ਲੌਂਗੇਵਾਲਾ ਯੁੱਧ ਦੇ ਨਾਇਕ ਚਾਂਦਪੁਰੀ ਨੂੰ ਯਾਦ ਕਰਦਿਆਂ ਪਾਇਆ ਭੰਗੜਾ

12/06/2018 11:55:49 AM

ਪਠਾਨਕੋਟ—1971 ਦਾ ਯੁੱਧ ਜਿੱਤਣ ਦੀ ਖੁਸ਼ੀ 'ਚ ਬ੍ਰਿਗੇਡੀਅਰ ਮੇਜਰ ਕੁਲਦੀਪ ਚਾਂਦਪੁਰੀ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਫੌਜ ਦੇ ਕਾਬੂ ਕੀਤੇ ਟੈਂਕ 'ਤੇ ਚੜ੍ਹ ਕੇ ਨੱਚੇ ਸਨ, ਉਹ ਇਕ ਯਾਦਗਾਰ ਤਸਵੀਰ ਬਣ ਗਈ ਸੀ। ਉਸੇ ਟੈਂਕ 'ਤੇ ਮੇਜਰ ਚਾਂਦਪੁਰੀ ਦੇ ਨਾਲ ਨੱਚਣ ਵਾਲੇ 23 ਪੰਜਾਬ ਰੇਜੀਮੈਂਟ ਦੇ ਸਾਬਕਾ ਸੈਨਿਕ ਬੁੱਧਵਾਰ ਨੂੰ 47 ਸਾਲਾਂ ਦੇ ਬਾਅਦ ਲੌਂਗੇਵਾਲਾ ਯੁੱਧ ਯਾਦਗਿਰੀ ਸਮਾਰੋਹ 'ਚ ਖੁੱਲ੍ਹ ਕੇ ਨੱਚੇ ਅਤੇ ਸਾਲਾਂ ਬਾਅਦ ਮਿਲੇ ਆਪਣੇ ਸਾਥੀਆਂ ਨਾਲ ਯੁੱਧ ਦੇ ਅਨੁਭਵ ਸਾਂਝੇ ਕੀਤੇ।

1971 ਭਾਰਤ-ਪਾਕਿਸਤਾਨ ਯੁੱਧ 'ਚ ਰਾਜਸਥਾਨ ਦੇ ਜੈਸਲਮੇਰ ਦੀ ਲੌਂਗੇਵਾਲਾ ਸਰਹੱਦ 'ਤੇ ਪਾਕਿਸਤਾਨ ਫੌਜ ਨੂੰ ਧੂੜ ਚਟਾਉਣ ਵਾਲੀ ਭਾਰਤੀ ਫੌਜ ਦੀ 23 ਪੰਜਾਬ ਰੇਜੀਮੈਂਟ ਦੇ ਸਾਬਕਾ ਸੈਨਿਕਾਂ ਨੇ ਡਿਫੈਂਸ ਰੋਡ 'ਤੇ ਲੌਂਗੇਵਾਲਾ ਯੁੱਧ ਯਾਦਗਿਰੀ ਸਮਾਰੋਹ ਕੈਪਟਨ ਆਰ.ਐੱਸ. ਪਠਾਨੀਆ ਦੀ ਅਗਵਾਈ 'ਚ ਕਰਵਾਇਆ ਗਿਆ। ਇਸ 'ਚ ਸ਼ਹੀਦ  ਸੈਨਿਕ ਪਰਿਵਾਰ ਸੁਰੱਖਿਆ ਕੌਂਸਲ ਦੇ ਪ੍ਰਧਾਨ ਅਤੇ 23 ਪੰਜਾਬ ਰੇਜੀਮੈਂਟ ਦੇ ਰਿਟਾਇਰ ਕਰਨਲ ਸਾਗਰ ਸਿੰਘ ਸਲਾਰੀਆ, ਜਿਨ੍ਹਾਂ ਨੇ ਉਸ ਯੁੱਧ 'ਚ ਹਿੱਸਾ ਲਿਆ ਸੀ, ਬਤੌਰ ਮੁੱਖ ਸਪੀਕਰ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਲੌਂਗੇਵਾਲਾ ਸਰਹੱਦ 'ਤੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੀ ਜਿੱਤ ਦੇ ਨਾਇਕ ਰਹੇ ਸਵ. ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਭੁੱਲ ਭੇਂਟ ਕਰਕੇ ਅਤੇ 2 ਮਿੰਟ ਦਾ ਮੌਨ ਰੱਖ ਕੇ ਕੀਤੀ।

