ਕਿਸਾਨ ਮੋਰਚੇ ’ਤੇ ਡਟੇ ਘੋਲੀਆ ਖੁਰਦ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Tuesday, Feb 23, 2021 - 08:17 PM (IST)

ਕਿਸਾਨ ਮੋਰਚੇ ’ਤੇ ਡਟੇ ਘੋਲੀਆ ਖੁਰਦ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਿਹਾਲ ਸਿੰਘ ਵਾਲਾ, (ਬਾਵਾ, ਜਗਸੀਰ)- ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਘੋਲੀਆ ਖੁਰਦ ਦੇ ਕਿਸਾਨ ਨਿਰਭੈ ਸਿੰਘ ਦੀ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਦੁਖਦਾਈ ਮੌਤ ਹੋਣ ਦਾ ਪਤਾ ਲੱਗਾ ਹੈ। ਜ਼ਿਕਰਯੋਗ ਹੈ ਕਿ ਉਕਤ ਕਿਸਾਨ ਨਿਰਭੈ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਦਾ ਪਿੰਡ ਪੱਧਰ ’ਤੇ ਪ੍ਰਧਾਨ ਵੀ ਸੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਘੋਲੀਆ ਖੁਰਦ ਦੇ ਕਿਸਾਨ ਨਿਰਭੈ ਸਿੰਘ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਡਟਿਆ ਹੋਇਆ ਸੀ, ਜਿਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਵਿਚ ਬਤੌਰ ਪ੍ਰਧਾਨ ਦੇ ਤੌਰ ’ਤੇ ਕੰਮ ਰਿਹਾ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਜੰਗੀਰ ਸਿੰਘ ਹਿੰਮਤਪੁਰਾ ਅਤੇ ਸੁਦਾਗਰ ਸਿੰਘ ਖਾਈ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।


author

Bharat Thapa

Content Editor

Related News