ਨਰਿੰਦਰ ਮੋਦੀ ਦੇਸ਼ ਦੇ ਇਕ ਨਿਕੰਮੇ ਪ੍ਰਧਾਨ ਮੰਤਰੀ ਹਨ : ਜ਼ੀਰਾ (ਵੀਡੀਓ)
Monday, Mar 04, 2019 - 04:39 PM (IST)
ਜ਼ੀਰਾ (ਸਤੀਸ਼) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਇਕ ਨਿਕੰਮੇ ਪ੍ਰਧਾਨ ਮੰਤਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ੀਰਾ ਹਲਕੇ ਦੇ ਐੱਮ. ਐੱਲ. ਏ. ਕੁਲਬੀਰ ਸਿੰਘ ਜ਼ੀਰਾ ਵਲੋਂ ਕੀਤਾ ਗਿਆ ਹੈ, ਜਦੋਂ ਉਹ ਜ਼ੀਰਾ ਵਿਖੇ 6 ਕਿਲੋਮੀਟਰ ਸੜਕ ਦੇ ਨਵਨਿਰਮਾਣ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਮੋਦੀ ਸਰਕਾਰ ਦਾ ਚੋਣ ਸਟੰਟ ਦੱਸਦੇ ਹੋਏ ਜ਼ੀਰਾ ਨੇ ਦੇਸ਼ ਦੀਆਂ ਖੂਫੀਆਂ ਏਜੰਸੀਆਂ 'ਤੇ ਕਈ ਤਰ੍ਹਾਂ ਦੇ ਸਵਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ 'ਚ ਭਾਰਤ ਦੀ ਇੰਟੈਲੀਜੈਂਸੀ ਫੇਲ ਸਿੱਧ ਹੋਈ ਹੈ। ਇਸ ਦੇ ਨਾਲ ਹੀ ਨਸ਼ੇ ਅਤੇ ਡੋਪ ਟੈਸਟ ਦੇ ਸਵਾਲ 'ਤੇ ਜ਼ੀਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ ਸਾਰੇ ਕਾਂਗਰਸੀ ਨਸ਼ਾ ਮੁਕਤ ਹਨ। ਉਹ ਸੁਖਬੀਰ ਸਿੰਘ ਬਾਦਲ ਵਰਗੇ ਨਹੀਂ ਹਨ, ਜੋ ਡੋਪ ਟੈਸਟ ਕਰਵਾਉਣ ਤੋਂ ਭੱਜ ਜਾਣ।