ਕੁਲਦੀਪ ਚਾਹਲ SSP ਚੰਡੀਗੜ੍ਹ ਦੇ ਅਹੁਦੇ ਤੋਂ ਫਾਰਗ, ਮਨੀਸ਼ਾ ਚੌਧਰੀ ਨੂੰ ਮਿਲਿਆ ਚਾਰਜ

Monday, Dec 12, 2022 - 10:41 PM (IST)

ਕੁਲਦੀਪ ਚਾਹਲ SSP ਚੰਡੀਗੜ੍ਹ ਦੇ ਅਹੁਦੇ ਤੋਂ ਫਾਰਗ, ਮਨੀਸ਼ਾ ਚੌਧਰੀ ਨੂੰ ਮਿਲਿਆ ਚਾਰਜ

ਚੰਡੀਗੜ੍ਹ : ਆਈ. ਪੀ. ਐੱਸ.  ਕੁਲਦੀਪ ਸਿੰਘ ਚਾਹਲ ਨੂੰ ਚੰਡੀਗੜ੍ਹ ਦੇ ਸੀਨੀਅਰ ਸੁਪਰੀਡੰਟ ਆਫ਼ ਪੁਲਸ (ਐੱਸ. ਐੱਸ. ਪੀ.) ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਨੀਸ਼ਾ ਚੌਧਰੀ ਨੂੰ ਐੱਸ. ਐੱਸ. ਪੀ. ਚੰਡੀਗੜ੍ਹ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 7 ਡਾਕਟਰਾਂ ਦੀਆਂ ਸਿਵਲ ਸਰਜਨ ਤੇ ਡਿਪਟੀ ਡਾਇਰੈਕਟਰਾਂ ਵਜੋਂ ਹੋਈਆਂ ਨਵੀਆਂ ਨਿਯੁਕਤੀਆਂ

ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ 2009 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੂੰ ਐੱਸ. ਐੱਸ. ਪੀ. ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਐੱਸ. ਐੱਸ. ਪੀ. ਟ੍ਰੈਫਿਕ ਵਜੋਂ ਸੇਵਾਵਾਂ ਨਿਭਾਅ ਰਹੀ 2011 ਬੈਚ ਦੀ ਆਈ.ਪੀ. ਐੱਸ. ਅਫ਼ਸਰ ਮਨੀਸ਼ਾ ਚੌਧਰੀ ਨੂੰ ਐੱਸ. ਐੱਸ. ਪੀ. ਚੰਡੀਗੜ੍ਹ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਹ ਅਗਲੇ ਹੁਕਮਾਂ ਤਕ ਆਪਣੀਆਂ ਮੌਜੂਦਾਂ ਸੇਵਾਵਾਂ ਦੇ ਨਾਲ-ਨਾਲ ਐੱਸ. ਐੱਸ. ਪੀ. ਦਾ ਚਾਰਜ ਵੀ ਸੰਭਾਲਣਗੇ। ਇਹ ਹੁਕਮ ਫੌਰੀ ਤੌਰ 'ਤੇ ਲਾਗੂ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News