ਫ਼ਿਰੋਜ਼ਪੁਰ 'ਚ ਪਤੰਗਬਾਜ਼ੀ ਮੁਕਾਬਲਾ: ਸਭ ਤੋਂ ਵੱਡੀ ਪਤੰਗ 10 ਮਿੰਟ ਤੱਕ ਉਡਾਉਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ

Wednesday, Jan 17, 2024 - 06:38 PM (IST)

ਫ਼ਿਰੋਜ਼ਪੁਰ 'ਚ ਪਤੰਗਬਾਜ਼ੀ ਮੁਕਾਬਲਾ: ਸਭ ਤੋਂ ਵੱਡੀ ਪਤੰਗ 10 ਮਿੰਟ ਤੱਕ ਉਡਾਉਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ

ਫ਼ਿਰੋਜ਼ਪੁਰ : ਬਸੰਤ ਪੰਚਮੀ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 10 ਅਤੇ 11 ਫਰਵਰੀ ਨੂੰ ਰਾਜ ਪੱਧਰੀ ਪਤੰਗਬਾਜ਼ੀ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਵਿੱਚ ਪਤੰਗਬਾਜ਼ੀ ਦੇ ਦੋ ਤਰ੍ਹਾਂ ਦੇ ਮੁਕਾਬਲੇ ਹੋਣਗੇ। ਪੇਚਾ ਚੈਲੇਂਜ ਅਤੇ ਸਭ ਤੋਂ ਵੱਡਾ ਪਤੰਗਬਾਜ਼ੀ ਚੈਲੇਂਜ ਹੋਵੇਗਾ। ਪੇਚਾ ਚੈਲੇਂਜ ਵਿੱਚ ਵੱਖ-ਵੱਖ ਉਮਰ ਵਰਗ ਦੇ ਹਿਸਾਬ ਨਾਲ ਮੁਕਾਬਲੇ ਹੋਣਗੇ। ਜਿਸ ਵਿੱਚ 25 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਨਕਦ ਇਨਾਮ ਹਨ। ਇਸ ਤੋਂ ਇਲਾਵਾ 10 ਮਿੰਟ ਤੱਕ ਹਵਾ ਵਿੱਚ ਸਭ ਤੋਂ ਵੱਡੀ ਪਤੰਗ ਉਡਾਉਣ ਵਾਲੇ ਸਭ ਤੋਂ ਵੱਡੇ ਪਤੰਗਬਾਜ਼ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : 9 ਸਾਲਾਂ 'ਚ 24.82 ਕਰੋੜ ਲੋਕ ਗਰੀਬੀ ਰੇਖਾ ਤੋਂ ਆਏ ਬਾਹਰ: ਰਿਪੋਰਟ

ਮੁਕਾਬਲੇ ਵਿੱਚ ਭਾਗ ਲੈਣ ਲਈ ਲੜਕੇ, ਲੜਕੀਆਂ ਅਤੇ ਬੱਚੇ 25 ਜਨਵਰੀ ਤੱਕ ਵੈੱਬਸਾਈਟ www.kitefestivalfero zepur2024.in 'ਤੇ ਰਜਿਸਟਰ ਕਰਵਾ ਸਕਦੇ ਹਨ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਮੁਕਾਬਲੇਬਾਜ਼ ਨੂੰ ਆਪਣੀ ਕਾਗਜ਼ੀ ਪਤੰਗ ਅਤੇ ਡੋਰ ਲਿਆਉਣੀ ਪਵੇਗੀ। ਮੁਕਾਬਲੇ ਵਿੱਚ ਸਿਰਫ਼ ਕਾਗਜ਼ ਜਾਂ ਕੱਪੜੇ ਦੇ ਬਣੇ ਪਤੰਗਾਂ ਦੀ ਹੀ ਵਰਤੋਂ ਕੀਤੀ ਜਾਵੇ ਜੋ ਵਾਤਾਵਰਣ ਅਨੁਕੂਲ ਸਮੱਗਰੀ ਤੋਂ ਬਣੇ ਹੋਣ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਚਾਈਨਾ ਡੋਰ ਅਤੇ ਪਲਾਸਟਿਕ ਦੀ ਪੋਲੀਥੀਨ ਦੀ ਬਣੀ ਪਤੰਗ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅਯੁਧਿਆ: ਰਾਮ ਲੱਲਾ ਦੇ ਮੌਜੂਦਾ ਅਸਥਾਈ ਤੰਬੂ ਦੀ ਥਾਂ ਬਣਾਈ ਜਾਵੇਗੀ ਯੱਗਸ਼ਾਲਾ

NRI ਨੂੰ 51 ਹਜ਼ਾਰ ਰੁਪਏ ਦਾ ਇਨਾਮ
10 ਤੋਂ 18 ਸਾਲ ਤੱਕ ਦੇ ਜੇਤੂ ਲੜਕੇ ਅਤੇ ਲੜਕੀ ਲਈ 25 ਹਜ਼ਾਰ ਰੁਪਏ, 18 ਸਾਲ ਤੋਂ ਵੱਧ ਉਮਰ ਦੇ ਜੇਤੂ ਲੜਕੇ-ਲੜਕੀ ਲਈ 1 ਲੱਖ ਰੁਪਏ ਅਤੇ ਜੇਤੂ ਐਨਆਰਆਈ ਲਈ 51 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ।

ਇਹ ਮੁਕਾਬਲੇ ਬਸੰਤ ਮੇਲੇ ਮੌਕੇ ਕਰਵਾਏ ਜਾ ਰਹੇ ਹਨ। ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਨੇ ਪਤੰਗਬਾਜ਼ੀ ਮੇਲੇ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਅਤੇ ਮੇਲੇ ਸਬੰਧੀ ਹੋਰ ਜਾਣਕਾਰੀ ਲਈ ਇੱਕ ਵੈੱਬਸਾਈਟ ਲਾਂਚ ਕੀਤੀ ਹੈ। ਪਤੰਗ ਉਡਾਉਣ ਦਾ ਸਭ ਤੋਂ ਆਕਰਸ਼ਕ ਮੁਕਾਬਲਾ ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ ਹੋਵੇਗਾ।

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


author

Anuradha

Content Editor

Related News