ਸਾਵਧਾਨ ! ਤੁਸੀਂ ਵੀ ਹੋ ਸਕਦੇ ਹੋ ਇੰਝ ਧੋਖਾਧੜੀ ਦਾ ਸ਼ਿਕਾਰ, KYC ਦੇ ਨਾਂ 'ਤੇ ਠੱਗਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ

12/01/2022 7:06:18 PM

ਸੁਲਤਾਨਪੁਰ ਲੋਧੀ (ਧੀਰ)- ਕੇ. ਵਾਈ. ਸੀ. (ਨੋਅ ਯੂਅਰ ਕਸਟਮਰ) ਦਾ ਅਰਥ ਹੈ ਆਪਣੇ ਗਾਹਕ ਨੂੰ ਜਾਣੂ। ਆਸਾਨ ਭਾਸ਼ਾ ’ਚ ਕੇ. ਵਾਈ. ਸੀ. ਭਾਰਤ ’ਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਤੇ ਹਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇਕ ਲਾਜ਼ਮੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ’ਚ ਬੈਂਕ ਵਿਚ ਖਾਤਾ ਖੋਲ੍ਹਣ ਜਾਂ ਲੋਨ ਲੈਣ ਲਈ ਆਪਣੀ ਪਛਾਣ ਅਤੇ ਪਤੇ ਦਾ ਪ੍ਰਮਾਣ ਭਾਵ ਅਧਾਰ ਕਾਰਡ, ਪੈਨ ਕਾਰਡ ’ਤੇ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੇ ਹੁੰਦੇ ਹਨ, ਇਸ ਪ੍ਰਕਿਰਿਆ ਰਾਹੀਂ ਬੈਂਕ ਆਪਣੇ ਗਾਹਕਾਂ ਦੀ ਪਛਾਣ ਅਤੇ ਪਤੇ ਬਾਰੇ ਸੂਚਨਾਵਾਂ ਪ੍ਰਾਪਤ ਕਰਦੇ ਹਨ। ਰਿਜਰਵ ਬੈਂਕ ਦੇ ਨਿਰਦੇਸ਼ ਅਨੁਸਾਰ ਕੇ. ਵਾਈ. ਸੀ. ਦੇ ਕਾਰਜ ਨੂੰ ਬੈਂਕਾਂ ਵੱਲੋਂ ਖਾਤਾ ਖੋਲ੍ਹਣ ਸਮੇਂ ਪੂਰਾ ਕਰਨਾ ਹੁੰਦਾ ਹੈ। ਇਹ ਕਾਰਜ ਇਹ ਯਕੀਨੀ ਕਰਨ ’ਚ ਮੱਦਦ ਕਰਦਾ ਹੈ ਕਿ ਬੈਂਕ ਦੀਆਂ ਸੇਵਾਵਾਂ ਦੀ ਦੁਰਵਰਤੋਂ ਨਾ ਹੋਵੇ। ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਦੇ ਕੇ. ਵਾਈ. ਸੀ. ਦੇ ਵੇਰਵੇ ਸਮੇਂ-ਸਮੇਂ ’ਤੇ ਐਪਡੇਟ ਕਰਨ ਦੀ ਲੋੜ ਵੀ ਹੁੰਦੀ ਹੈ।

ਆਮ ਤੌਰ ’ਤੇ ਇਹ ਪ੍ਰਕਿਰਿਆ ਬੈਂਕ ਵਿਚ ਪਹੁੰਚ ਕੇ ਆਫਲਾਈਨ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ ਕੇ. ਵਾਈ. ਸੀ. ਪ੍ਰਕਿਰਿਆ ਨੂੰ ਆਫਲਾਈਨ ਕਰਨ ਦਾ ਸਮਾਂ ਨਹੀਂ ਹੈ ਤਾਂ ਕੇ. ਵਾਈ. ਸੀ. ਦੀ ਪ੍ਰਕਿਰਿਆ ਨੂੰ ਆਨਲਾਈਨ ਵੀ ਕੀਤਾ ਜਾ ਸਕਦਾ ਹੈ। ਤੁਸੀਂ ਆਨਲਾਈਨ ਕੇ. ਵਾਈ. ਸੀ. ਫਾਰਮ ਭਰ ਕੇ ਜਾਂ ਵੀਡੀਓ-ਆਧਾਰਿਤ ਗ੍ਰਾਹਕ ਪਛਾਣ ਪ੍ਰਕਿਰਿਆ ਦੁਆਰਾ ਡਿਜ਼ੀਟਲ ਕੇ. ਵਾਈ. ਸੀ. ਨੂੰ ਪੂਰਾ ਕਰ ਸਕਦੇ ਹੈ। ਡਿਜ਼ੀਟਲ ਕਵਾਈਸੀ ਨਾਲ ਤੁਸੀਂ ਆਸਾਨੀ ਨਾਲ ਲੋਨ ਲਈ ਅਰਜ਼ੀ ਦੇ ਸਕਦੇ ਹੋ ਅਤੇ ਆਨਲਾਈਨ ਬੈਂਕ ਖਾਤਾ ਖੋਲ੍ਹ ਸਕਦੇ ਹਨ। ਇਸ ਤੋਂ ਇਲਾਵਾ ਨਵਾਂ ਸਿਮ ਕਾਰਡ ਲੈਣ, ਸਿਮ ਕਾਰਡ ਸਵੈਪ ਅਤੇ ਮੋਬਾਇਲ ਨੰਬਰ ਪੋਰਟ ਕਰਨ ਲਈ ਵੀ ਕੇ. ਵਾਈ. ਸੀ. ਅਪਡੇਟ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ।

ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਜਲੰਧਰ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਡੇਂਗੂ ਨਾਲ ਮੌਤ

ਕੇ. ਵਾਈ. ਸੀ. ਧੋਖਾਦੇਹੀ ਕੀ ਹੈ?
ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤਰੀਕੇ ਲੱਭ ਰਹੇ ਹਨ। ਭਾਵੇਂ ਇਹ ਕੇ. ਵਾਈ. ਸੀ. ਨਾਲ ਸਬੰਧਤ ਧੋਖਾਦੇਹੀ ਹੋਵੇ, ਵੱਖ-ਵੱਖ ਕਿਸਮਾਂ ਦੀ ਬੈਂਕਿੰਗ ਧੋਖਾਧੜੀ ਜਾਂ ਏ. ਟੀ. ਐੱਮ. ਧੋਖਾਦੇਹੀ ਹੋਵੇ, ਇਹ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਰਹੇ ਹਨ। ਅੱਜਕਲ੍ਹ, ਧੋਖਾਦੇਹੀ ਕਰਨ ਵਾਲੇ ਗਾਹਕਾਂ ਨੂੰ ਉਨ੍ਹਾਂ ਦੇ ਵੇਰਵੇ ਜਿਵੇਂ ਕਿ ਪਛਾਣ ਸਬੰਧੀ ਜਾਣਕਾਰੀ, ਬੈਂਕਿੰਗ ਜਾਣਕਾਰੀ, ਡੇਬਿਟ ਜਾਂ ਕ੍ਰੈਡਿਟ ਕਾਰਡ ਜਾਣਕਾਰੀ ਅਤੇ ਓ. ਟੀ. ਪੀ. ਸਾਂਝਾ ਕਰਨ ਲਈ ਆਖ ਕੇ ਅਸਾਨੀ ਨਾਲ ਫਸਾ ਲੈਂਦੇ ਹਨ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਅਣਅਧਿਕਾਰਤ ਪਹੁੰਚ ਪ੍ਰਾਪਤ ਕਰ ਲੈਂਦੇ ਹਨ। ਇਸ ਤੋਂ ਇਲਾਵਾ ਕੇ. ਵਾਈ. ਸੀ. ਅਪਡੇਟ ਦੇ ਬਹਾਨੇ ਸਾਈਬਰ ਠੱਗ ਸਿਮ ਕਾਰਡ ਨੂੰ ਆਪਣੇ ਕੋਲ ਐਕਟੀਵੇਟ ਕਰ ਸਕਦੇ ਹਨ। ਲੌਗਇਨ ਜਾਣਕਾਰੀ ਨਾ ਦਿਓ, ਜਿਸ ਨਾਲ ਉਸ ਸਿਮ ਕਾਰਡ ਨਾਲ ਜੁਡ਼ੇ ਬੈਂਕ ਖਾਤੇ ਲੁੱਟੇ ਜਾ ਸਕਦੇ ਹਨ।

