ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਘੇਰਿਆਂ ਥਾਣਾ ਸਦਰ

Tuesday, Jun 08, 2021 - 07:50 PM (IST)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਘੇਰਿਆਂ ਥਾਣਾ ਸਦਰ

ਗੁਰਦਾਸਪੁਰ(ਸਰਬਜੀਤ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਵੱਲੋਂ ਜੋਨ ਪ੍ਰਧਾਨ ਅਨੋਖ ਸਿੰਘ ਸੁਲਤਾਨੀ ਦੀ ਪ੍ਰਧਾਨਗੀ ਹੇਠ ਥਾਣਾ ਸਦਰ ਮੂਹਰੇ ਧਰਨਾ ਦਿੱਤਾ ਗਿਆ। 
ਇਸ ਸਬੰਧੀ ਸੀਨੀਅਰ ਕਿਸਾਨ ਆਗੂ ਬਖਸੀਸ਼ ਸਿੰਘ ਸੁਲਤਾਨੀ ਨੇ ਦੱਸਿਆ ਕਿ ਅੱਜ ਦਾ ਇਹ ਧਰਨਾ ਪਿੰਡ ਪੀਰਾਂਬਾਗ ਦੇ ਕਿਸਾਨ ਵੱਸਣ ਸਿੰਘ ਦੀ ਜ਼ਮੀਨ ਵਿਚ ਕਸ਼ਮੀਰ ਸਿੰਘ ਪਿੰਡ ਪਰਸੋਂ ਵੱਲੋਂ ਪ੍ਰਸ਼ਾਸ਼ਨ ਦਾ ਦਬਾਅ ਵਰਤ ਕੇ ਰਾਜਨੀਤੀ ਤੌਰ ’ਤੇ ਵੱਟ ਪਾਈ ਗਈ। ਜਦ ਵੱਸਣ ਸਿੰਘ ਨੇ ਰੋਕਣ ਦੀ ਕੌਸ਼ਿਸ ਕੀਤੀ ਤਾਂ ਕਸ਼ਮੀਰ ਸਿੰਘ ਵੱਲੋਂ ਵੱਸਣ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

PunjabKesari

ਇਸ ਉਪਰੰਤ ਵੱਸਣ ਸਿੰਘ ਵੱਲੋਂ ਥਾਣਾ ਸਦਰ ਵਿਖੇ ਦਰਖਾਸਤ ਦਿੱਤੀ ਗਈ ਸੀ। ਜਿਸ ਉਪਰ ਜਥੇਬੰਦੀ ਦੀ ਆਗੂ ਟੀਮ ਨੇ 2 ਜੂਨ ਨੂੰ ਥਾਣਾ ਮੁਖੀ ਨੂੰ ਉਕਤ ਕਸ਼ਮੀਰ ਸਿੰਘ ਵੱਲੋਂ ਗੈਰ ਕਾਨੂੰਨੀ ਤੌਰ ਤੇ ਢਾਹੀ ਗਈ ਵੱਟ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਕਿਹਾ ਗਿਆ, ਪਰ ਸਬੰਧਤ ਥਾਣਾ ਇੰਚਾਰਜ਼ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਏ ਫੈਸਲੇ ਦੇ ਮੁਤਾਬਕ 12 ਵਜੇ ਤੋਂ ਧਰਨਾ ਦਿੱਤਾ ਗਿਆ ਹੈ। ਜਿਸ ਦੇ ਦਬਾਅ ਹੇਠ ਥਾਣਾ ਮੁਖੀ ਵੱਲੋਂ ਗੱਲਬਾਤ ਲਈ ਸੱਦਾ ਦਿੱਤਾ ਗਿਆ, ਪਰ ਪਹਿਲੇ ਗੇੜ ਦੀ ਗੱਲਬਾਤ ਦੌਰਾਨ ਕੋਈ ਸਿੱਟਾ ਨਾ ਨਿਕਲਿਆ ਤਾਂ ਆਗੂਆਂ ਨੇ ਕੋਰ ਕਮੇਟੀ ਦੀ ਮੀਟਿੰਗ ਬੁਲਾ ਕੇ ਅਣਮਿੱਥੇ ਸਮੇਂ ਦਾ ਧਰਨਾ ਐਲਾਨ ਦਿੱਤਾ, ਤਾਂ ਪ੍ਰਸ਼ਾਸ਼ਨ ਦੀ ਨੀਂਦ ਟੁੱਟੀ ਦੂਜੇ ਗੇੜ ਦੀ ਗੱਲਬਾਤ ਲਈ ਆਗੂ ਟੀਮ ਨੂੰ ਸੱਦਿਆ ਗਿਆ ਤਾਂ ਆਗੂਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਢਾਹੀ ਗਈ ਵੱਟ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।  ਤਾਂ ਥਾਣਾ ਇੰਚਾਰਜ਼ ਨੇ ਦੂਜੀ ਧਿਰ ਨੂੰ ਬੁਲਾ ਕੇ ਇਹ ਫੈਸਲਾ ਕੀਤਾ ਗਿਆ ਕਿ ਪੁੱਟੀ ਹੋਈ ਵੱਟ ਪਹਿਲੀ ਜਗਾਂ ਉਪਰ ਪਾਈ ਜਾਵੇ ਅਤੇ ਦੁਬਾਰਾ ਨਿਸ਼ਾਨਦੇਹੀ ਕਰਵਾਈ ਜਾਵੇਗੀ।  ਸਾਰੀਆਂ ਧਿਰਾਂ ਦੀ ਤਸੱਲੀ ਕਰਵਾ ਕੇ ਜਿੱਥੇ ਆਵੇਗੀ, ਉਹ ਸਾਰੀਆਂ ਧਿਰਾਂ ਨੂੰ ਮੰਨਣਾ ਹੋਵੇਗਾ। ਇਸ ਫੈਸਲੇ ਨੂੰ ਲਾਗੂ ਕਰਦਿਆਂ ਇਹ ਧਰਨਾ ਦੇਰ ਸ਼ਾਮ ਨੂੰ ਜੇਤੂ ਨਾਅਰੇ ਲਾਉਦੇ ਹੋਏ ਸਮਾਪਤ ਕਰ ਦਿੱਤਾ ਗਿਆ।
 ਇਸਮੌਕੇ ’ਤੇ ਸੁਖਵਿੰਦਰ ਸਿੰਘ ਦਾਖ਼ਲਾ, ਸੋਹਣ ਸਿੰਘ ਕਾਲਾ ਨੰਗਲ, ਮਹਿੰਦਰ ਸਿੰਘ ਥੰਮਣ, ਰਾਮ ਮੂਰਤੀ ਉਮਰਪੁਰ, ਹਰਭਜਨ ਸਿੰਘ ਦੋਰਾਂਗਲਾ ਆਦਿ ਹਾਜ਼ਰ ਸੀ।
 


author

Bharat Thapa

Content Editor

Related News