ਕਿਨੌਰ ਹਾਦਸੇ ''ਚ ਬਚੇ ਸਾਫਟਵੇਅਰ ਇੰਜੀਨੀਅਰ ਨਵੀਨ ਦੇ ਪਿਤਾ ਬੋਲੇ, ''ਰੱਬ ਦਾ ਲੱਖ-ਲੱਖ ਸ਼ੁਕਰੀਆ ਕਰਦਾ ਹਾਂ''
Monday, Jul 26, 2021 - 11:58 AM (IST)
ਖਰੜ (ਰਣਬੀਰ) : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਿੰਨੌਰ ਬਸਤੇਰੀ ਸੰਗਲ ਵੈਲੀ ਅੰਦਰ ਲੈਂਡ ਸਲਾਈਡਿੰਗ ਦੀ ਵਾਪਰੀ ਬੇਹੱਦ ਖ਼ੌਫ਼ਨਾਕ ਘਟਨਾ ਦੌਰਾਨ 9 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਦਿਲੀ ਤੋਂ ਸੈਲਾਨੀਆਂ ਨੂੰ ਲੈ ਕੇ ਨਿਕਲੀ ਟੈਂਪੂ ਟਰੈਵਲ ਦੇ ਵਿੱਚ ਕੁੱਲ 11 ਲੋਕ ਮੌਜੂਦ ਸਨ, ਜਿਨਾਂ 'ਚੋਂ ਇਕ ਨਵੀਨ ਭਾਰਦਵਾਜ ਖਰੜ ਦੇ ਰਣਜੀਤ ਨਗਰ ਨਾਲ ਸਬੰਧਿਤ ਹੈ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਸਮੇਤ ਹਾਦਸੇ 'ਚ ਵਾਲ-2 ਬਚੇ ਇਕ ਹੋਰ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੇ ਜਾਣ ਮਗਰੋਂ ਨੇੜਲੇ ਪੀ. ਡਬਲਿਊ. ਡੀ. ਰੈਸਟ ਹਾਊਸ ਅੰਦਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਨੂੰ ਲੈ ਕੇ ਕੈਪਟਨ ਤੇ ਸਿੱਧੂ ਵਿਚਾਲੇ ਵਧੇਗੀ ਤਲਖ਼ੀ!
ਖਰੜ ਵਿਖੇ ਜਾਣਕਾਰੀ ਦਿੰਦੇ ਹੋਏ ਨਵੀਨ ਦੇ ਪਿਤਾ ਬਲਵੀਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਨਵੀਨ (38) ਸਾਫਟਵੇਅਰ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਦਾ ਹੈ। ਉਸ ਨੂੰ ਪਹਾੜੀ ਇਲਾਕੇ ਘੁੰਮਣ ਦਾ ਬਚਪਨ ਤੋਂ ਹੀ ਸ਼ੌਂਕ ਹੈ। ਸਾਲ ਚ 3-4 ਵਾਰ ਉਹ ਇਕੱਲਾ ਜਾ ਆਪਣੇ ਪਰਿਵਾਰ ਸਮੇਤ ਜ਼ਰੂਰ ਘੁੰਮਣ ਜਾਂਦਾ ਹੈ। ਇਸ ਵਾਰ ਉਸ ਨੇ ਇੱਕਲੇ ਹੀ ਲਾਹੌਲ ਸਪੀਤੀ ਜਾਣ ਦੇ ਲਈ ਆਨਲਾਈਨ ਬੁਕਿੰਗ ਕਰਵਾਈ ਸੀ। ਬੀਤੇ ਸ਼ੁੱਕਰਵਾਰ 23 ਤਾਰੀਖ਼ ਰਾਤ ਨੂੰ ਜ਼ੀਰਕਪੁਰ ਤੋਂ ਉਹ ਬਾਕੀ 10 ਹੋਰ ਸਵਾਰੀਆਂ ਸਮੇਤ ਉਹ ਇੱਥੋਂ ਰਵਾਨਾ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿਗਣ ਕਾਰਨ 3 ਲੋਕਾਂ ਦੀ ਮੌਤ (ਤਸਵੀਰਾਂ)
ਨਵੀਨ ਦੇ ਪਿਤਾ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਣਕਾਰੀ ਉਨਾਂ ਨੂੰ ਟੀ. ਵੀ. ਤੋਂ ਮਿਲੀ ਤਾਂ ਕੁੱਝ ਸ਼ੱਕ ਹੋਣ ਤੇ ਉਨ੍ਹਾਂ ਆਪਣੇ ਬੇਟੇ ਨੂੰ ਫੋਨ ਕੀਤਾ, ਜੋ ਘਬਰਾਹਟ 'ਚ ਲੱਗ ਰਿਹਾ ਸੀ। ਉਸ ਨੇ ਪਹਿਲਾਂ ਤਾਂ ਕੁਝ ਦੱਸਿਆ ਨਹੀਂ ਪਰ ਜਦੋਂ ਦੁਬਾਰਾ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਹਾਦਸਾ ਉਨ੍ਹਾਂ ਦੇ ਨਾਲ ਹੀ ਵਾਪਰਿਆ ਹੈ। ਉਸ ਨੇ ਦੱਸਿਆ ਕਿ ਵਾਹਨ 'ਚ ਉਸ ਨਾਲ ਸਵਾਰ ਕਈ ਵਿਅਕਤੀ ਜੋ ਦਿੱਲੀ ਨਾਲ ਸਬੰਧਿਤ ਸਨ, ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਅਬੋਹਰ 'ਚ ਦਾਦੇ ਨੇ ਪੋਤੇ ਨਾਲ ਜੋ ਕਾਰਾ ਕੀਤਾ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ
ਨਵੀਨ ਮੁਤਾਬਕ ਇਹ ਸਭ ਕੁਝ ਕਿਵੇਂ ਵਾਪਰਿਆ, ਇਸਦਾ ਉਨ੍ਹਾਂ 'ਚੋਂ ਕਿਸੇ ਨੂੰ ਕੋਈ ਅੰਦਾਜ਼ਾ ਤੱਕ ਨਹੀਂ ਸੀ। ਪਰ ਲਾਹੌਲ ਸਪੀਤੀ ਵੱਲ ਜਾਂਦੇ ਸਮੇਂ ਜਿਵੇਂ ਹੀ ਉਹ ਪੁਲ ਤੋਂ ( ਟੁੱਟਿਆ) ਹੁੰਦੇ ਹੋਏ ਉਸ ਤੋਂ ਉਪਰਲੀ ਪਹਾੜੀ ਤੱਕ ਪੁੱਜੇ ਤਾਂ ਅਚਾਨਕ ਉਪਰਲੀ ਪਹਾੜੀ ਤੋਂ ਪੱਥਰ ਡਿਗਣ ਲੱਗੇ। ਡਰਾਈਵਰ ਨੇ ਇਹ ਸਾਰਾ ਮੰਜ਼ਰ ਦੇਖ ਗੱਡੀ ਰੋਕ ਵੀ ਲਈ ਪਰ ਕੁਝ ਹੀ ਪਲਾਂ ਅੰਦਰ ਵੱਡੇ ਪੱਥਰ ਸਾਡੇ ਮੂਹਰੇ ਡਿੱਗਦੇ ਹੋਏ ਸਾਡੇ ਵਾਹਨ 'ਤੇ ਵੀ ਡਿਗਣ ਲੱਗੇ। ਸਾਰੇ ਹੀ ਬੇਹੱਦ ਡਰ ਚੁੱਕੇ ਸਨ ਅਤੇ ਬਚਾਅ ਲਈ ਰੌਲਾ ਪਾਉਣ ਤੋਂ ਸਿਵਾ ਕਿਸੇ ਨੂੰ ਕੁੱਝ ਵੀ ਨਹੀਂ ਸੀ ਸੁੱਝ ਰਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