ਖੇਤਰ ''ਤੇ ਕਬਜ਼ਾ ਕਰਨ ਲਈ ਕਿੰਨਰਾਂ ਵਲੋਂ ਸਾਥੀ ਕਿੰਨਰ ''ਤੇ ਕਾਤਲਾਨਾ ਹਮਲਾ
Tuesday, Nov 14, 2017 - 04:17 PM (IST)

ਬਰੇਟਾ (ਬਾਂਸਲ) — ਇਥੇ ਕਿੰਨਰਾਂ ਵਲੋਂ ਆਪਣੇ ਕਿੰਨਰ ਸਾਥੀ 'ਤੇ ਕਾਤਲਾਨਾਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ 'ਚ ਪਿੱਛਲੇ 15-20 ਸਾਲਾ ਤੋਂ ਵਧਾਈ ਠਾਕਾ ਲੈਣ ਵਾਲੀ ਮਹੰਤ ਡਿੰਪਲ ਦੇ ਘਰ ਅਚਾਨਕ ਇਕ ਹੋਰ ਮਹੰਤ ਤੇ ਉਸ ਦੇ ਚੇਲਿਆਂ ਵਲੋਂ ਕਾਤਲਾਨਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਜ਼ੇਰੇ ਇਲਾਜ ਸਿਵਲ ਹਸਪਤਾਲ ਡਿੰਪਲ ਮਹੰਤ ਨੇ ਦੱਸਿਆ ਕਿ ਕੁਝ ਬਾਹਰਲੇ ਮਹੰਤ ਉਸ ਦੇ ਖੇਤਰ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਦੋਂ ਕਿ ਉਕਤ ਦੋਸ਼ੀ ਕਿੰਨਰ ਉਸ ਦੇ ਖੇਤਰ ਦੇ ਰਹਿਣ ਵਾਲੇ ਨਹੀਂ ਹਨ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦੇ ਸਹਾਇਕ ਥਾਣੇਦਾਰ ਭਗਵਾਨ ਦਾਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਹੈ।