ਸੁਧੀਰ ਸੂਰੀ ਕਤਲਕਾਂਡ 'ਤੇ ਕੁੰਵਰ ਵਿਜੇ ਪ੍ਰਤਾਪ ਨੇ ਘੇਰੀ ਆਪਣੀ ਹੀ ਸਰਕਾਰ, ਕਿਹਾ - ਪੁਲਸ ਤੰਤਰ ਹੋਇਆ ਢਹਿ-ਢੇਰੀ
Friday, Nov 04, 2022 - 06:10 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦਾ ਦਰਦਨਾਕ ਕਤਲ ਹੋਇਆ। ਇਹ ਸਰਕਾਰ ਲਈ ਬਹੁਤ ਸ਼ਰਮਨਾਕ ਸੀ।
ਇਹ ਖ਼ਬਰ ਵੀ ਪੜ੍ਹੋ - ਸੁਧੀਰ ਸੂਰੀ ਕਤਲਕਾਂਡ 'ਤੇ ਭਾਜਪਾ ਨੇ 'ਆਪ' 'ਤੇ ਵਿੰਨ੍ਹੇ ਨਿਸ਼ਾਨੇ, ਸਿਰਫ਼ ਬਿਆਨਬਾਜ਼ੀ ਕਰ ਰਹੀ ਮਾਨ ਸਰਕਾਰ
ਉਨ੍ਹਾਂ ਨੇ ਕੁੱਝ ਦੇਰ ਪਹਿਲਾਂ ਡੀ. ਜੀ. ਪੀ. ਪੰਜਾਬ ਤੇ ਗ੍ਰਹਿ ਸਕੱਤਰ ਦੇ ਧਿਆਨ ਵਿਚ ਸਥਿਤੀ ਲਿਆਂਦੀ ਸੀ ਤੇ ਅਪੀਲ ਕੀਤੀ ਸੀ ਕਿ ਇਕ ਵਿਸ਼ੇਸ਼ ਟੀਮ ਭੇਜ ਕੇ ਅੰਮ੍ਰਿਤਸਰ ਦਾ ਵਿਸ਼ਲੇਸ਼ਣ ਕਰਵਾਇਆ ਜਾਵੇ। ਬੀਤੇ ਦਿਨੀਂ ਅੰਮ੍ਰਿਤਸਰ ਚ ਹੋਈ ਮੋਕ ਡਰਿੱਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੋਕ ਡਰਿੱਲ ਨਾਲ ਇੱਥੇ ਕੁੱਝ ਨਹੀਂ ਹੋਣਾ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਵਿਧਾਇਕ ਨੇ ਕਿਹਾ ਕਿ ਉਕਤ ਪੁਲਸ ਕਮਿਸ਼ਨਰ ਪੁਲਿਸਿੰਗ ਦੇ ਲਾਇਕ ਵੀ ਨਹੀਂ ਹੈ। ਜੇਕਰ ਉਸ ਨੂੰ ਹੋਰ ਸਮਾਂ ਇੱਥੇ ਰੱਖਿਆ ਗਿਆ ਤਾਂ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਸਰਕਾਰ ਦਾ ਹਿੱਸਾ ਤਾਂ ਹਨ ਪਰ ਫ਼ੈਸਲਾ ਲੈਣ ਵਾਲਿਆਂ 'ਚ ਨਹੀਂ ਹਨ। ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਹ ਸਮੇਂ ਸਮੇਂ 'ਤੇ ਫੈਸਲਾ ਲੈਣ ਵਾਲਿਆਂ ਨੂੰ ਸਥਿਤੀ ਤੋਂ ਜਾਣੂੰ ਕਰਵਾਉਂਦੇ ਰਹੇ ਹਨ।