ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ 4 ਜਨਵਰੀ ਤੱਕ ਮੁਲਤਵੀ

12/13/2019 6:16:24 PM

ਫ਼ਰੀਦਕੋਟ (ਜ.ਬ.) : ਕੋਟਕਪੂਰਾ ਗੋਲੀ ਕਾਂਡ ਵਿਚ ਅੱਜ ਸੈਸ਼ਨ ਜੱਜ ਕੁਲਦੀਪ ਕੁਮਾਰ ਕਰੀਰ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਹੋਈ। ਇਸ ਮਾਮਲੇ ਵਿਚ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਸਪਲੀਮੈਂਟਰੀ ਦਸਤਾਵੇਜ਼ ਦੀਆਂ ਕਾਪੀਆਂ ਪਹਿਲਾਂ ਹੀ ਮੁਹੱਈਆਂ ਕਰਵਾਈਆਂ ਗਈਆਂ ਸੀ ਅਤੇ ਇਕ ਦਰਖਾਸਤ ਮੁਲਜ਼ਮਾਂ ਵੱਲੋਂ ਅਦਾਲਤ ਵਿਚ ਦਿਤੀ ਗਈ ਸੀ, ਜਿਸ ਦਾ ਜਵਾਬ ਮੁੱਦਈ ਵੱਲੋਂ ਦਿੱਤਾ ਗਿਆ ਅਤੇ ਅਗਲੀ ਤਾਰੀਖ 4 ਜਨਵਰੀ ਲਈ ਮੁਲਤਵੀ ਕਰ ਦਿੱਤੀ ਗਈ। 

ਅਦਾਲਤ ਵਿਚ ਸੁਣਵਾਈ ਦੌਰਾਨ ਆਈ. ਜੀ. ਪਰਮਰਾਜ ਸਿੰਘ ਉਮਰਾਂਨੰਗਲ ਗੈਰ ਹਾਜ਼ਰ ਰਹੇ, ਜਿਸ ਦੀ ਹਾਜ਼ਰੀ ਮੁਆਫੀ ਲਈ ਅਰਜ਼ੀ ਦਿੱਤੀ ਗਈ, ਜਿਸ 'ਤੇ ਅਦਾਲਤ ਵੱਲੋਂ ਹਾਜ਼ਰੀ ਮੁਆਫ ਕੀਤੀ ਗਈ। ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਐੱਸ. ਪੀ. ਬਲਜੀਤ ਸਿੰਘ ਸਿੱਧੂ, ਡੀ. ਐੱਸ. ਪੀ. ਪਰਮਜੀਤ ਸਿੰਘ ਪੰਨੂ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪਧੇਰ ਅੱਜ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀ ਕਾਂਡ ਵਿਚ ਵਿਸੇਸ਼ ਜਾਂਚ ਟੀਮ ਨੇ 17 ਅਗਸਤ 2018 ਨੂੰ ਆਈ. ਪੀ. ਸੀ. ਦੀ ਧਾਰਾ 307,326,325,323,324, 218 ,148,149 ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ।


Gurminder Singh

Content Editor

Related News