7 ਦਿਨ ਛੱਡ ਕਿਸਾਨ ਮੋਰਚਾ ਪੱਕੇ ਤੌਰ ’ਤੇ ਕੱਢ ਦੇਵੇ ਬਾਹਰ, ਆਪਣੇ ਸਟੈਂਡ ’ਤੇ ਅੱਜ ਵੀ ਹਾਂ ਕਾਇਮ : ਚਢੂਨੀ
Thursday, Jul 22, 2021 - 02:22 AM (IST)
ਰੋਪੜ (ਸੱਜਣ ਸੈਣੀ)-ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚਢੂਨੀ ਵੱਲੋਂ ਅੱਜ ਮਿਸ਼ਨ ਪੰਜਾਬ ਅਧੀਨ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ’ਚ ਵੱਖ-ਵੱਖ ਕਿਸਾਨਾਂ ਅਤੇ ਇਨਸਾਫ ਪਸੰਦ ਲੋਕਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਚਢੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ 7 ਦਿਨ ਛੱਡ ਭਾਵੇਂ ਉਨ੍ਹਾਂ ਨੂੰ ਪੱਕੇ ਤੌਰ ’ਤੇ ਸਸਪੈਂਡ ਕਰ ਦੇਵੇ ਪਰ ਉਹ ਅੱਜ ਵੀ ਆਪਣੇ ਉਸੇ ਸਟੈਂਡ ’ਤੇ ਕਾਇਮ ਹਨ । ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨ ਸੱਤਾ ’ਚ ਨਹੀਂ ਆਉਂਦੇ, ਉਦੋਂ ਤਕ ਕਿਸਾਨਾਂ ਤੇ ਆਮ ਜਨਤਾ ਦਾ ਭ੍ਰਿਸ਼ਟ ਆਗੂ ਭਲਾ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਦੇ ਹੱਕ ’ਚ ਨਿੱਤਰੇ 60 ਵਿਧਾਇਕ, ਕੈਪਟਨ ਨੂੰ ਲਿਖੀ ਚਿੱਠੀ
ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ’ਤੇ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਨੂੰ 7 ਦਿਨਾਂ ਲਈ ਸਸਪੈਂਡ ਕੀਤਾ ਗਿਆ, ਬਲਕਿ ਮੈਂ ਅੱਜ ਵੀ ਆਪਣੇ ਉਸੇ ਬਿਆਨ ’ਤੇ ਕਾਇਮ ਹਾਂ ਭਾਵੇਂ ਸੰਯੁਕਤ ਕਿਸਾਨ ਮੋਰਚਾ ਮੈਨੂੰ ਹਮੇਸ਼ਾ ਲਈ ਸਸਪੈਂਡ ਕਰ ਦੇਵੇ। ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਦੀ ਅੱਜ ਲੋੜ ਹੈ ਕਿਉਂਕਿ ਸੱਤਾ ’ਤੇ ਕਾਬਜ਼ ਭ੍ਰਿਸ਼ਟ ਆਗੂ ਅੱਜ ਕਿਸਾਨਾਂ ਅਤੇ ਆਮ ਜਨਤਾ ਦਾ ਖੂਨ ਚੂਸ ਰਹੇ ਹਨ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਉਨ੍ਹਾਂ ਕਿਹਾ ਕਿ ਜਦ ਵੱਡੇ-ਵੱਡੇ ਭ੍ਰਿਸ਼ਟ ਆਗੂ ਚੋਣ ਲੜ ਸਕਦੇ ਹਨ ਤਾਂ ਕਿਸਾਨ ਕਿਉਂ ਨਹੀਂ । ਜਦੋਂ ਤੱਕ ਕਿਸਾਨ ਸੱਤਾ ਵਿੱਚ ਨਹੀਂ ਆਉਂਦੇ, ਦੇਸ਼ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਨਹੀਂ ਮਿਲ ਸਕਦੀ। ਮੀਟਿੰਗ ’ਚ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਗੁਰਨਾਮ ਸਿੰਘ ਚਢੂਨੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਟੈਂਡ ਬਿਲਕੁਲ ਸਹੀ ਹੈ।