ਰੇਡ ਤੋਂ ਬਾਅਦ ਕੋਲਿਆਂਵਾਲੀ ਦੇ ਘਰ ਅੱਗੇ ਛਾਈ ਖਾਮੋਸ਼ੀ

Sunday, Nov 25, 2018 - 06:13 PM (IST)

ਰੇਡ ਤੋਂ ਬਾਅਦ ਕੋਲਿਆਂਵਾਲੀ ਦੇ ਘਰ ਅੱਗੇ ਛਾਈ ਖਾਮੋਸ਼ੀ

ਲੰਬੀ (ਜੌੜਾ) : ਹਲਕਾ ਲੰਬੀ ਦੇ ਪਿੰਡ ਕੋਲਿਆਂਵਾਲੀ ਵਿਖੇ ਉੱਘੇ ਅਕਾਲੀ ਆਗੂ ਦੇ ਗ੍ਰਹਿ ਵਿਖੇ ਸੀ. ਬੀ. ਆਈ. ਦੀ ਰੇਡ ਤੋਂ ਬਾਅਦ ਖਾਮੋਸ਼ੀ ਛਾਈ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਕੋਲਿਆਂਵਾਲੀ ਦੇ ਉਘੇ ਅਕਾਲੀ ਆਗੂ ਦੇ ਗ੍ਰਹਿ ਵਿਖੇ ਪਹਿਲਾਂ ਜਿੱਥੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ, ਜਿਥੇ ਰੋਜ਼ਾਨਾ ਸੈਂਕੜੇ ਲੋਕ ਆਪਣੇ ਕੰਮਾਂ ਲਈ ਆਉਂਦੇ ਸਨ, ਅੱਜ ਉੱਥੇ ਸੁੰਨ ਛਾਈ ਹੈ। 
ਅਕਾਲੀ ਸਰਕਾਰ ਨਾ ਹੋਣ ਕਰਕੇ ਅਤੇ ਸੀ. ਬੀ. ਆਈ ਦੀ ਰੇਡ ਤੋਂ ਬਾਅਦ ਕੋਲਿਆਂਵਾਲੀ ਦੇ ਉੱਘੇ ਅਕਾਲੀ ਆਗੂ ਦੇ ਗ੍ਰਹਿ ਦਾ ਮੇਨ ਗੇਟ ਬੰਦ ਕਰ ਦਿੱਤੇ ਗਏ ਹਨ, ਜਿਥੇ ਹੁਣ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਅਤੇ ਇੱਥੇ ਮੁਕੰਮਲ ਖਾਮੋਸ਼ੀ ਛਾਈ ਹੋਈ ਹੈ।


Related News