ਵਿਵਾਦਾਂ ''ਚ ਫਸਿਆ ਕੁੱਲ੍ਹੜ Pizza Couple, ਵਾਇਰਲ ਹੋ ਰਹੀ ਇਹ ਵੀਡੀਓ

Wednesday, Nov 23, 2022 - 04:59 AM (IST)

ਵਿਵਾਦਾਂ ''ਚ ਫਸਿਆ ਕੁੱਲ੍ਹੜ Pizza Couple, ਵਾਇਰਲ ਹੋ ਰਹੀ ਇਹ ਵੀਡੀਓ

ਜਲੰਧਰ : ਜਲੰਧਰ ਦੇ ਨਕੋਦਰ ਰੋਡ 'ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਅਸਲ 'ਚ ਇਹ ਕੁੱਲ੍ਹੜ ਪੀਜ਼ਾ ਕਪਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵੀਡੀਓ 'ਚ ਪੀਜ਼ਾ ਕਪਲ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਬੇ ਵਿੱਚ ਬੰਦੂਕ ਕਲਚਰ ਨੂੰ ਖ਼ਤਮ ਕਰ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਸ ਨੇ ਸੋਸ਼ਲ ਮੀਡੀਆ 'ਤੇ ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ ਨਾਲ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

PunjabKesari

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਮਸ਼ਹੂਰ ਪੀਜ਼ਾ ਜੋੜੇ ਨਾਲ ਇਲਾਕੇ ਦੇ ਲੋਕਾਂ ਵੱਲੋਂ ਜ਼ਬਰਦਸਤ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਹੰਗਾਮਾ ਮਚਾਉਣ ਦਾ ਕਾਰਨ ਮੁਹੱਲਾ ਵਾਸੀਆਂ ਨੂੰ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਸੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਲੋਕ ਇੱਥੇ ਖਾਣ-ਪੀਣ ਲਈ ਆ ਕੇ ਖੜ੍ਹੇ ਰਹਿੰਦੇ ਹਨ ਅਤੇ ਰਸਤੇ ਵਿੱਚ ਆਪਣੀਆਂ ਮੋਟਰਸਾਈਕਲ ਵੀ ਰੱਖ ਦਿੰਦੇ ਹਨ।

ਇਹ ਵੀ ਪੜ੍ਹੋ : ਗੁਜਰਾਤ ਚੋਣਾਂ : ਰੋਡ ਸ਼ੋਅ ਦੌਰਾਨ CM ਮਾਨ ਦੀ ਲਲਕਾਰ, ‘ਪਹਿਲਾਂ ਗੋਰਿਆਂ ਨਾਲ ਲੜੇ, ਹੁਣ ਚੋਰਾਂ ਨਾਲ ਲੜਾਂਗੇ’

ਦੂਜੇ ਪਾਸੇ ਇਸ ਮਾਮਲੇ ਵਿੱਚ ਕੁੱਲ੍ਹੜ ਪੀਜ਼ਾ ਕਪਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਇਹ ਬੰਦੂਕ ਇੱਕ ਖਿਡੌਣਾ ਬੰਦੂਕ ਸੀ, ਇਹ ਅਸਲ ਬੰਦੂਕ ਨਹੀਂ ਹੈ। ਇਸ ਵਿੱਚ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੈ, ਉਹ ਕਾਨੂੰਨ ਵਿਵਸਥਾ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ।


author

Mandeep Singh

Content Editor

Related News