿਵਾੜੀ ਦੇ ਯਤਨ ਸਦਕਾ ਪੰਜਵੀਂ ਵਿਸ਼ੇਸ਼ ਫਲਾਈਟ ਕੁਵੈਤ ਤੋਂ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਏਅਰਪੋਰਟ 'ਤੇ 162 ਭਾਰਤੀਆਂ ਨੂੰ ਲੈਕੇ ਪੁੱਜੀ।ਜਦੋਂ ਈ.ਟੀ.ਆਈ. ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਕੁਵੈਤ ਤੋਂ ਆਏ ਪੰਜਾਬੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਆਪਣੇ-ਆਪਣੇ ਜ਼ਿਲ੍ਹੇ 'ਚ ਲਿਜਾ ਕੇ ਉਨ੍ਹਾਂ ਨੂੰ ਕੁਆਰਟਾਈਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਹਰ ਜ਼ਿਲ੍ਹੇ ਦੀ ਪੁਲਸ ਨੂੰ ਵੀ ਤਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਸਾਬਕਾ ਐੱਸ.ਐੱਚ.ਓ. ਦੀ ਜ਼ਮਾਨਤ 14 ਤੱਕ ਮੁਲਤਵੀ
ਕੁਵੈਤ ਤੋਂ ਆਏ ਪੰਜਾਬੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਕੁਵੈਤ ਵਿਚ ਕੰਪਨੀਆਂ ਦੇ ਬਹੁਤ ਮਾੜੇ ਹਾਲਾਤ ਹੋਏ ਹਨ। ਕੁਝ ਕੁ ਕੰਪਨੀਆਂ ਨੇ ਸਾਨੂੰ ਟਿਕਟਾਂ ਕਰਵਾ ਕੇ ਦਿੱਤੀਆਂ ਅਤੇ ਕੁੱਝ ਕੁ ਭਾਰਤੀਆਂ ਨੇ ਆਪਣੇ ਘਰੋਂ ਪੈਸੇ ਮੰਗਵਾ ਟਿਕਟਾਂ ਲਈਆਂ। ਉਨ੍ਹਾਂ ਇਹ ਵੀ ਕਿਹਾ ਕੀ ਸਾਡੇ ਵਿਚ ਇਕ ਵਿਅਕਤੀ ਜੋ ਅੰਮ੍ਰਿਤਸਰ ਤੋਂ ਹੈ ਉਸ ਕੋਲ ਟਿਕਟ ਲਈ ਪੈਸੇ ਇਕੱਠੇ ਨਹੀਂ ਹੋ ਰਹੇ ਸਨ ਜਦੋਂ ਉਸ ਨੂੰ ਪਤਾ ਲੱਗਾ ਕੀ ਕੁਵੈਤ ਵਿਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਵੈਤ ਅਤੇ ਪੰਜਾਬ ਸਟੀਲ ਕੰਪਨੀ ਦੇ ਸਰਪ੍ਰਸਤ ਸੁਰਜੀਤ ਕੁਮਾਰ ਲੋਕਾਂ ਦੀ ਸੇਵਾ ਕਰ ਰਹੇ ਹਨ ਤਾਂ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਵਲੋਂ ਇਸ ਵਿਅਕਤੀ ਦੀ ਪੈਸਿਆਂ ਪੱਖੋਂ ਸਹਾਇਤਾ ਕਰ ਟਿਕਟ ਲਿਆ ਕੇ ਦਿੱਤੀ ਅਤੇ ਅੱਜ ਉਹ ਸਾਡੇ ਨਾਲ ਆਪਣੇ ਘਰ ਆ ਸਕਿਆ ਹੈ।