ਭਾਰੀ ਮੀਂਹ ਨੇ PAU ਦੇ ਕਿਸਾਨ ਮੇਲੇ ਦਾ ਮਜ਼ਾ ਕੀਤਾ ਕਿਰਕਿਰਾ, ਮਹਿੰਗੇ ਸਟਾਲਾਂ ਦੇ ਚਾਰੇ ਪਾਸੇ ਭਰਿਆ ਪਾਣੀ (ਤਸਵੀਰਾਂ)
Sunday, Sep 25, 2022 - 11:07 AM (IST)
ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦਾ ਦੂਜਾ ਦਿਨ ਮੀਂਹ ਦੀ ਭੇਂਟ ਚੜ੍ਹ ਗਿਆ। ਸਵੇਰ ਤੋਂ ਸ਼ੁਰੂ ਹੋਇਆ ਮੀਂਹ ਸ਼ਾਮ ਤੱਕ ਰੁਕਿਆ ਨਹੀਂ, ਜਿਸ ਕਾਰਨ ਯੂਨੀਵਰਸਿਟੀ ਦਾ ਪ੍ਰਦਰਸ਼ਨੀ ਮੈਦਾਨ ਚਿੱਕੜ ਦਾ ਮੈਦਾਨ ਬਣ ਕੇ ਰਹਿ ਗਿਆ। ਕਿਸਾਨਾਂ ਨੂੰ ਪ੍ਰਦਰਸ਼ਨੀ ਮੈਦਾਨ 'ਚ ਐਂਟਰੀ ਲੈਣ ਲਈ ਆਪਣੇ ਜੁੱਤਿਆਂ ਤੱਕ ਨੂੰ ਉਤਾਰ ਕੇ ਹੱਥਾਂ 'ਚ ਫੜ੍ਹਨਾ ਪਿਆ। ਵੱਖ-ਵੱਖ ਉਤਪਾਦਾਂ ਦੇ ਲੱਗੇ ਸਟਾਲਾਂ ਦੀ ਹਾਲਤ ਇਹ ਸੀ ਕਿ ਉਹ ਚਾਰੇ ਪਾਸੇ ਪਾਣੀ ਨਾਲ ਘਿਰੇ ਹੋਏ ਸੀ, ਜਿਸ ਨਾਲ ਸਟਾਲ ਮਾਲਕਾਂ ਅਤੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਇਹ ਸਟਾਲ ਕਾਫੀ ਮਹਿੰਗੇ ਕਿਰਾਏ ’ਤੇ ਯੂਨੀਵਰਸਿਟੀ ਵੱਲੋਂ ਸਬੰਧਿਤ ਫਰਮ ਨੂੰ ਅਲਾਟ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਇਕ ਦੋ ਕਿਸਾਨ ਮੇਲੇ ਇਸੇ ਤਰ੍ਹਾਂ ਮੀਂਹ ਦੀ ਭੇਂਟ ਚੜ੍ਹ ਚੁਕੇ ਹਨ।
ਉਸ ਸਮੇਂ ਵੀ ਸਟਾਲ ਮਾਲਕਾਂ ਨੂੰ ਨੁਕਸਾਨ ਝੱਲਣਾ ਪਿਆ ਸੀ ਅਤੇ ਉਸ ਸਮੇਂ ਸਟਾਲ ਵਾਲਿਆਂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਕੁੱਝ ਸਾਲ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਵੀ ਸੁਝਾਅ ਦਿੱਤਾ ਸੀ ਕਿ ਪ੍ਰਦਰਸ਼ਨੀ ਮੈਦਾਨ ਨੂੰ ਪੱਕਾ ਕਰ ਦਿੱਤਾ ਜਾਵੇ ਪਰ ਵਾਟਰ ਚਾਰਜਿੰਗ ਦੇ ਕਾਰਨ ਇਸ ਸੁਝਾਅ ਨੂੰ ਅਮਲ 'ਚ ਨਹੀਂ ਲਿਆਂਦਾ ਜਾ ਸਕਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