ਆਰ. ਬੀ. ਆਈ. ਨੇ ਆਪਣੀ ਵੈੱਬਸਾਈਟ ’ਤੇ ਵੀ ਕੀਤਾ ਸੱਪਸ਼ਟ, ਕਿ- ਕਿਸੇ ਵੀ ਅਣਜਾਣ ਵਿਅਕਤੀ ਨਾਲ ਨਿੱਜੀ ਪਛਾਣ ਸਬੰਧੀ ਜਾਣਕਾਰੀ ਨਾ ਕਰੋ ਸਾਂਝੀ
ਆਰ. ਬੀ. ਆਈ. ਦੀ ਰਿਪੋਰਟ ਅਨੁਸਾਰ ਹਾਲ ਹੀ ਦੇ ਦਿਨਾਂ ’ਚ ਕੇ. ਵਾਈ. ਸੀ. ਨਾਲ ਸਬੰਧਤ ਧੋਖਾਦੇਹੀ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਉਨ੍ਹਾਂ ਗਾਹਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ ਸੰਗਠਨ ਨਾਲ ਆਪਣੀ ਨਿੱਜੀ ਪਛਾਣ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ। ਆਰ. ਬੀ. ਆਈ. ਨੇ ਆਪਣੀ ਵੈੱਬਸਾਈਟ ’ਤੇ ਵੀ ਸੱਪਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ ਅਜਿਹੀ ਜਾਣਕਾਰੀ ਫੋਨ ਕਾਲ ਦੌਰਾਨ ਨਹੀਂ ਮੰਗਦੇ ਤੇ ਗਾਹਕਾਂ ਨੂੰ ਇਸ ਬਾਰੇ ਚੁਕੰਨੇ ਰਹਿਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਕੇ. ਵਾਈ. ਸੀ. ਅੱਪਡੇਟ ਕਰਵਾਉਣ ਲਈ ਕੋਈ ਜਾਅਲੀ ਫੋਨ ਕਾਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਸਬੰਧਿਤ ਬੈਂਕ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ। ਉਹ ਅਜਿਹੀਆਂ ਬੇਨਤੀਆਂ ਦੀ ਰਿਪੋਰਟ ਸਿੱਧਾ ਆਰ. ਬੀ. ਆਈ. ਨੂੰ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਭਿਆਨਕ ਅੰਜਾਮ ਤੱਕ ਪੁੱਜੀ 6 ਸਾਲ ਪਹਿਲਾਂ ਕਰਵਾਈ 'ਲਵ ਮੈਰਿਜ', ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਕੇ. ਵਾਈ. ਸੀ. ਅਤੇ ਹੋਰ ਬੈਂਕਿੰਗ ਧੋਖਾਦੇਹੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
-ਆਪਣੀ ਪਛਾਣ ਤੇ ਬੈਕਿੰਗ ਵਰਵੇ ਕਿਸੇ ਨਾਲ ਵੀ ਸਾਂਝਾ ਕਰਨ ਤੇ ਗੁਰੇਜ ਕਰਨਾ ਚਾਹੀਦਾ ਹੈ।
-ਫੋਨ ਕਾਲ ਦੌਰਾਨ ਕਿਸੇ ਨੂੰ ਵੀ ਏ. ਟੀ. ਐੱਮ. ਪਿਨ, ਸੀ. ਵੀ. ਵੀ. ਨੰਬਰ ਜਾਂ ਇੰਟਰਨੈੱਟ ਬੈਕਿੰਗ ਲੋਗਇਨ ਜਾਣਕਾਰੀ ਨਾ ਦਿਓ।
-ਇੰਟਰਨੈੱਟ ’ਤੇ ਦਿੱਤੀ ਜਾਣਕਾਰੀ ਤੋਂ ਜਲਦੀ ਭਰੋਸਾ ਨਾ ਕਰੋ। ਕਿਸੇ ਦੁਆਰਾ ਪ੍ਰਾਪਤ ਹੋਏ ਧੋਖਾਦੇਹੀ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕਰ।
-ਈਮੇਲ ਜਾਂ ਮੈਸਜ ਦੁਆਰਾ ਮਿਲੇ ਫਾਲਤੂ ਦੇ ਲੁਭਾਵਣੇ ਲਿੰਕਾਂ ਨੂੰ ਨਹੀਂ ਖੋਲ੍ਹਣਾ ਚਾਹੀਦਾ।
-ਬੈਕਿੰਗ ਸਬੰਧੀ ਕੰਮਾਂ ਲਈ ਬੈਂਕ ਦੀ ਆਪਣੀ ਐਪਲੀਕੇਸ਼ਨ ਦੀ ਵਰਤੋਂ ਕਰੋ। ਫਾਲਤੂ ਦੀਆਂ ਐਪਲੀਕੇਸ਼ਨ ਡਾਊਨਲੋਡ ਨਾ ਕਰੋ।
-ਸਿਰਫ਼ ਜਾਣੀਆਂ-ਪਛਾਣੀਆਂ ਤੇ ਸੁਰੱਖਿਅਤ ਵੈੱਬਸਾਈਟਾਂ ’ਤੇ ਹੀ ਪਮੈਂਟ ਕਰਨ ਲਈ ਆਪਣੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਇੰਟਰਨੈਟ ਬੈਕਿੰਗ ਦੀ ਵਰਤੋ ਕਰੋ।
-ਫ੍ਰੀ ਆਫ਼ਰਾਂ ਜਾਂ ਉਨ੍ਹਾਂ ਵੈੱਬਸਾਈਟਾਂ ਤੋਂ ਖ਼ਬਰਦਾਰ ਰਹੇ, ਜੋ ਬਹੁਤ ਹੀ ਘੱਟ ਕੀਮਤ ’ਤੇ ਚੀਜ਼ਾਂ ਵੇਚਦੀਆਂ ਹਨ।

ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਅਖ਼ੀਰ ਗਲ ਲਾ ਲਈ ਮੌਤ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News