ਝਬਾਲ ਵਿਖੇ ਪੈਸਿਆਂ ਦੇ ਲੈਣ ਦੇਣ ਬਦਲੇ ਕਰੰਟ ਲਗਾ ਕੇ ਵਿਅਕਤੀ ਨੂੰ ਮਾਰਿਆ

08/06/2022 12:14:41 PM

ਝਬਾਲ (ਨਰਿੰਦਰ) : ਪਿੰਡ ਝਬਾਲ ਵਿਖੇ ਬੀਤੀ ਰਾਤ ਪੈਸਿਆਂ ਦੇ ਲੈਣ ਦੇਣ ਬਦਲੇ ਗੁਆਂਢੀਆਂ ਨੇ ਤਰਸੇਮ ਸਿੰਘ (40) ਪੁੱਤਰ ਗੁਰਾ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ। ਜਦੋਂ ਕਿ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੂੰ ਵੀ ਹਮਲਾਵਰਾਂ ਨੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ  ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪੱਲੇਦਾਰੀ ਕਰਦਾ ਸੀ ਅਤੇ ਗੁਆਂਢੀਆਂ ਨਾਲ ਕੋਈ 1500 ਰੁਪਏ ਦਾ ਲੈਣ ਦੇਣ ਸੀ।

ਇਹ ਵੀ ਪੜ੍ਹੋ : ਅਟਾਰੀ ਦੇ ਨੌਜਵਾਨ ਦੀ ਪਿੰਡ ਦੇ ਬਾਹਰਵਾਰ ਮਿਲੀ ਲਾਸ਼, ਮਾਂ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ    

ਜਿਸ ਦੇ ਬਦਲੇ ਬੀਤੀ ਰਾਤ ਸਾਜਨ,ਲੱਭੂ ਪੁਤਰਾਨ ਬਲਦੇਵ ਸਿੰਘ ਵਾਸੀ ਝਬਾਲ ਅਤੇ 10/15 ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਘਰ ਅੰਦਰ ਦਾਖ਼ਲ ਹੋ ਕੇ ਤਰਸੇਮ ਸਿੰਘ ਨੂੰ ਕੋਠੇ ’ਤੇ ਖੜਕੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਬਾਅਦ ’ਚ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ। ਮੌਕੇ ’ਤੇ ਪੁੱਜੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰੋਜੀ-ਰੋਟੀ ਖ਼ਾਤਰ ਸਾਊਦੀ ਅਰਬ ਗਏ ਪੰਜਾਬੀ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News