ਕੋਟਕਪੂਰਾ ਨੇੜੇ ਮਿਲੀ ਨੌਜਵਾਨ ਦੀ ਲਾਸ਼, ਕਤਲ ਕੀਤੇ ਜਾਣ ਦਾ ਖਦਸ਼ਾ
Monday, Mar 16, 2020 - 11:26 AM (IST)
 
            
            ਕੋਟਕਪੂਰਾ (ਨਰਿੰਦਰ) - ਕੋਟਕਪੂਰਾ ਵਿਖੇ ਅੱਜ ਸਵੇਰੇ ਸਥਾਨਕ ਮੋਗਾ ਰੋਡ ’ਤੇ ਪਿੰਡ ਪੰਜਗਰਾਈਂ ਦੀ ਹੱਡਾ ਰੋੜੀ ਕੋਲ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਥਾਣਾ ਸਦਰ ਕੋਟਕਪੂਰਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਅਤੇ ਪਛਾਣ ਲਈ ਹਸਪਤਾਲ ’ਚ ਰੱਖਵਾ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਚ.ਓ. ਅਮਰਜੀਤ ਸਿੰਘ ਅਤੇ ਚੌਕੀ ਇੰਚਾਰਡ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਦੇਖਣ ’ਤੇ ਪੱਤਾ ਲੱਗਦਾ ਹੈ ਕਿ ਨੌਜਵਾਨ ਦੀ ਉਮਰ 27 ਕੁ ਸਾਲ ਦੇ ਕਰੀਬ ਦੀ ਹੈ। ਉਸ ਦਾ ਕਿਸੇ ਨੇ ਬੜੀ ਬੇਰਹਿਮੀ ਨਾਲ ਪਹਿਲਾਂ ਕਤਲ ਕੀਤਾ ਅਤੇ ਫਿਰ ਉਸ ਦੀ ਲਾਸ਼ ਹੱਡਾ ਰੋੜੀ ਕੋਲ ਸੁੱਟ ਦਿੱਤੀ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਏ.ਐੱਸ.ਆਈ. ਸੁਖਵਿੰਦਰ ਸਿੰਘ ਲਵਲੀ ਅਤੇ ਏ.ਐੱਸ.ਆਈ. ਚਰਨਜੀਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਨੇ ਲਾਸ਼ ਨੂੰ ਦੇਖਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਸੱਜੀ ਬਾਂਹ ’ਤੇ ਸੁਨੀਲ ਕੁਮਾਰ ਰਾਜਾ ਲਿਖਿਆ ਹੋਇਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            