ਵੱਡੀ ਖ਼ਬਰ : ਹੁਣ SIT ਖ਼ੁਦ ਜਾ ਕੇ ''ਵੱਡੇ ਬਾਦਲ'' ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼

Wednesday, Jun 16, 2021 - 07:01 PM (IST)

ਵੱਡੀ ਖ਼ਬਰ : ਹੁਣ SIT ਖ਼ੁਦ ਜਾ ਕੇ ''ਵੱਡੇ ਬਾਦਲ'' ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼

ਚੰਡੀਗੜ੍ਹ (ਰਮਨਜੀਤ) : ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਜਾਂਚ ਟੀਮ ਹੁਣ ਖ਼ੁਦ ਜਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰੇਗੀ। ਇਸ ਦੇ ਲਈ ਜਾਂਚ ਟੀਮ ਵੱਲੋਂ ਵੱਡੇ ਬਾਦਲ ਨੂੰ ਲਿਖ਼ਤੀ ਤੌਰ 'ਤੇ ਇਸ ਦੀ ਸੂਚਨਾ ਦਿੱਤੀ ਗਈ ਹੈ ਕਿ ਜਾਂਚ ਟੀਮ 22 ਜੂਨ ਨੂੰ ਸਵੇਰੇ 10.30 ਵਜੇ ਉਨ੍ਹਾਂ ਦੇ ਐਮ. ਐਲ. ਏ. ਫਲੈਟ 'ਚ ਪੁੱਜ ਕੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : ਪਿੱਠ 'ਤੇ ਤੀਜੇ ਪੈਰ ਵਾਲੇ ਬੱਚੇ ਨੂੰ ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ, 8 ਘੰਟੇ ਦੀ ਸਰਜਰੀ ਮਗਰੋਂ ਹਟਾਇਆ ਇਕ ਪੈਰ

ਵੱਡੇ ਬਾਦਲ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਇਸ ਮਾਮਲੇ ਸਬੰਧੀ ਸਬੂਤ ਦੇ ਤੌਰ 'ਤੇ ਕੋਈ ਦਸਤਾਵੇਜ਼ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਦਿਨ ਆਪਣੇ ਕੋਲ ਰੱਖਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਗਠਿਤ ਨਵੀਂ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਮਾਂ ਵਰਗੀ ਭਰਜਾਈ ਨੂੰ ਬੇਹੋਸ਼ ਕਰਕੇ ਦਿਓਰ ਨੇ ਰਾਤ ਵੇਲੇ ਕੀਤਾ ਕਾਰਾ, ਹੈਰਾਨ ਰਹਿ ਗਿਆ ਪੂਰਾ ਪਰਿਵਾਰ

ਅਸਲ 'ਚ ਜਾਂਚ ਕਮੇਟੀ ਵੱਲੋਂ ਪੁੱਛਗਿੱਛ ਲਈ ਵੱਡੇ ਬਾਦਲ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News