...ਤੇ ਧਰਨਾਕਾਰੀਆਂ ਦੇ ਵਿੱਚੋਂ ਦੀ ਲੰਘ ਗਏ 'ਕ੍ਰਿਸ਼ਨ ਕੁਮਾਰ', ਪਛਾਣ ਨਾ ਸਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ

Thursday, Jun 17, 2021 - 11:47 AM (IST)

...ਤੇ ਧਰਨਾਕਾਰੀਆਂ ਦੇ ਵਿੱਚੋਂ ਦੀ ਲੰਘ ਗਏ 'ਕ੍ਰਿਸ਼ਨ ਕੁਮਾਰ', ਪਛਾਣ ਨਾ ਸਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ

ਮੋਹਾਲੀ (ਨਿਆਮੀਆਂ) : ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਆਏ ਅਧਿਆਪਕ ਕ੍ਰਿਸ਼ਨ ਕੁਮਾਰ ਨੂੰ ਪਛਾਣ ਹੀ ਨਾ ਸਕੇ। ਇਨ੍ਹਾਂ ਅਧਿਆਪਕਾਂ ਨੇ ਸਿੱਖਿਆ ਵਿਭਾਗ ਦਾ ਦਫ਼ਤਰ ਪੂਰੀ ਤਰ੍ਹਾਂ ਘੇਰਿਆ ਹੋਇਆ ਸੀ। ਸਾਰੇ ਅਧਿਆਪਕ ਸਿੱਖਿਆ ਦਫ਼ਤਰ ਵਾਲੀ ਬਿਲਡਿੰਗ ਦੇ ਬਾਹਰ ਬੈਠੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।

ਇਹ ਵੀ ਪੜ੍ਹੋ : 'ਰਵਨੀਤ ਬਿੱਟੂ' ਦੇ ਵਿਵਾਦਿਤ ਬਿਆਨ ਨਾਲ ਬੈਕਫੁੱਟ 'ਤੇ 'ਕਾਂਗਰਸ', ਮੁਆਫ਼ੀ ਵੀ ਨਹੀਂ ਕਰ ਸਕਦੀ ਭਰਪਾਈ!

PunjabKesari

ਇਸੇ ਦੌਰਾਨ ਕ੍ਰਿਸ਼ਨ ਕੁਮਾਰ ਨੂੰ ਸਕੱਤਰੇਤ ਤੋਂ ਕਿਸੇ ਉੱਚ ਅਧਿਕਾਰੀ ਦਾ ਫੋਨ ਆਇਆ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਪੈਦਲ ਹੀ ਆਪਣੇ ਦਫ਼ਤਰ ਤੋਂ ਨਿਕਲ ਪਏ। ਉਹ ਧਰਨਾਕਾਰੀਆਂ ਦੇ ਬਿਲਕੁਲ ਵਿਚੋਂ ਹੋ ਕੇ ਲੰਘੇ। ਉਨ੍ਹਾਂ ਦੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ। ਇਸ ਲਈ ਕਿਸੇ ਵੀ ਅਧਿਆਪਕ ਨੇ ਉਨ੍ਹਾਂ ਨੂੰ ਨਹੀਂ ਪਛਾਣਿਆ। ਉਹ ਕੁੱਝ ਪਲ ਪਿੱਛੇ ਮੁੜ ਕੇ ਧਰਨਾਕਾਰੀਆਂ ਵੱਲ ਵੇਖਦੇ ਵੀ ਰਹੇ ਅਤੇ ਉਸ ਤੋਂ ਬਾਅਦ ਇੱਕ ਨਿੱਜੀ ਗੱਡੀ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ। ਧਰਨਾਕਾਰੀਆਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਸਿੱਖਿਆ ਸਕੱਤਰ ਕਦੋਂ ਦਫ਼ਤਰ ਵਿੱਚੋਂ ਚਲੇ ਗਏ।

