ਹੁਸ਼ਿਆਰਪੁਰ ’ਚ ਬਣ ਰਿਹੈ ਕੋਰੀਅਨ ਲੂਣ, 31 ਹਜ਼ਾਰ ਰੁਪਏ ਕਿੱਲੋ ਮਿਲਣ ਵਾਲਾ ਮਿਲੇਗਾ 1200 ਰੁਪਏ ’ਚ

Thursday, Nov 03, 2022 - 06:34 PM (IST)

ਹੁਸ਼ਿਆਰਪੁਰ ’ਚ ਬਣ ਰਿਹੈ ਕੋਰੀਅਨ ਲੂਣ, 31 ਹਜ਼ਾਰ ਰੁਪਏ ਕਿੱਲੋ ਮਿਲਣ ਵਾਲਾ ਮਿਲੇਗਾ 1200 ਰੁਪਏ ’ਚ

ਹੁਸ਼ਿਆਰਪੁਰ— ਹੁਸ਼ਿਆਰਪੁਰ ਦੇ ਪਿੰਡ ਬਟੋਲੀ ’ਚ 50 ਦਿਨਾਂ ’ਚ ਤਿਆਰ ਹੋਣ ਵਾਲਾ ਅਤੇ 31 ਹਜ਼ਾਰ ਰੁਪਏ ਕਿੱਲੋ ਮਿਲਣ ਵਾਲਾ ਸਭ ਤੋਂ ਸ਼ੁੱਧ ਲੂਣ ਤਿਆਰ ਕੀਤਾ ਜਾ ਰਿਹਾ ਹੈ। ਇਸ ਲੂਣ ਨੂੰ ਬਣਾਉਣ ’ਚ ਸਿਰਫ਼ 22 ਦਿਨ ਲੱਗਣਗੇ, ਉਥੇ ਹੀ ਇਸ ਦੀ ਕੀਮਤ ਵੀ ਘੱਟ ਕੇ 1200 ਰੁਪਏ ਕਿੱਲੋ ਹੋ ਜਾਵੇਗੀ। ਇਹ ਲੂਣ ਜੰਗਲਾਤ ਮਹਿਕਮੇ ਦੇ ਮਾਰਸ਼ ਬੈਂਬੋ ਮਿਸ਼ਨ ਦੇ ਅਧੀਨ ਤਿਆਰ ਕੀਤਾ ਜਾ ਰਿਹਾ ਹੈ। 
ਪੰਜਾਬ ਜੰਗਲਾਤ ਮਹਿਕਮਾ ਨਾਰਥ ਰੀਜ਼ਨ ’ਚ ਤਾਇਨਾਤ ਕੰਜ਼ਰਵੇਟਰ ਡਾ. ਸੰਜੀਵ ਤਿਵਾੜੀ ਨੇ ਦੱਸਿਆ ਕਿ ਦਨੀਆ ’ਚ ਅਮੈਥਿਸਟ ਬੈਂਬੂ ਲੂਣ ਸਭ ਤੋਂ ਕੀਮਤੀ ਹੈ। ਇਹ ਕੋਰੀਆ ਦਾ ਲੂਣ ਹੈ, ਜਿਸ ਨੂੰ ਬੈਂਬੂ ਸਿਲੰਡਰ ’ਚ ਭਰ ਕੇ ਬਣਾਇਆ ਜਾਂਦਾ ਹੈ। ਅਸੀਂ ਹੁਸ਼ਿਆਰਪੁਰ ਦੇ ਕੰਢੀ ਇਲਾਕੇ ’ਚ ਪਾਏ ਜਾਣ ਵਾਲੇ ਬਾਂਸਾਂ ਦੀ ਗੁਣਵੱਤਾ ਦੀ ਪਛਾਣ ਕਰਕੇ ਸੈਲਫ ਹੈਲਪ ਸਮੂਹ ਦਾ ਗਠਨ ਕਰਕੇ ਇਸ ਲੂਣ ਨੂੰ ਆਮ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚਾਉਣ ਦੀ ਯੋਜਨਾ ਹੈ। ਹੁਣ ਜਲਦੀ ਹੀ ਪੂਰੇ ਦੇਸ਼ ’ਚ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਪਿੰਡ ਬੈਂਬੂ ਮਿਸ਼ਨ ਦੇ ਅਧੀਨ ਦੁਨੀਆ ਦਾ ਸਭ ਤੋਂ ਸ਼ੁੱਧ ਲੂਣ ਆਮ ਲੋਕਾਂ ਦੀ ਰਸੋਈ ’ਚ ਵੀ ਉਪਲੱਬਧ ਹੋਵੇਗਾ। 

ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ

ਇਸ ਲਈ ਹੁੰਦਾ ਹੈ ਸਭ ਤੋਂ ਮਹਿੰਗਾ ਲੂਣ
ਕੋਰੀਅਨ ਨਮਕ ਨੂੰ ਬਣਾਉਣਾ ਕਾਫ਼ੀ ਔਖਾ ਕੰਮ ਹੈ। ਹੁਣ ਤੱਕ ਕੋਰੀਅਨ ਬੈਂਬੂ ਨਮਕ ਦੇ 240 ਗ੍ਰਾਮ ਪੈਕੇਟ ਦੀ ਕੀਮਤ ਇੰਟਰਨੈਸ਼ਨਲ ਮਾਰਕਿਟ ’ਚ 7 ਹਜ਼ਾਰ ਰੁਪਏ ਤੋਂ ਵੱਧ ਹੈ। ਇਸ ਹਿਸਾਬ ਨਾਲ ਇਕ ਕਿੱਲੋ ਦੇ ਪੈਕੇਟ ਦੀ ਕੀਮਤ 30 ਤੋਂ 35 ਹਜ਼ਾਰ ਰੁਪਏ ਹੈ। ਇਸ ਲੂਣ ਨੂੰ ਬਣਾਉਣ ’ਚ ਕਾਫ਼ੀ ਮਿਹਨਤ ਲੱਗਦੀ ਹੈ। ਉਥੇ ਹੀ ਇਸ ’ਚ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੋਣ ਨਾਲ ਉਹ ਸਾਰੇ ਮਿਨਰਲ ਉਪਲੱਬਧ ਹੁੰਦੇ ਹਨ, ਜੋ ਸਾਡੇ ਸਰੀਰ ਲਈ ਗੁਣਾਂ ਨਾਲ ਭਰਪੂਰ ਹੁੰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ’ਚ ਰਾਹਤ ਦਿੰਦੇ ਹਨ। 

ਗੁਜਰਾਤ ਦੇ ਸਮੁੱਦਰੀ ਤਟ ’ਚੋਂ ਲੂਣ ਕੱਢ ਕੇ ਹੁਸ਼ਿਆਰਪੁਰ ’ਚ ਪਕਾਉਂਦੇ ਹਨ 
ਬਟੋਲੀ ਪਿੰਡ ’ਚ ਯੋਜਨਾ ਦੇ ਸੰਯੋਜਕ ਚਮਨਲਾਲ ਨੇ ਦੱਸਿਆ ਕਿ ਗੁਜਰਾਤ ਦੇ ਸਮੁੱਦਰੀ ਤਟ ’ਚੋਂ ਲੂਣ ਨੂੰ ਕੱਢਣ ਤੋਂ ਬਾਅਦ ਬਟੋਲੀ ਪਿੰਡ ਲਿਆਂਦਾ ਜਾਂਦਾ ਹੈ। ਲੂਣ ਨੂੰ ਬਾਂਸ ਦੇ ਸਿਲੰਡਰ ’ਚ ਭਰਦੇ ਹਨ ਅਤੇ ਫਿਰ ਮਿੱਟੀ ਨਾਲ ਬੰਦ ਕਰ ਦਿੰਦੇ ਹਨ। ਪੂਰੀ ਪ੍ਰਕਿਰਿਆ ਹੱਥ ਨਾਲ ਹੁੰਦੀ ਹੈ। ਨਮਕ ਨੂੰ ਪਕਾਉਣ ਨਾਲ ਬਾਂਸ ਦੀ ਮਹਿਕ ਆਉਂਦੀ ਹੈ। ਇਸ ਲਈ ਇਸ ਨੂੰ ਮਿੱਟੀ ਦੇ ਭਾਂਡੇ ’ਚ ਵਾਰ-ਵਾਰ ਭੁੰਨਦੇ ਹਨ। ਇਸੇ ਕਾਰਨ ਦੁਨੀਆ ਦਾ ਸਭ ਤੋਂ ਸ਼ੁੱਧ ਲੂਣ ਜਾਣਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ

ਇਨ੍ਹਾਂ ਮਰੀਜ਼ਾਂ ਲਈ ਹੁੰਦਾ ਹੈ ਫਾਇਦੇਮੰਦ 
ਐਕਸਪਰਟ ਮੁਤਾਬਕ ਖਾਣ-ਪਾਣ ’ਚ ਕੋਰੀਅਨ ਸਾਲਟ ਦੀ ਵਰਤੋਂ ਨਾਲ ਹੱਥ ਦਾ ਠੰਡਾ ਅਤੇ ਟੇਢਾ ਹੋਣਾ, ਚਿਹਰੇ ’ਤੇ ਕਾਲੇ ਧੱਬੇ, ਸੁੱਕੀ ਚਮੜੀ, ਚਿਹਰੇ ਅਤੇ ਚਮੜੀ ’ਤੇ ਬਣੇ ਡਾਰਕ ਸਰਕਲ ਜੀਭ ਦੀ ਸਮੱਸਿਆ, ਨਹੁੰਆਂ ਦਾ ਵ੍ਹਾਈਟ ਹੋਣਾ, ਹੱਢੀ ਦਾ ਟੇਢਾ ਹੋਣਾ, ਡਾਇਬਿਟੀਜ਼ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। 

ਇਹ ਵੀ ਪੜ੍ਹੋ : 6 ਨਵੰਬਰ ਨੂੰ ਹੋਣ ਵਾਲਾ ਕਥਿਤ ਰੈਫਰੈਂਡਮ ਓਂਟਾਰੀਓ ’ਚ, ਭਾਰਤ ਸਰਕਾਰ ਨੇ ਟਰੂਡੋ ਨੂੰ ਫਿਰ ਕੀਤਾ ਆਗਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News