ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

09/20/2020 7:44:14 PM

ਲੋਹੀਆਂ ਖ਼ਾਸ, (ਮਨਜੀਤ)- ਕੇਂਦਰ ਸਰਕਾਰ ਵੱਲੋਂ ਪਿੱਛਲੇ ਦਿਨੀਂ ਸੰਸਦ 'ਚ ਖੇਤੀ ਆਰਡੀਨੇਸਾਂ ਨੂੰ ਲੈ ਕੇ ਪੇਸ਼ ਕੀਤੇ ਗਏ ਬਿੱਲ ਦੇ ਵਿਰੋਧ 'ਚ ਸਥਾਨਕ ਮੇਨ ਬਸ ਸਟਾਪ ਟੀ ਪੁਆਇੰਟ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਿਸਾਨਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ 'ਚ ਲੋਹੀਆਂ ਬਲਾਕ ਦੇ ਨਾਲ-ਨਾਲ ਸ਼ਾਹਕੋਟ ਤੇ ਸੁਲਤਾਨਪੁਰ ਇਲਾਕੇ ਦੇ ਕਿਸਾਨ ਵੀ ਪਹੁੰਚੇ ਜਿਨ੍ਹਾਂ ਨੂੰ ਗੁਰਲਾਲ ਸਿੰਘ ਸੂਬਾ ਕੈਸ਼ੀਅਰ, ਪ੍ਰਧਾਨ ਸਲਵਿੰਦਰ ਸਿੰਘ, ਸ਼ਾਹਕੋਟ ਜ਼ੋਨ ਦੇ ਪ੍ਰਧਾਨ ਗੁਰਮੇਲ ਸਿੰਘ ਤੇ ਸੁਲਤਾਨਪੁਰ ਜੋਨ ਦੇ ਪ੍ਰਧਾਨ ਸਰਵਣ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ 24 ਤੋਂ 26 ਸਤੰਬਰ ਤੱਕ ਸੂਬੇ ਭਰ 'ਚ ਰੇਲਾਂ ਰੋਕੀਆਂ ਜਾਣਗੀਆਂ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਿੱਥੇ ਹੋਏ ਪ੍ਰੋਗਰਾਮ ਅਨੁਸਾਰ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਰੇਲਾਂ ਵੀ ਰੋਕਾਂਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਦਿੱਲੀ ਪਾਰਲੀਮੈਂਟ ਦਾ ਘੇਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਤੇਜਿੰਦਰ ਸਿੰਘ ਰਾਮਪੁਰ , ਸਵਰਨ ਸਿੰਘ ,ਕਰਨੇਲ ਸਿੰਘ, ਜਰਨੇਲ ਸਿੰਘ, ਸ਼ੇਰ ਸਿੰਘ, ਕੁਲਦੀਪ ਰਾਏ, ਲਵਪ੍ਰੀਤ ਸਿੰਘ, ਅਮਰਜੀਤ ਸਿੰਘ, ਰਣਯੋਧ ਸਿੰਘ, ਵੱਸਣ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਮੋਹਣ ਸਿੰਘ, ਜੋਗਿੰਦਰ ਸਿੰਘ, ਕਿਸ਼ਨ ਦੇਵ, ਮਲਕੀਤ ਸਿੰਘ,ਪਰਮਜੀਤ ਸਿੰਘ, ਤਰਲੋਕ ਸਿੰਘ, ਸੁਖਪ੍ਰੀਤ ਸਿੰਘ, ਹਾਕਮ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ, ਭਜਨ ਸਿੰਘ, ਮੁਖਤਿਆਰ ਸਿੰਘ, ਜਸਵੰਤ ਸਿੰਘ ਸਮੇਤ ਸੈਂਕੜੇ ਕਿਸਾਨ ਮੌਜ਼ੂਦ ਸਨ। ਕਿਸਾਨ ਹਾਜ਼ਰ ਸਨ।  


Bharat Thapa

Content Editor

Related News