ਚੰਡੀਗੜ੍ਹ ਗੈਂਗਰੇਪ ''ਤੇ ਕਿਰਨ ਖੇਰ ਦਾ ਬਿਆਨ, ''''ਆਟੋ ''ਚ ਸਿਰਫ ਮੁੰਡੇ ਬੈਠੇ ਸੀ ਤਾਂ ਕੁੜੀ ਨੂੰ ਨਹੀਂ ਬੈਠਣਾ ਚਾਹੀਦਾ ਸੀ''''
Thursday, Nov 30, 2017 - 10:50 AM (IST)

ਚੰਡੀਗੜ੍ਹ (ਰਾਏ) : ਸ਼ਹਿਰ ਦੇ ਸੈਕਟਰ-53 ਦੇ ਜੰਗਲ 'ਚ ਕੁੜੀ ਨਾਲ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ 'ਤੇ ਬੋਲਦਿਆਂ ਸੰਸਦ ਮੈਂਬਰ ਕਿਰਨ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਜਦੋਂ ਆਟੋ 'ਚ ਪਹਿਲਾਂ ਤੋਂ ਹੀ 2 ਮੁੰਡੇ ਬੈਠੇ ਸਨ ਤਾਂ ਫਿਰ ਲੜਕੀ ਨੂੰ ਉਸ 'ਚ ਨਹੀਂ ਬੈਠਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ 'ਚ ਇਨਸਾਨ ਇੰਨਾ ਵਹਿਸ਼ੀ ਹੁੰਦਾ ਜਾ ਰਿਹਾ ੈਹ ਕਿ ਕਦੋਂ ਕੀ ਕਰ ਦੇਵੇ, ਕੁਝ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਹੋਣਾ ਪੁਰਾਣੀ ਗੱਲ ਹੈ ਪਰ ਸਮੂਹਕ ਬਲਾਤਕਾਰ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੜਕਿਆਂ ਦੀ ਸੋਚ ਨੂੰ ਲੜਕੀਆਂ ਦੇ ਪ੍ਰਤੀ ਬਦਲਣ ਦੀ ਲੋੜ ਹੈ। ਕਿਰਨ ਖੇਰ ਨੇ ਕਿਹਾ ਕਿ ਗੈਂਗਰੇਪ ਪਹਿਲਾਂ ਵੀ ਹੁੰਦੇ ਸਨ ਪਰ ਉਹ ਕਿਤੇ ਰਿਪੋਰਟ ਨਹੀਂ ਹੁੰਦੇ ਸਨ ਪਰ ਅੱਜ ਔਰਤਾਂ ਬੋਲਡ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੇਅਰ ਵੀ ਔਰਤ ਹੈ, ਸੰਸਦ ਮੈਂਬਰ ਵੀ ਔਰਤ ਹੈ ਅਤੇ ਤੁਹਾਡੀ ਐੱਸ. ਐੱਸ. ਪੀ. ਵੀ ਔਰਤ ਹੈ ਤਾਂ ਔਰਤਾਂ ਨੂੰ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੈ।