ਕੁੱਲ੍ਹੜ ਪੀਜ਼ਾ ਵਾਲਿਓ ਸੁਧਰ ਜਾਓ... ਅਰਸ਼ ਡਾਲਾ ਨੇ ਦਿੱਤੀ ਧਮਕੀ!

Saturday, Oct 19, 2024 - 05:27 PM (IST)

ਕੁੱਲ੍ਹੜ ਪੀਜ਼ਾ ਵਾਲਿਓ ਸੁਧਰ ਜਾਓ... ਅਰਸ਼ ਡਾਲਾ ਨੇ ਦਿੱਤੀ ਧਮਕੀ!

ਜਲੰਧਰ- ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਨੇ ਕੁੱਲ੍ਹੜ ਪੀਜ਼ਾ ਕਪਲ ਨੂੰ ਧਮਕੀ ਦਿੱਤੀ ਹੈ। ਵਾਇਰਲ ਹੋਈ ਇਕ ਕਥਿਤ ਆਡੀਓ 'ਚ ਡਾਲਾ ਆਖ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਗਲਤ ਵੀਡੀਓ ਪਾਉਣ ਵਾਲੇ ਸੁਧਰ ਜਾਣ। 

ਇਹ ਖ਼ਬਰ ਵੀ ਪੜ੍ਹੋ -BillBoard ਦੇ ਮੈਗਜ਼ੀਨ ਕਵਰ 'ਤੇ ਛਾਏ Diljit Dosanjh, ਹਾਸਲ ਕੀਤੀ ਇਹ ਉਪਲਬਧੀ

ਇਕ ਨਿੱਜੀ ਚੈਨਲ ਵੱਲੋਂ ਚਲਾਈ ਗਈ ਵੀਡੀਓ ਮੁਤਾਬਕ ਉਹ ਆਖ ਰਿਹਾ ਹੈ ਕਿ ਉਸ ਨੇ ਫੋਨ ਕਰਕੇ ਵੀ ਅਜਿਹੇ ਲੋਕਾਂ ਨੂੰ ਸਮਝਾਇਆ ਹੈ ਕਿ ਬਾਜ਼ ਆ ਜਾਣ। ਉਸ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਵੀ ਧਮਕੀ ਦਿੱਤੀ ਹੈ। ਡਾਲਾ ਆਖ ਰਿਹਾ ਹੈ ਕਿ ਅਜਿਹੇ ਸਾਰੇ ਲੋਕਾਂ 'ਤੇ ਉਸ ਦੀ ਨਿਗ੍ਹਾ ਹੈ। ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਨੂੰ ਰੋਕ ਲਵੇ। ਇਸ ਦੇ ਨਾਲ ਹੀ ਅਸੀਂ ਦੱਸ ਦਈਏ ਕਿ ਜਿਸ 'ਚ ਉਹ ਕੁੱਲ੍ਹੜ ਪੀਜ਼ਾ ਕਪਲ ਨੂੰ ਧਮਕੀ ਦੇ ਰਿਹਾ ਹੈ, ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ। ਹਾਲਾਂਕਿ ਇਹ ਆਡੀਓ ਅਰਸ਼ ਡਾਲਾ ਦੇ ਨਾਂ 'ਤੇ ਵਾਇਰਲ ਵੀ ਹੋ ਰਹੀ ਹੈ, ਜੋ ਕਿ ਪੁਲਸ ਜਾਂਚ ਦਾ ਵਿਸ਼ਾ ਹੈ ਕਿ ਕੀ ਸੱਚਮੁੱਚ ਹੀ ਅਰਸ਼ ਡਾਲਾ ਨੇ ਆਡੀਓ ਜਾਰੀ ਕਰਕੇ ਕਪਲ ਨੂੰ ਧਮਕੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -Remo Dsouza ਨੇ ਕੀਤਾ 12 ਕਰੋੜ ਦਾ ਘਪਲਾ! ਪਰਚਾ ਦਰਜ਼

ਉਧਰ, ਪੰਜਾਬ-ਹਰਿਆਣਾ ਹਾਈਕੋਰਟ ਨੇ ਕੁੱਲ੍ਹੜ ਪੀਜ਼ਾ ਕਪਲ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪੁਲਸ ਨੂੰ ਅਰੋੜਾ ਪਰਿਵਾਰ ਦੀ ਸੁਰੱਖਿਆ ਦੇ ਹੁਕਮ ਵੀ ਦਿੱਤੇ ਹਨ। ਦੱਸ ਦੇਈਏ ਕਿ ਨਿਹੰਗ ਮਾਨ ਸਿੰਘ ਦੇ ਵਿਰੋਧ ਕਾਰਨ ਕਪਲ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।ਜਿਸ ਵਿਚ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਇਹ ਅਦਾਕਾਰਾਂ ਰੱਖਣਗੀਆਂ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਦਾ ਵਰਤ

ਕੁੱਲ੍ਹੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਨੇ ਜਾਨ ਦੀ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।ਨਿਹੰਗਾਂ ਦਾ ਦੋਸ਼ ਹੈ ਕਿ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ। ਅਜਿਹੇ ‘ਚ ਨਿਹੰਗ ਸਿੰਘਾਂ ਦੀ ਮੰਗ ਹੈ ਕਿ ਉਨ੍ਹਾਂ ‘ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਥਾਣੇ ‘ਚ ਮਾਮਲਾ ਦਰਜ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News