ਰਿਟਾਇਰ ਕਰਨਲ ਸਾਗਰ ਸਿੰਘ ਸਲਾਰੀਆ ਨੇ 1971 ਭਾਰਤ-ਪਾਕਿਸਤਾਨ ਯੁੱਧ ਦੀ ਯਾਦਾਂ ਸਾਂਝੀਆਂ ਕਰਦੇ ਦੱਸਿਆ ਕਿ 4 ਦਸੰਬਰ 1971 ਨੂੰ ਪਾਕਿਸਤਾਨ ਫੌਜ ਦੇ 2 ਹਜ਼ਾਰ ਸੈਨਿਕ ਟੈਂਕਾਂ ਅਤੇ ਬਖਤਰਬੰਦ ਗੱਡੀਆਂ ਨਾਲ ਲੌਂਗੇਵਾਲ ਸਰਹੱਦ 'ਚ ਘੁਸਪੈਠ ਕਰ ਚੁੱਕੇ ਸੀ। ਬ੍ਰਿਗੇਡੀਅਰ ਕੁਲਦੀਪ ਚਾਂਦਪੁਰੀ ਜੋ ਉਸ ਸਮੇਂ ਮੇਜਰ ਸੀ, ਉਹ ਉਸ ਮੋਰਚੇ ਨੂੰ ਲੀਡ ਕਰ ਰਹੇ ਸੀ। ਮੋਰਚੇ 'ਚ 23 ਪੰਜਾਬ ਯੂਨਿਟ ਦੇ 120 ਸੈਨਿਕ ਸੀ। ਕਮਾਂਡਰ ਦਾ ਸੰਦੇਸ਼ ਆਇਆ ਕਿ ਕੰਪਨੀ ਨੂੰ ਪਿੱਛੇ ਹਟਾ ਤੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ ਪਰ ਮੇਜਰ ਚਾਂਦਪੁਰੀ ਨੇ ਪਿੱਛੇ ਹੱਟਣ ਤੋਂ ਮਨ੍ਹਾਂ ਕਰਦੇ ਹੋਏ ਕਮਾਂਡਰ ਨੂੰ ਕਿਹਾ ਕਿ ਉਨ੍ਹਾਂ ਦਾ ਇਕ-ਇਕ ਜਵਾਨ ਆਖਿਰੀ ਗੋਲੀ ਆਖਰੀ ਸਾਹ ਤੱਕ ਪਾਕਿਸਤਾਨ ਫੌਜ ਦਾ ਮੁਕਾਬਲਾ ਕਰੇਗਾ। ਉਨ੍ਹਾਂ ਦੀ ਪੂਰੀ ਟੀਮ 2 ਹਜ਼ਾਰ ਪਾਕਿਸਤਾਨ ਸੈਨਿਕਾਂ ਦਾ ਪੂਰੀ ਰਾਤ ਮੁਕਾਬਲਾ ਕਰਦੀ ਰਹੀ ਅਤੇ ਸਵੇਰ ਹੋਣ ਤੱਕ ਦੁਸ਼ਮਣ ਦੇ 38 ਪੈਟਨ ਟੈਂਕ ਅਤੇ ਕਈ ਬਖਤਰਬੰਦ ਗੱਡੀਆਂ ਨੂੰ ਢਾਹ ਦਿੱਤਾ। ਇਸ ਤਰ੍ਹਾਂ ਇਕ ਛੋਟੀ ਜਿਹੀ ਫੌਜ ਟੁਕੜੀ ਨੇ ਭਾਰਤ-ਪਾਕਿਸਤਾਨ ਯੁੱਧ ਦੀ ਜਿੱਤ ਦੀ ਨੀਂਹ ਰੱਖੀ।


Shyna

Content Editor

Related News