ਕਿੱਸ ਕਰਨ ਵਾਲੇ ਬਾਬੇ ਦਾ ਮੂੰਹ ਕਾਲਾ ਕਰਕੇ ਘੁੰਮਾਉਣ ਵਾਲੀ ਵੀਡੀਓ ਦੀ ਇਹ ਹੈ ਸੱਚਾਈ

7/6/2019 9:30:33 PM

ਖਡੂਰ ਸਾਹਿਬ,(ਗਿੱਲ): ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਇਕ ਬਾਬਾ ਇਕ ਔਰਤ ਨਾਲ ਗਲੀ 'ਚ ਕਿੱਸ ਕਰ ਰਿਹਾ ਹੈ। ਉਥੇ ਹੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਵਿਅਕਤੀ ਦਾ ਮੂੰਹ ਕਾਲਾ ਕਰਕੇ ਘੁੰਮਾਇਆ ਜਾ ਰਿਹਾ ਹੈ, ਇਸ ਵੀਡੀਓ 'ਚ ਮੂੰਹ ਕਾਲਾ ਕਰਕੇ ਘੁੰਮਾਉਣ ਵਾਲੇ ਵਿਅਕਤੀ ਨੂੰ ਕਿੱਸ ਕਰਨ ਵਾਲਾ ਬਾਬਾ ਦੱਸਿਆ ਜਾ ਰਿਹਾ ਹੈ।

PunjabKesari

ਇਸ ਵੀਡੀਓ 'ਤੇ ਲੋਕਾ ਵੱਲੋਂ ਵਿਅੰਗ ਕੀਤੇ ਜਾ ਰਹੇ ਹਨ ਕਿ ਕਿੱਸ ਵਾਲੇ ਬਾਬੇ ਦੀ ਛਿੱਤਰ ਪਰੇਡ ਕੀਤੀ ਜਾ ਰਹੀ ਹੈ, ਜਦਕਿ ਕਿ ਇਨ੍ਹਾਂ ਦੋਵਾਂ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਇਹ ਵੀਡੀਓ ਦਾ ਕਿੱਸ ਵਾਲੇ ਬਾਬੇ ਨਾਲ ਕੋਈ ਸਬੰਧ ਨਹੀ ਹੈ, ਜਦਕਿ ਮੂੰਹ ਕਾਲਾ ਕਰਕੇ ਗੁੰਮਾਉਣ ਵਾਲੇ ਵਿਅਕਤੀ ਦੀ ਵੀਡੀਓ ਦੇ ਅਖੀਰ 'ਚ ਇੱਕ ਵਿਅਕਤੀ ਬੋਲ ਰਿਹਾ ਹੈ ਕਿ ਇਹ ਸਾਡੇ ਪਿੰਡ ਦਾ ਬਾਬਾ ਹੈ, ਜਿਸ ਨੇ ਲੜਕੇ ਨਾਲ ਕੁਕਰਮ ਕੀਤਾ ਹੈ, ਜਿਸ ਦੀ ਉਸ ਨੂੰ ਸਜ਼ਾ ਦਿੱਤੀ ਜਾ ਰਹੀ ਹੈ।