ਇਹ ਵੀ ਪੜ੍ਹੋ : 'ਈ-ਕਾਰਡਾਂ' ਰਾਹੀਂ ਨਿੱਜੀ ਹਸਪਤਾਲ 'ਚ ਇਲਾਜ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ, ਜਾਰੀ ਹੋਏ ਇਹ ਹੁਕਮ

ਉਹ ਰਾਤ ਤੱਕ ਇਸ ਆਸ ਵਿਚ ਸਿੱਖਿਆ ਵਿਭਾਗ ਦਾ ਦਫ਼ਤਰ ਘੇਰ ਕੇ ਬੈਠੇ ਰਹੇ ਕਿ ਸ਼ਾਇਦ ਕ੍ਰਿਸ਼ਨ ਕੁਮਾਰ ਜੀ ਅੰਦਰ ਹੀ ਹਨ। ਇੱਥੋਂ ਤੱਕ ਕਿ ਸਿੱਖਿਆ ਵਿਭਾਗ ਦੇ ਮੁਲਾਜਮਾਂ ਨੂੰ ਵੀ ਉਨ੍ਹਾਂ ਨੇ ਰਾਤ 8 ਵਜੇ ਤੱਕ ਵੀ ਬਾਹਰ ਨਹੀਂ ਜਾਣ ਦਿੱਤਾ। ਜਦੋਂ ਪੁਲਸ ਨੇ ਕੁੱਝ ਸਖ਼ਤੀ ਕਰਕੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਧਰਨਾਕਾਰੀ ਅਧਿਆਪਕ ਗੇਟ ਦੇ ਅੱਗੇ ਲੰਮੇ ਪੈ ਗਏ। ਇਸੇ ਦੌਰਾਨ ਛੱਤ 'ਤੇ ਚੜ੍ਹੇ ਅਧਿਆਪਕਾਂ ਵੱਲੋਂ ਕੋਈ ਬਲਦੀ ਹੋਈ ਚੀਜ਼ ਉੱਪਰੋਂ ਹੇਠਾਂ ਸੁੱਟੀ ਗਈ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖ਼ੁਦ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦੇਣਗੇ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਮਾਂ ਦੀ ਸਾੜ੍ਹੀ ਨਾਲ ਲਾਇਆ ਫ਼ਾਹਾ, ਖ਼ੌਫਨਾਕ ਦ੍ਰਿਸ਼ ਦੇਖ ਪਤਨੀ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ

ਇਸ ਕਰਕੇ ਮਾਮਲਾ ਠੰਢਾ ਪੈ ਗਿਆ ਪਰ ਬਾਅਦ ਵਿੱਚ ਦੋਵੇਂ ਧਿਰਾਂ ਵਿੱਚ ਇਸ ਗੱਲ ਨੂੰ ਲੈ ਕੇ ਸਮਝੌਤਾ ਹੋ ਗਿਆ ਕਿ ਉਹ ਇਕੱਲੀ-ਇਕੱਲੀ ਗੱਡੀ ਦੀ ਤਲਾਸ਼ੀ ਲੈ ਕੇ ਹੀ ਬਾਹਰ ਜਾਣ ਦੇਣਗੇ ਤਾਂ ਜੋ ਕ੍ਰਿਸ਼ਨ ਕੁਮਾਰ ਸਕੱਤਰ ਸਿੱਖਿਆ ਵਿਭਾਗ ਬਾਹਰ ਨਾ ਜਾ ਸਕਣ ਪਰ ਅਧਿਆਪਕਾਂ ਨੂੰ ਕੀ ਪਤਾ ਸੀ ਕਿ ਕ੍ਰਿਸ਼ਨ ਕੁਮਾਰ ਤਾਂ ਉਨ੍ਹਾਂ ਦੇ ਵਿੱਚੋਂ ਦੀ ਹੋ ਕੇ ਹੀ ਬਾਹਰ ਨਿਕਲ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News