ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਫ਼ੈਸਲਾ, ਜਾਰੀ ਰਹੇਗਾ ਰੇਲਵੇ ਟਰੈਕ 'ਤੇ ਧਰਨਾ (ਵੀਡੀਓ)

Thursday, Oct 22, 2020 - 12:55 PM (IST)

ਅੰਮ੍ਰਿਤਸਰ (ਸੁਮਿਤ)— 28 ਦਿਨਾਂ ਦੇ ਬਾਅਦ ਜਿੱਥੇ ਪੰਜਾਬ 'ਚ ਮਾਲ ਗੱਡੀਆਂ ਨੂੰ ਆਉਣ-ਜਾਣ ਲਈ ਹਰੀ ਝੰਡੀ ਮਿਲ ਗਈ ਹੈ ਪਰ ਇਸ ਦੌਰਾਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਰਾਸ਼ਟਰੀ ਮਾਰਗ ਬੰਦ ਰਹਿਣ ਦੀ ਸੂਚਨਾ ਮਿਲੀ ਹੈ। ਇਹ ਵੱਡਾ ਫ਼ੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਿਆ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ 29 ਅਕਤੂਬਰ ਤੱਕ ਉਨ੍ਹਾਂ ਦਾ ਰੇਲ ਅੰਦੋਲਨ ਜਾਰੀ ਰਹੇਗਾ ਅਤੇ 28 ਅਕਤੂਬਰ ਨੂੰ ਮੁੜ ਬੈਠਕ ਹੋ ਕੇ ਧਰਨੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਉਨ੍ਹਾਂ ਵੱਲੋਂ ਜਾਰੀ ਰੇਲ ਰੋਕੋ ਅੰਦੋਲਨ ਨੂੰ ਬੰਦ ਕਰਨ ਦੀ ਬਜਾਏ 29 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਉਨ੍ਹਾਂ ਦਾ ਧਰਨਾ ਦੇਵੀਦਾਸਪੁਰਾ 'ਚ ਚੱਲ ਰਿਹਾ ਹੈ, ਜਿਸ ਦਾ ਬਦਲਵਾ ਰੂਟ ਬਿਆਸ ਤੋਂ ਤਰਨਤਾਰਨ ਨੂੰ ਆਉਂਦਾ ਹੈ।

ਇਹ ਵੀ  ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)

ਉਨ੍ਹਾਂ ਕਿਹਾ ਕਿ ਇਥੇ ਮਾਲ ਗੱਡੀਆਂ ਲੰਘਣ ਦੀ ਕੋਈ ਸਮੱਸਿਆ ਨਹੀਂ ਹੈ, ਜਿਸ ਕਰਕੇ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਅਗਲੀ ਰਣਨੀਤੀ ਦਾ ਐਲਾਨ 28 ਅਕਤੂਬਰ ਨੂੰ ਮੁੜ ਹੋ ਰਹੀ ਬੈਠਕ ਤੋਂ ਬਾਅਦ ਉਲੀਕੀ ਜਾਵੇਗੀ। ਇਸ ਦੇ ਨਾਲ ਹੀ ਬਸਤੀ ਟੈਂਕਾਂ ਵਾਲੇ ਧਰਨੇ ਨੂੰ ਮੀਟਿੰਗ ਤੱਕ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 23 ਅਕਤੂਬਰ ਨੂੰ ਵੱਡਾ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਇਥੇ ਦੱਸ ਦੇਈਏ ਕਿ ਬਾਕੀ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ 'ਤੇ ਦਿੱਤੇ ਜਾ ਰਹੇ ਧਰਨਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਦੀ ਕੀਤੀ ਗਈ ਮੀਟਿੰਗ ਦੌਰਾਨ ਇਹ ਜਥੇਬੰਦੀ ਮੀਟਿੰਗ ਤੋਂ ਦੂਰ ਰਹੀ ਸੀ। 
ਇਹ ਵੀ  ਪੜ੍ਹੋ: ਟਾਂਡਾ: 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ


author

shivani attri

Content Editor

Related News