ਭਰਾ-ਭਾਬੀ ਦੀ ਮੌਤ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਸਹਾਰਾ ਸੀ ਗਰਭਵਤੀ ਡਾਂਸਰ, ਫਿਰ ਤੋਂ ਉੱਠਿਆ ਸਿਰ ਤੋਂ ਹੱਥ (ਦੇਖੋ ਤਸ

12/06/2016 6:18:29 PM

ਬਠਿੰਡਾ— ਸ਼ਨੀਵਾਰ ਦੀ ਰਾਤ ਨੂੰ ਬਠਿੰਡਾ ''ਚ ਮੌੜ ਮੰਡੀ ਦੇ ਇਕ ਪੈਲੇਸ ''ਚ ਵਿਆਹ ਸਮਾਰੋਹ ਦੌਰਾਨ ਚੱਲੀ ਗੋਲੀ ''ਚ ਮੌਕੇ ''ਤੇ ਹੀ ਡਾਂਸਰ ਦੀ ਮੌਤ ਹੋ ਗਈ ਸੀ। ਕੁਲਵਿੰਦਰ ਨਾਂ ਦੀ ਡਾਂਸਰ ਦੀ ਮੌਤ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਸ ਘਟਨਾ ਦੇ ਨਾਲ ਡਾਂਸਰ ਦੇ ਪਰਿਵਾਰ ਵਾਲਿਆਂ ਨੂੰ ਕਾਫੀ ਡੂੰਘਾ ਸਦਮਾ ਲੱਗਾ ਹੈ। 3 ਬੱਚਿਆਂ ਦਾ ਸਹਾਰਾ ਰਹੀ ਇਸ ਡਾਂਸਰ ਦੀ ਮੌਤ ਦੇ ਨਾਲ ਬੱਚੇ ਵੀ ਕਾਫੀ ਸਦਮੇ ''ਚ ਹਨ। ਬਠਿੰਡਾ ਜ਼ਿਲੇ ਦੇ ਮੌੜ ਮੰਡੀ ''ਚ ਵਿਆਹ ਸਮਾਰੋਹ ਦੌਰਾਨ ਗੋਲੀ ਦਾ ਸ਼ਿਕਾਰ ਹੋਈ ਕੁਲਵਿੰਦਰ ਕੌਰ ਉਰਫ ਜਾਨੂੰ ਦੀ ਮੌਤ ਨਾਲ ਜਿੱਥੇ ਸਹੁਰੇ ਪਰਿਵਾਰ ''ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਉਥੇ ਹੀ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਮ੍ਰਿਤਕ ਭਰਾ-ਭਾਬੀ ਦੇ 3 ਬੱਚਿਆਂ ਦਾ ਸਹਾਰਾ ਵੀ ਸੀ। 
ਜਾਣਕਾਰੀ ਮੁਤਾਬਕ ਮਲੋਟ ਦੇ ਅਜੀਤ ਨਗਰ ਦੇ ਬਲਦੇਵ ਸਿੰਘ ਅਤੇ ਭੋਲੀ ਕੌਰ ਨੇ 6 ਬੱਚਿਆਂ ''ਚ ਕੁਲਵਿੰਦਰ ਕੌਰ ਸਭ ਤੋਂ ਛੋਟੀ ਸੀ। ਉਸ ਦਾ ਹਰਜਿੰਦਰ ਸਿੰਘ ਦੇ ਨਾਲ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੇ ਮਾਤਾ-ਪਿਤਾ ਦੇ ਨਾਲ ਰਹਿੰਦੇ ਭਰਾ ਜਸਵੰਤ ਅਤੇ ਭਾਬੀ ਪਰਵਿੰਦਰ ਕੌਰ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੀ। ਭਰਾ-ਭਾਬੀ ਦੇ ਤਿੰਨ ਬੱਚੇ ਪ੍ਰਿਯੰਕਾ(15), ਜਸ਼ਨ (10) ਅਤੇ ਹੁਸਨ (8) ਦੇ ਸਿਰ ਤੋਂ ਜਦੋਂ ਮਾਂ-ਬਾਪ ਦਾ ਹੱਥ ਉੱਠਿਆ ਤਾਂ ਕੁਲਵਿੰਦਰ ਨੇ ਮਾਂ-ਬਾਪ ਅਤੇ ਭਤੀਜੇ-ਭਤੀਜੀਆਂ ਦਾ ਸਾਰਾ ਖਰਚਾ ਆਪਣੇ ਸਿਰ ''ਤੇ ਲੈ ਲਿਆ। ਉਸ ਦੇ ਗੁਆਂਢ ''ਚ ਰਹਿਣ ਵਾਲੀ ਮਹਿਲਾ ਸੋਨੀਆ ਸ਼ਰਮਾ ਨੇ ਦੱਸਿਆ ਕਿ ਮਾਂ-ਬਾਪ ਤੋਂ ਵਾਂਝੇ ਹੋਏ ਕੁਲਵਿੰਦਰ ਕੌਰ ਦੇ ਭਤੀਜੇ-ਭਤੀਜੀਆਂ ਨੂੰ ਹੁਣ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਵੀ ਵਧ ਝਟਕਾ ਲੱਗਾ ਹੈ। ਮਾਂ-ਬਾਪ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੇ ਸਿਰ ਤੋਂ ਭੂਆ
 ਦਾ ਹੱਥ ਵੀ ਉੱਠ ਗਿਆ ਹੈ। ਮੌਕੇ ''ਤੇ ਹਾਜ਼ਿਰ ਕੁਲਵਿੰਦਰ ਕੌਰ ਦੀ ਮਾਂ ਭੋਲੀ ਕੌਰ ਅਤੇ ਪਤੀ ਹਰਜਿੰਦਰ ਦਾ ਦੋਸ਼ ਹੈ ਕਿ ਕੁਲਵਿੰਦਰ ਨੂੰ ਗੋਲੀ ਲੱਗਣ ਤੋਂ ਬਾਅਦ ਜਾਨਵਰਾਂ ਵਾਂਗ ਸਟੇਜ ਤੋਂ ਘਸੀਟ ਕੇ ਗੱਡੀ ਦੇ ਕੋਲ ਲਿਆਂਦਾ ਗਿਆ ਅਤੇ ਬਾਅਦ ''ਚ ਅਗਵਾ ਕਰਕੇ 3 ਘੰਟੇ ਪਤਾ ਕਿੱਥੇ ਰੱਖਿਆ ਗਿਆ ਸੀ। ਤੁਹਾਨੂੰ ਦੱਸ ਦਈਏ ਇਸ ਘਟਨਾ ਦੀ ਕਈ ਪੰਜਾਬੀ ਗਾਇਕਾਂ ਨੇ ਵੀ ਨਿੰਦਾ ਕੀਤੀ ਹੈ। ਇਸ ਘਟਨਾ ਪ੍ਰਤੀ ਪੰਜਾਬੀ ਗਾਇਕ ਹਰਭਜਨ ਮਾਨ, ਅਨਮੋਲ ਗਗਨ ਮਾਨ, ਕਮਲ ਖਾਨ, ਮਿਸ ਪੂਜਾ, ਸਚਿਨ ਅਹੂਜਾ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Related News